03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਸੈਣੀ ਬਰਾਦਰੀ ਨਾਲ ਸੰਬੰਧਿਤ ਕੌਂਸਲਰ ਨੂੰ ਨਗਰ ਕੌਂਸਲ ਰੂਪਨਗਰ ਦਾ ਪ੍ਰਧਾਨ ਬਣਾਉਣ ਦੀ ਮੰਗ <br/>

Ad Position 21
No active advertisement
ਅਜੀਤ ਡੈਸਕ 08-06-2026
ਰੂਪਨਗਰ, 7 ਜੂਨ (ਯਸ਼ਵੰਤ ਬੱਸੀ)- ਕਾਕਾ ਰਾਮ ਸੈਣੀ ਚੈਰੀਟੇਬਲ ਟਰੱਸਟ ਸੈਣੀ ਭਵਨ ਰੂਪਨਗਰ ਨੇ ਸੈਣੀ ਬਰਾਦਰੀ ਨਾਲ ਸਬੰਧਿਤ ਕੌਂਸਲਰ ਨੂੰ ਨਗਰ ਕੌਂਸਲ ਰੂਪਨਗਰ ਦਾ ਪ੍ਰਧਾਨ ਬਣਾਉਣ ਦੀ ਮੰਗ ਕੀਤੀ ਹੈ | ਚੇਅਰਮੈਨ ਡਾ. ਅਜਮੇਰ ਸਿੰਘ ਤੇ ਪ੍ਰਧਾਨ ਰਾਜਿੰਦਰ ਸਿੰਘ ਨਨੂੰਆਂ ਦੀ ਅਗਵਾਈ ਹੇਠ ਟਰੱਸਟ ਦੀ ਮੀਟਿੰਗ ਦੌਰਾਨ ਇਹ ਮਤਾ ਪਾਸ ਕੀਤਾ ਗਿਆ | ਮੀਟਿੰਗ ਦੌਰਾਨ ਜਾਣਕਾਰੀ ਸਾਂਝੀ ਕੀਤੀ ਗਈ ਕਿ ਨਗਰ ਕੌਂਸਲ ਰੂਪਨਗਰ ਲਈ ਚੁਣੇ ਗਏ ਕੌਂਸਲਰਾਂ ਵਿਚੋਂ 6 ਕੌਂਸਲਰ ਸੈਣੀ ਬਰਾਦਰੀ ਨਾਲ ਸਬੰਧਿਤ ਹਨ | ਇਨ੍ਹਾਂ ਸਾਰੇ ਕੌਂਸਲਰਾਂ ਨੂੰ ਵਧਾਈ ਦਿੱਤੀ ਗਈ ਤੇ ਹਾਕਮ ਧਿਰ ਤੋਂ ਮੰਗ ਕੀਤੀ ਗਈ ਕਿ ਸੈਣੀ ਬਰਾਦਰੀ ਨਾਲ ਸਬੰਧਿਤ ਕੌਂਸਲਰ ਨੂੰ ਨਗਰ ਕੌਂਸਲ ਦਾ ਪ੍ਰਧਾਨ ਬਣਾਇਆ ਜਾਵੇ | ਇਸ ਮੌਕੇ ਟਰੱਸਟ ਵਲੋਂ ਜੁਲਾਈ ਦੇ ਪਹਿਲੇ ਹਫ਼ਤੇ ਇੱਕ ਖ਼ੂਨਦਾਨ ਕੈਂਪ ਲਗਾਉਣ, ਨਗਰ ਕੌਂਸਲ ਚੋਣਾਂ ਦੌਰਾਨ ਵੱਖ-ਵੱਖ ਸ਼ਹਿਰਾਂ 'ਚ ਸੈਣੀ ਬਰਾਦਰੀ ਨਾਲ ਸਬੰਧਿਤ ਜਿੱਤੇ ਕੌਂਸਲਰਾਂ ਨੂੰ ਸਨਮਾਨਿਤ ਕਰਨ ਤੇ ਪੰਜਾਬੀ ਭਾਸ਼ਾ ਬਾਰੇ ਸੈਮੀਨਾਰ ਕਰਵਾਉਣ ਅਤੇ ਸੈਣੀ ਸੰਸਾਰ ਮੈਗਜ਼ੀਨ ਦਾ ਅੰਕ ਰਿਲੀਜ਼ ਕਰਨ ਦਾ ਫ਼ੈਸਲਾ ਵੀ ਕੀਤਾ ਗਿਆ | ਇਸ ਮੌਕੇ ਉੱਘੇ ਪੱਤਰਕਾਰ ਅਤੇ ਸਿੱਖਿਆ ਸ਼ਾਸਤਰੀ ਮਰਹੂਮ ਸਵਰਨ ਸਿੰਘ ਭੰਗੂ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮੌਕੇ ਟਰੱਸਟ ਦੇ ਸਕੱਤਰ ਬਲਬੀਰ ਸਿੰਘ ਸੈਣੀ, ਟਰੱਸਟੀ ਤੇ ਮੈਨੇਜਿੰਗ ਕਮੇਟੀ ਦੇ ਮੈਂਬਰ ਰਾਮ ਸਿੰਘ ਸੈਣੀ, ਗੁਰਮੁਖ ਸਿੰਘ ਸੈਣੀ, ਸਾਬਕਾ ਕੌਂਸਲਰ, ਰਾਜਿੰਦਰ ਸੈਣੀ, ਅਮਰਜੀਤ ਸਿੰਘ ਸੈਣੀ, ਐਡਵੋਕੇਟ ਰਵਿੰਦਰ ਸਿੰਘ ਮੰੁਦਰਾਂ, ਜਗਦੇਵ ਸਿੰਘ, ਦਵਿੰਦਰ ਸਿੰਘ ਜਟਾਣਾ, ਡਾ.ਜਸਵੰਤ ਕੌਰ ਸੈਣੀ, ਰਵਿੰਦਰ ਕੌਰ, ਇੰਜ.ਹਰਜੀਤ ਸਿੰਘ, ਡਾ.ਹਰਨਾਮ ਦਾਸ ਸੈਰ, ਰਾਜਿੰਦਰ ਸਿੰਘ ਗਿਰਨ, ਪਿ੍ਤਪਾਲ ਸਿੰਘ, ਬਹਾਦਰ ਜੀਤ ਸਿੰਘ ਅਤੇ ਮੈਨੇਜਰ ਹਰਦੀਪ ਸਿੰਘ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਪੰਜਾਬ 'ਚ ਨਸ਼ਿਆਂ ਵਿਰੁੱਧ ਵਿਸ਼ੇਸ਼ ਮੁਹਿੰਮ ਜਾਰੀ <br/> ਅਗਲੀ ਖ਼ਬਰ ਗੁਰੂ ਨਾਨਕ ਮਾਡਲ ਦੇ ਵਿਦਿਆਰਥੀਆਂ ਨੂੰ ਕਰਵਾਈ ਨੇਚਰ ਟਰੇਲ ਦੀ ਸੈਰ <br/>
Ad Position 24
No active advertisement