23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਡਾਇਰੈਕਟਰ ਕੌਲਾਪੁਰ ਵਲੋਂ ਪਿੰਡ ਹਰੀਪੁਰ ਦੇ ਦੁੱਧ ਉਤਪਾਦਕ ਨੂੰ 30 ਹਜ਼ਾਰ ਰੁਪਏ ਦੀ ਰਾਸ਼ੀ ਦਾ ਚੈੱਕ ਭੇਟ <br/>

Ad Position 21
No active advertisement
ਅਜੀਤ ਡੈਸਕ 05-06-2026
ਨੂਰਪੁਰ ਬੇਦੀ, 4 ਜੂਨ (ਵਿੰਦਰਪਾਲ ਝਾਂਡੀਆਂ)- ਵੇਰਕਾ ਮਿਲਕ ਪਲਾਟ ਮੋਹਾਲੀ ਵਲੋਂ ਆਪਣੇ ਦੁੱਧ ਉਤਪਾਦਕ ਕਿਸਾਨਾਂ ਨੂੰ ਜਿੱਥੇ ਅਨੇਕਾਂ ਭਲਾਈ ਸਕੀਮਾਂ ਤਹਿਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਉੱਥੇ ਅਚਾਨਕ ਕੁਦਰਤੀ ਆਫਤਾਂ ਨਾਲ ਹੋਏ ਨੁਕਸਾਨ ਦੀ ਭਰਪਾਈ ਕਰਨ ਲਈ ਆਰਥਿਕ ਸਹਾਇਤਾ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ | ਇਹ ਵਿਚਾਰ ਮਿਲਕ ਪਲਾਟ ਮੋਹਾਲੀ ਦੇ ਡਾਇਰੈਕਟਰ ਹਰਕੇਤ ਸਿੰਘ ਕੌਲਾਪੁਰ ਨੇ ਦੀ ਦੁੱਧ ਉਤਪਾਦਕ ਸਹਿਕਾਰੀ ਸਭਾ ਪਿੰਡ ਹਰੀਪੁਰ ਫੂਲੜੇ ਦੇ ਬੀ.ਐੱਮ.ਸੀ. ਵਿਚ ਦੁੱਧ ਪਾਉਂਦੇ ਦੁੱਧ ਉਤਪਾਦਕ ਕਿਸਾਨ ਮਨੀਸ਼ ਕੁਮਾਰ ਚੇਚੀ ਪੁੱਤਰ ਚਰਨ ਦਾਸ ਨੂੰ ਵੇਰਕਾ ਪਲਾਟ ਵਲੋਂ ਜਾਰੀ ਕੀਤਾ ਗਿਆ 30 ਹਜ਼ਾਰ ਰੁਪਏ ਦੀ ਰਾਸ਼ੀ ਦਾ ਸਹਾਇਤਾ ਵਜੋਂ ਚੈੱਕ ਭੇਟ ਕਰਨ ਸਮੇਂ ਪ੍ਰਗਟਾਏ | ਡਾਇਰੈਕਟਰ ਕੌਲਾਪੁਰ ਨੇ ਦੱਸਿਆ ਉਕਤ ਕਿਸਾਨ ਦੀ ਗਾਂ ਬੀਤੇ ਦਿਨੀਂ ਅਚਾਨਕ ਮਰ ਗਈ ਸੀ | ਇਹ ਚੈੱਕ ਉਨ੍ਹਾਂ ਨੂੰ ਆਰਥਿਕ ਸਹਾਇਤਾ ਵਜੋਂ ਦਿੱਤਾ ਗਿਆ ਹੈ | ਇਸ ਮੌਕੇ ਡਾਇਰੈਕਟਰ ਕੌਲਾਪੁਰ ਨੇ ਕਿਹਾ ਕਿ ਵੇਰਕਾ ਮਿਲਕ ਪਲਾਟ ਵਲੋਂ ਦੁੱਧ ਉਤਪਾਦਕ ਕਿਸਾਨ ਦੇ ਕਿੱਸੇ ਵੀ ਅਚਾਨਕ ਆਫਤ ਨਾਲ ਇਸ ਤਰ੍ਹਾਂ ਨਾਲ ਹੋਏ ਨੁਕਸਾਨ ਦੀ ਭਰਪਾਈ ਕਰਨ ਲਈ ਹਮੇਸ਼ਾ ਹੀ ਸਹਾਇਤਾ ਪ੍ਰਦਾਨ ਕਰਦਾ ਰਹੇਗਾ | ਇਸ ਮੌਕੇ ਦੁੱਧ ਸਭਾ ਦੇ ਪ੍ਰਧਾਨ ਬਾਬੂ ਕਸ਼ਮੀਰੀ ਲਾਲ ਹਰੀਪੁਰ, ਐੱਮ. ਪੀ.ਏ. ਰਮਨਪ੍ਰੀਤ ਸਿੰਘ ਬੈਂਸ, ਸਭਾ ਦੇ ਸਕੱਤਰ ਅਮਰੀਕ ਸਿੰਘ ਚਾਹਲ, ਰਾਮ ਸ਼ਾਹ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਸੰਘਰਸ਼ ਕਮੇਟੀ, ਪ੍ਰਸ਼ਾਸਨਿਕ ਅਧਿਕਾਰੀਆਂ, ਹਾਈਵੇਅ ਅਥਾਰਿਟੀ ਦੀ ਹੋਈ ਅਹਿਮ ਮੀਟਿੰਗ... ਅਗਲੀ ਖ਼ਬਰ ਐਨ.ਐਫ.ਐਲ.ਐਕਸ. ਕਰਮਚਾਰੀ ਭਲਾਈ ਐਸੋਸੀਏਸ਼ਨ ਵਲੋਂ ਨਵੇਂ ਚੁਣੇ ਕੌਂਸਲਰ ਰਮੇਸ਼ ਕੁਮਾਰ ਮਾਸ਼ਾ ਸਨਮਾਨਿਤ <br/>
Ad Position 24