03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਦਹੀਰਪੁਰ ਵਿਖੇ ਦੋ ਦਿਨਾ ਵਿਸ਼ਾਲ ਖ਼ੂਨਦਾਨ ਕੈਂਪ ਸਫਲਤਾਪੂਰਵਕ ਸਮਾਪਤ <br/>

Ad Position 21
repet_subhas-goyals [Copy P29]
ਕੈਂਪ ਦੌਰਾਨ ਵਿਧਾਇਕ ਚੱਢਾ ਨੂੰ ਸਨਮਾਨਿਤ ਕਰਦੇ ਅਤੇ ਖ਼ੂਨਦਾਨੀਆਂ ਨੂੰ ਸਰਟੀਫਿਕੇਟ ਦਿੰਦੇ ਡਾ. ਬਜਾੜ | ਤਸਵੀਰਾਂ : ਢੀਂਡਸਾ <br/> 07-06-2026
ਨੂਰਪੁਰ ਬੇਦੀ, 6 ਜੂਨ (ਹਰਦੀਪ ਸਿੰਘ ਢੀਂਡਸਾ)-ਦਹੀਰਪੁਰ ਸਥਿਤ ਪੀਰ ਬਾਬਾ ਮੁਰਾਦ ਸ਼ਾਹ ਅਸਥਾਨ ਵਿਖੇ ਪ੍ਰਸਿੱਧ ਸਮਾਜ ਸੇਵੀ ਅਤੇ ਦਿੱਲੀ ਪੁਲਿਸ ਮਹਾਸੰਘ ਦੇ ਜਨਰਲ ਸਕੱਤਰ ਡਾ. ਦੇਵੇਂਦਰ ਬਜਾੜ ਦੀ ਅਗਵਾਈ ਹੇਠ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਦੋ ਦਿਨਾ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਕੈਂਪ ਦੌਰਾਨ ਵੱਡੀ ਗਿਣਤੀ ਵਿਚ ਖ਼ੂਨਦਾਨੀਆਂ ਨੇ ਉਤਸ਼ਾਹ ਅਤੇ ਸ਼ਰਧਾ ਨਾਲ ਖ਼ੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਵਿਚ ਆਪਣਾ ਯੋਗਦਾਨ ਪਾਇਆ | ਕੈਂਪ ਦੇ ਪਹਿਲੇ ਦਿਨ ਦਾ ਉਦਘਾਟਨ ਦਰਗਾਹ ਦੇ ਮੁੱਖ ਸੇਵਾਦਾਰ ਸਰਵਰ ਅਲੀ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵਲੋਂ ਕੀਤਾ ਗਿਆ, ਜਦਕਿ ਦੂਜੇ ਦਿਨ ਕੈਂਪ ਦਾ ਉਦਘਾਟਨ ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਕੀਤਾ | ਇਸ ਮੌਕੇ ਵਿਧਾਇਕ ਦਿਨੇਸ਼ ਚੱਢਾ ਅਤੇ ਪ੍ਰਬੰਧਕ ਕਮੇਟੀ ਨੇ ਡਾ. ਦੇਵੇਂਦਰ ਬਜਾੜ ਵਲੋਂ ਅਖਿਲ ਭਾਰਤੀ ਪੱਧਰ 'ਤੇ ਚਲਾਈ ਜਾ ਰਹੀ ਖ਼ੂਨਦਾਨ ਮੁਹਿੰਮ ਦੀ ਭਰਪੂਰ ਪ੍ਰਸ਼ੰਸਾ ਕੀਤੀ | ਉਨ•ਾਂ ਕਿਹਾ ਕਿ ਹਰ ਤੰਦਰੁਸਤ ਵਿਅਕਤੀ ਨੂੰ ਨਿਯਮਿਤ ਤੌਰ 'ਤੇ ਖ਼ੂਨਦਾਨ ਕਰਨਾ ਚਾਹੀਦਾ ਹੈ ਕਿਉਂਕਿ ਇਹ ਕਿਸੇ ਦੀ ਜ਼ਿੰਦਗੀ ਬਚਾਉਣ ਦਾ ਸਭ ਤੋਂ ਵੱਡਾ ਸਾਧਨ ਹੈ | ਉਨ•ਾਂ ਇਹ ਵੀ ਦੱਸਿਆ ਕਿ ਡਾ. ਬਜਾੜ ਖ਼ੂਨਦਾਨ ਸਬੰਧੀ ਭਰਮਾਂ ਅਤੇ ਗ਼ਲਤ ਧਾਰਨਾਵਾਂ ਨੂੰ ਦੂਰ ਕਰਨ ਲਈ ਲੋਕ ਜਾਗਰੂਕਤਾ ਮੁਹਿੰਮ ਚਲਾ ਰਹੇ ਹਨ ਅਤੇ ਖ਼ੁਦ ਵੀ ਨਿਯਮਿਤ ਖ਼ੂਨਦਾਨੀ ਹਨ | ਉਹ ਹੁਣ ਤੱਕ 97 ਵਾਰ ਖ਼ੂਨਦਾਨ ਕਰ ਚੁੱਕੇ ਹਨ | ਡਾ. ਦੇਵੇਂਦਰ ਬਜਾੜ ਨੇ ਕਿਹਾ ਕਿ ਇਸ ਕੈਂਪ ਵਿਚ ਨੌਜਵਾਨਾਂ ਦੇ ਨਾਲ-ਨਾਲ ਮਹਿਲਾਵਾਂ ਨੇ ਵੀ ਵੱਡੀ ਗਿਣਤੀ ਵਿਚ ਖ਼ੂਨਦਾਨ ਕੀਤਾ | ਇਸ ਮੌਕੇ ਸ਼੍ਰੀਮਤੀ ਸਤਿਆ ਦੇਵੀ ਬਜਾੜ, ਕੈਂਪ ਦੇ ਮੁੱਖ ਕੋਆਰਡੀਨੇਟਰ ਯੁਵਰਾਜ ਸਿੰਘ ਗੁਰਜਰ, ਮਨਜੀਤ ਕੌਰ, ਬਜਰੰਗ ਗੋਸਵਾਮੀ, ਮਨੋਜ ਕੁਮਾਰ ਅਤੇ ਪ੍ਰਬੰਧਕ ਕਮੇਟੀ ਵਲੋਂ ਦਰਸ਼ਨ ਲਾਲ, ਪ੍ਰਕਾਸ਼ ਸਿੰਘ, ਹਰਮੇਸ਼ ਕੁਮਾਰ, ਦਿਆਲ ਸਿੰਘ, ਮਨੀਸ਼ ਕੁਮਾਰ, ਸਰਵਰ ਅਲੀ, ਬਿੰਦਾ, ਦੇਸਰਾਜ ਸੈਣੀ, ਸਤਨਾਮ ਨਾਗਰਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਦਹੀਰਪੁਰ ਵਿਖੇ ਦੋ ਦਿਨਾ ਵਿਸ਼ਾਲ ਖ਼ੂਨਦਾਨ ਕੈਂਪ ਸਫਲਤਾਪੂਰਵਕ ਸਮਾਪਤ <br/> ਅਗਲੀ ਖ਼ਬਰ ਪਟਿਆਲਾ 'ਚ ਮੁਲਾਜ਼ਮਾਂ 'ਤੇ ਲਾਠੀਚਾਰਜ, ਲੋਕਤੰਤਰ ਦੀ ਹੱਤਿਆ : ਅਸ਼ਵਨੀ ਸ਼ਰਮਾ <br/>
Ad Position 24