22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਖਿਡਾਰੀਆਂ ਨਾਲ ਮਹਿਮਾਨ ਤੇ ਪ੍ਰਬੰਧਕ। ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਵਿਖੇ 21ਵੀਂ ਸੀਨੀਅਰ ਨੈਸ਼ਨਲ ਵੁੱਡਬਾਲ ਚੈਂਪੀਅਨਸ਼ਿਪ ਸਮਾਪਤ

ਰੂਪਨਗਰ, 22 ਨਵੰਬਰ (ਸਤਨਾਮ ਸਿੰਘ ਸੱਤੀ)-ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ਵਿਖੇ ਕਰਵਾਈ 21ਵੀਂ ਸੀਨੀਅਰ ਨੈਸ਼ਨਲ ਵੁੱਡਬਾਲ ਚੈਂਪੀਅਨਸ਼ਿਪ-2026 ਚਾਰ ਦਿਨਾਂ ਦੇ ਰੋਮਾਂਚਕ ਮੁਕਾਬਲਿਆਂ ਤੋਂ ਬਾਅਦ ਸ਼ਾਨਦਾਰ ਸਮਾਪਤੀ ਸਮਾਰੋਹ ਨਾਲ ਸਮਾਪਤ ਹੋ ਗਈ। ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਪਹੁੰਚੀਆਂ ਟੀਮਾਂ ਦੇ ਖਿਡਾਰੀਆਂ ਨੇ ਆਪਣੀ ਖੇਡ ਪ੍ਰਤਿਭਾ ਅਤੇ ਖੇਡ ਭਾਵਨਾ ਦਾ ਪ੍ਰਦਰਸ਼ਨ ਕੀਤਾ।

Ad Position 21
No active advertisement
ਅਜੀਤ ਡੈਸਕ 23-11-2026
ਰੂਪਨਗਰ, 22 ਨਵੰਬਰ (ਸਤਨਾਮ ਸਿੰਘ ਸੱਤੀ)-ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ਵਿਖੇ ਕਰਵਾਈ 21ਵੀਂ ਸੀਨੀਅਰ ਨੈਸ਼ਨਲ ਵੁੱਡਬਾਲ ਚੈਂਪੀਅਨਸ਼ਿਪ-2026 ਚਾਰ ਦਿਨਾਂ ਦੇ ਰੋਮਾਂਚਕ ਮੁਕਾਬਲਿਆਂ ਤੋਂ ਬਾਅਦ ਸ਼ਾਨਦਾਰ ਸਮਾਪਤੀ ਸਮਾਰੋਹ ਨਾਲ ਸਮਾਪਤ ਹੋ ਗਈ। ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਪਹੁੰਚੀਆਂ ਟੀਮਾਂ ਦੇ ਖਿਡਾਰੀਆਂ ਨੇ ਆਪਣੀ ਖੇਡ ਪ੍ਰਤਿਭਾ ਅਤੇ ਖੇਡ ਭਾਵਨਾ ਦਾ ਪ੍ਰਦਰਸ਼ਨ ਕੀਤਾ। ਸਮਾਪਤੀ ਸਮਾਰੋਹ ਵਿਚ ਲਵਿਸ਼ ਕੁਮਾਰ (ਆਈ. ਆਰ. ਐੱਸ.), ਕਮਿਸ਼ਨਰ (ਟੀ. ਡੀ. ਐੱਸ.), ਇਨਕਮ ਟੈਕਸ, ਚੰਡੀਗੜ੍ਹ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਅੰਤਰਰਾਸ਼ਟਰੀ ਜਿਮਨਾਸਟ ਅਤੇ ਬਾਜਵਾ ਮੂਵੀਜ਼ ਦੇ ਨਿਰਮਾਤਾ ਡਾ. ਡੀ. ਐਸ. ਬਾਜਵਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਆਲ ਵੁੱਡਬਾਲ ਐਸੋਸੀਏਸ਼ਨ ਆਫ਼ ਇੰਡੀਆ ਦੇ ਸਕੱਤਰ ਜਨਰਲ ਅਜੈ ਸੋਨਟੱਕੇ, ਖ਼ਜ਼ਾਨਚੀ ਡਾ. ਪਰਵੀਨ ਮਾਨਵਟਕਰ, ਆਈ. ਟੀ. ਸਕੱਤਰ ਦੇਵਗਨ ਕੁਮਾਰ ਸ਼ਾਹ, ਸੀ. ਈ. ਓ. ਐਡਵੋਕੇਟ ਸੁਦੀਪ ਮਾਨਵਟਕਰ ਅਤੇ ਵੁੱਡਬਾਲ ਸਪੋਰਟ ਐਸੋਸੀਏਸ਼ਨ ਪੰਜਾਬ ਦੇ ਸਕੱਤਰ ਅਮਰੀਕ ਸਿੰਘ ਸਿੱਧੂ ਵੀ ਮੌਜੂਦ ਸਨ। ਮੁਕਾਬਲਿਆਂ ਦੇ ਨਤੀਜਿਆਂ ਅਨੁਸਾਰ ਫੇਅਰਵੇ ਮਹਿਲਾ ਵਰਗ ਵਿਚ ਹਰਿਆਣਾ ਨੇ ਪਹਿਲਾ, ਗੁਜਰਾਤ ਨੇ ਦੂਜਾ ਤੇ ਦਿੱਲੀ ਤੇ ਰਾਜਸਥਾਨ ਨੇ ਕਾਂਸੀ ਦੇ ਤਗਮੇ ਜਿੱਤੇ। ਫੇਅਰਵੇ ਪੁਰਸ਼ ਵਰਗ ’ਚ ਰਾਜਸਥਾਨ ਪਹਿਲੇ, ਜੰਮੂ-ਕਸ਼ਮੀਰ ਦੂਜੇ ਤੇ ਤਾਮਿਲਨਾਡੂ ਤੇ ਉੱਤਰ ਪ੍ਰਦੇਸ਼ ਦੀਆਂ ਟੀਮਾਂ ਨੇ ਕਾਂਸੀ ਦੇ ਤਗਮੇ ਹਾਸਿਲ ਕੀਤੇ। ਸਟਰੋਕ ਮਹਿਲਾ ਵਰਗ ਵਿਚ ਗੁਜਰਾਤ ਨੇ ਪਹਿਲਾ, ਮਹਾਰਾਸ਼ਟਰ ਨੇ ਦੂਜਾ ਜਦਕਿ ਤਾਮਿਲਨਾਡੂ ਨੇ ਕਾਂਸੀ ਦਾ ਤਗਮਾ ਜਿੱਤਿਆ। ਸਟ੍ਰੋਕ ਪੁਰਸ਼ ਟੀਮ ਵਰਗ ’ਚ ਗੁਜਰਾਤ ਪਹਿਲੇ, ਕੇਰਲਾ ਦੂਜੇ ਸਥਾਨ ’ਤੇ ਰਿਹਾ। ਪੰਜਾਬ ਤੇ ਮਹਾਰਾਸ਼ਟਰ ਦੀਆਂ ਟੀਮਾਂ ਵਿਚਕਾਰ ਮੁਕਾਬਲਾ ਬਰਾਬਰੀ ’ਤੇ ਰਹਿਣ ਕਾਰਨ ਦੋਵਾਂ ਨੂੰ ਸਾਂਝੇ ਤੌਰ ’ਤੇ ਕਾਂਸੀ ਦੇ ਤਗਮੇ ਦਿੱਤੇ ਗਏ। ਸਮਾਪਤੀ ਸਮਾਰੋਹ ਦੌਰਾਨ ਜੇਤੂ ਖਿਡਾਰੀਆਂ ਨੂੰ ਮਹਿਮਾਨਾਂ ਵਲੋਂ ਤਗਮੇ ਦੇ ਕੇ ਸਨਮਾਨਿਤ ਕੀਤਾ। ਮੁੱਖ ਮਹਿਮਾਨ ਲਵਿਸ਼ ਕੁਮਾਰ ਨੇ ਖਿਡਾਰੀਆਂ ਦੇ ਸਮਰਪਣ ਤੇ ਅਨੁਸ਼ਾਸਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਸਖ਼ਤ ਮਿਹਨਤ ਨਾਲ ਖੇਡ ਖੇਤਰ ਵਿਚ ਨਵੀਆਂ ਪ੍ਰਾਪਤੀਆਂ ਕਰਨ ਲਈ ਪ੍ਰੇਰਿਤ ਕੀਤਾ। ਚੈਂਪੀਅਨਸ਼ਿਪ ਦੇ ਪ੍ਰਬੰਧਕੀ ਸਕੱਤਰ ਤੇ ਐਲ. ਟੀ. ਐਸ. ਯੂ. ਦੇ ਡਾਇਰੈਕਟਰ-ਸਪੋਰਟਸ ਪ੍ਰੋ. (ਡਾ.) ਮਹੇਸ਼ ਜੇਤਲੀ ਨੇ ਸਮਾਗਮ ਨੂੰ ਸਫਲ ਬਣਾਉਣ ਲਈ ਸਾਰੀਆਂ ਟੀਮਾਂ, ਮਹਿਮਾਨਾਂ ਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸ. ਸ. ਸ. ਸ. ਧਮਾਣਾਂ ਨੇ ਬਲਾਕ ਪੱਧਰੀ ਸਬਜੈੱਕਟ ਮੇਲੇ ’ਚ ਮਾਰੀਆਂ ਮੱਲਾਂ, ਪੰਜ ਸਥਾਨਾਂ ’ਤੇ ਕੀਤਾ ਕਬਜ਼ਾ ਅਗਲੀ ਖ਼ਬਰ ਪੀ. ਪੀ. ਐਸ. ਸੀ. ਭਰਤੀ ਬੇਨਿਯਮੀਆਂ ’ਤੇ ਕੇਜਰੀਵਾਲ ਤੇ ਭਗਵੰਤ ਮਾਨ ਦੀ ਚੁੱਪੀ ਕਈ ਸਵਾਲ ਖੜ੍ਹੇ ਕਰਦੀ ਹੈ-ਡਾ. ਚੀਮਾ
Ad Position 24