ਨੂਰਪੁਰ ਬੇਦੀ, 7 ਜੂਨ (ਹਰਦੀਪ ਸਿੰਘ ਢੀਂਡਸਾ, ਰਾਜੇਸ਼ ਚੌਧਰੀ ਤਖਤਗੜ੍ਹ)- ਪੰਜਾਬ ਸਰਕਾਰ ਦੇ ਪ੍ਰੋਗਰਾਮ 'ਪਿੰਡ ਦੀ ਸੱਥ' ਤਹਿਤ 8 ਜੂਨ ਨੂੰ ਨੂਰਪੁਰ ਬੇਦੀ ਬਲਾਕ ਦੇ ਪਿੰਡ ਬੜਵਾ ਵਿਖੇ ਸ਼ਾਮ 5 ਵਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚ ਰਹੇ ਹਨ | ਮੁੱਖ ਮੰਤਰੀ ਦੇ ਦੌਰੇ ਨੂੰ ਲੈ ਕੇ ਪ੍ਰਸ਼ਾਸਨ ਵਲੋਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ | ਇਸ ਸਬੰਧੀ ਅੱਜ ਸੀਨੀਅਰ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਨੇ ਪਿੰਡ ਬੜਵਾ ਵਿਖੇ ਪਹੁੰਚ ਕੇ ਸਮਾਗਮ ਸਥਾਨ ਅਤੇ ਪ੍ਰਬੰਧਾਂ ਦਾ ਵਿਸਥਾਰ ਨਾਲ ਜਾਇਜ਼ਾ ਲਿਆ | ਅਧਿਕਾਰੀਆਂ ਨੇ ਸੁਰੱਖਿਆ, ਪਾਰਕਿੰਗ, ਬੈਠਕ ਪ੍ਰਬੰਧ, ਪੀਣ ਵਾਲੇ ਪਾਣੀ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਦਾ ਜਾਇਜ਼ਾ ਲੈਂਦਿਆਂ ਸਬੰਧਿਤ ਵਿਭਾਗਾਂ ਨੂੰ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ | ਪਿੰਡ ਵਾਸੀਆਂ ਵਿਚ ਮੁੱਖ ਮੰਤਰੀ ਦੇ ਆਗਮਨ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਲੋਕ ਵੱਡੀ ਗਿਣਤੀ ਵਿਚ ਸਮਾਗਮ ਵਿਚ ਸ਼ਮੂਲੀਅਤ ਕਰਨ ਲਈ ਉਤਸੁਕ ਹਨ | ਇਸ ਦੌਰਾਨ ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਬੜਵਾ ਫੇਰੀ ਹਲਕੇ ਦੇ ਵਿਕਾਸ ਲਈ ਮੀਲ ਪੱਥਰ ਸਾਬਤ ਹੋਵੇਗੀ | ਇਸ ਮੌਕੇ ਐਸ.ਪੀ. ਅਰਵਿੰਦ ਮੀਨਾ, ਏ.ਡੀ.ਸੀ. ਚੰਦਰ ਜੋਤੀ ਸਿੰਘ, ਬੀ.ਡੀ.ਪੀ.ਓ. ਅਮਰੀਕ ਸਿੰਘ, ਐਸ.ਐਚ.ਓ. ਗੁਰਮੁਖ ਸਿੰਘ, ਐਕਸੀਅਨ ਭੁੱਲਰ, ਡੀ.ਡੀ.ਪੀ.ਓ. ਬਲਜਿੰਦਰ ਸਿੰਘ ਗਰੇਵਾਲ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ | ਪਿੰਡ ਦੀ ਪੰਚਾਇਤ ਅਤੇ ਇਲਾਕੇ ਦੇ ਮੁਹਤਬਰ ਵਿਅਕਤੀਆਂ ਵਿਚ ਸਰਪੰਚ ਅਵਤਾਰ ਕੂੰਨਰ, ਸੰਮਤੀ ਮੈਂਬਰ ਸਤਨਾਮ ਸਿੰਘ ਨਾਗਰਾ, ਨੰਬਰਦਾਰ ਮਹਿੰਦਰ ਸਿੰਘ, ਗੁਰਨੈਬ ਸਿੰਘ ਘੁਮਾਣ, ਸੁਰਿੰਦਰ ਸਿੰਘ ਕੰਗ, ਡਾਇਰੈਕਟਰ ਜਸਵੀਰ ਸਿੰਘ, ਸਕੱਤਰ ਅਸ਼ਨੀਲ ਸਿੰਘ, ਸਕੱਤਰ ਤੇਜਿੰਦਰਪਾਲ