ਸ੍ਰੀ ਅਨੰਦਪੁਰ ਸਾਹਿਬ, 7 ਜੂਨ (ਜੇ ਐਸ ਨਿੱਕੂਵਾਲ)- ਸਥਾਨਕ ਨਗਰ ਕੌਂਸਲ ਦੇ ਵਾਰਡ ਨੰਬਰ 6 ਤੋਂ ਆਮ ਆਦਮੀ ਪਾਰਟੀ ਦੇ ਨਵੇਂ ਚੁਣੇ ਗਏ ਕੌਂਸਲਰ ਇੰਦਰਜੀਤ ਸਿੰਘ ਅਰੋੜਾ ਵਲੋਂ ਧੰਨਵਾਦੀ ਸਮਾਗਮ ਕਰਵਾਇਆ ਗਿਆ | ਸਮਾਗਮ ਵਿਚ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਹਰਜੀਤ ਸਿੰਘ ਜੀਤਾ ਸਮੁੱਚੀ ਟੀਮ ਸਹਿਤ ਵਿਸ਼ੇਸ਼ ਤੌਰ 'ਤੇ ਪਹੁੰਚੇ | ਸਾਬਕਾ ਪ੍ਰਧਾਨ ਜੀਤਾ ਨੇ ਕਿਹਾ ਕਿ ਅਰੋੜਾ ਵਲੋਂ ਵੱਡੇ ਫ਼ਰਕ ਨਾਲ ਜਿੱਤ ਹਾਸਲ ਕਰਕੇ ਆਪਣੀ ਹਰਮਨ ਪਿਆਰਾ ਹੋਣ ਦਾ ਸਬੂਤ ਦਿੱਤਾ ਗਿਆ ਹੈ ਜਿਸ ਲਈ ਉਹ ਵਧਾਈ ਦੇ ਪਾਤਰ ਹਨ | ਇਸ ਤੋਂ ਪਹਿਲਾਂ ਕੌਂਸਲਰ ਅਰੋੜਾ ਨੇ ਕਿਹਾ ਕਿ ਵਾਰਡ ਅੰਦਰ ਪਹਿਲਾਂ ਦੀ ਤਰ੍ਹਾਂ ਬਿਨਾਂ ਭੇਦ-ਭਾਵ ਤੋਂ ਵਿਕਾਸ ਕਾਰਜਾਂ ਦੀ ਲੜੀ ਜਾਰੀ ਰਹੇਗੀ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਿੱਤ ਕੈਬਨਿਟ ਮੰਤਰੀ ਹਰਜੋਤ ਸਿੰਘ ਦੀ ਅਗਵਾਈ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਹਰਜੀਤ ਸਿੰਘ ਜੀਤਾ ਵਲੋਂ ਚਲਾਈ ਗਈ ਵਿਕਾਸ ਦੀ ਲਹਿਰ ਕਰਕੇ ਹੋਈ ਹੈ | ਦੱਸਣਯੋਗ ਹੈ ਕਿ ਉਹ ਬੀਤੇ ਲੰਬੇ ਸਮੇਂ ਤੋਂ ਵਪਾਰ ਮੰਡਲ ਤੇ ਜ਼ਿਲ੍ਹਾ ਰੂਪਨਗਰ ਜੁੱਡੋ ਐਸੋਸੀਏਸ਼ਨ ਦੇ ਪ੍ਰਧਾਨ ਵਜੋਂ ਵਪਾਰੀ ਵਰਗ ਤੇ ਖੇਡਾਂ ਲਈ ਸੇਵਾਵਾਂ ਦੇ ਰਹੇ ਹਨ | ਇਸ ਤੋਂ ਬਿਨਾਂ ਉਨ੍ਹਾਂ ਦੀ ਪਤਨੀ ਮਨਪ੍ਰੀਤ ਕੌਰ ਅਰੋੜਾ ਲਗਾਤਾਰ ਤਿੰਨ ਵਾਰ 15 ਸਾਲਾਂ ਤੋਂ ਕੌਂਸਲਰ ਤੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ 'ਤੇ ਸੇਵਾਵਾਂ ਨਿਭਾ ਚੁੱਕੇ ਹਨ | ਇਸ ਮੌਕੇ ਗੁਰਕੀਰਤ ਸਿੰਘ ਬਚਨ, ਸੋਨੂੰ ਅਰੋੜਾ, ਅਭੀਜੀਤ ਸਿੰਘ ਅਲੈਕਸੀ, ਪਿ੍ਤਪਾਲ ਸਿੰਘ ਗੰਡਾ, ਹਰੀ ਓਮ ਨਰਗਿਸ, ਸੈਂਪੀ ਅਰੋੜਾ, ਭਾਜਪਾ ਆਗੂ ਕੇ.ਕੇ. ਬੇਦੀ, ਐਡ. ਰਜਤ ਬੇਦੀ, ਕਾਕਾ ਅਰੋੜਾ, ਸ਼ੈਲੀ ਅਰੋੜਾ, ਬੱਬੂ ਬੇਦੀ, ਜ਼ਸਵਿੰਦਰ ਪਾਲ ਸਿੰਘ ਬਿੱਲਾ, ਸੁਖਦੇਵ ਸਿੰਘ ਕਾਲਾ, ਤਰੁਨਦੀਪ ਸਿੰਘ ਭਾਟੀਆ, ਤੇਜਿੰਦਰ ਸਿੰਘ ਚੰਨ, ਗੁਰਪ੍ਰੀਤ ਸਿੰਘ ਗੋਲਡੀ, ਜ਼ਸਪਾਲ ਸਿੰਘ ਪਾਲ, ਮਨਿੰਦਰਪਾਲ ਸਿੰਘ ਮਨੀ, ਨਰੈਣ ਦੱਤ ਨਰਗਿਸ, ਨਿਰਮਲ ਨਰਗਿਸ, ਭੁਪਿੰਦਰਪਾਲ ਸਿੰਘ ਤਲਵਾੜ, ਸਰਬਜੀਤ ਸਿੰਘ ਰੇਣੂ, ਅਮਨਦੀਪ ਸਿੰਘ ਸੋਢੀ, ਓਰਿੰਦਰ ਸਿੰਘ ਉਰੀ, ਕਮਲਜੀਤ ਵਰਮਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਔਰਤਾਂ ਅਤੇ ਬੱਚਿਆਂ ਨੇ ਸ਼ਮੂਲੀਅਤ ਕੀਤੀ |