02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਵਿਸ਼ਵ ਸਾਈਕਲ ਦਿਵਸ ਮੌਕੇ ਸਾਈਕਿਲੰਗ ਈਵੈਂਟ ਭਾਖੜਾ ਰਾਈਡ 2.0 ਕਰਵਾਈ <br/>

Ad Position 21
No active advertisement
ਅਜੀਤ ਡੈਸਕ 08-06-2026
ਨੰਗਲ, 7 ਜੂਨ (ਪ੍ਰੀਤਮ ਸਿੰਘ ਬਰਾਰੀ)-ਵਿਸ਼ਵ ਸਾਈਕਲ ਦਿਵਸ ਮੌਕੇ ਅੱਜ ਨੰਗਲ ਬਾਈ ਸਾਈਕਲ ਐਨ. ਬੀ. ਸੀ. ਵਲੋਂ ਫਿਟ ਇੰਡੀਆ ਦੇ ਸਹਿਯੋਗ ਨਾਲ ਸਾਈਕਿਲੰਗ ਈਵੈਂਟ ਭਾਖੜਾ ਰਾਈਡ 2.0 ਕਰਵਾਇਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਮੈਡਮ ਏ. ਡੀ. ਜੀ. ਪੀ. ਗੁਰਪ੍ਰੀਤ ਕੌਰ ਦਿਓ, ਚੀਫ਼ ਇੰਜੀਨੀਅਰ ਭਾਖੜਾ ਡੈਮ ਸੀ. ਪੀ. ਸਿੰਘ, ਆਰ. ਸੀ. ਸਿੰਘ ਆਈ.ਪੀ.ਐਸ., ਪ੍ਰਤੀਕ ਰਘੂਵੰਸ਼ੀ ਕਮਾਡੈਂਟ ਸੀ.ਆਈ.ਐਸ.ਐਫ., ਮਾਯੂੂਰ ਚੋਵਟੀਆ ਬੀ.ਪੀ.ਸੀ.ਐੈਲ., ਵਿਕਾਸ ਜੂਨੀਅਲ ਲਿਵਾਸਾ ਹਸਪਤਾਲ, ਡੀ.ਐਸ.ਪੀ. ਨੰਗਲ ਨਵੀਨਪਾਲ ਸਿੰਘ ਲਹਿਲ, ਐਕਸੀਅਨ ਸੁਰਿੰਦਰ ਧੀਮਾਨ, ਸਪੋਰਟਸ ਅਥਾਰਿਟੀ ਆਫ਼ ਇੰਡੀਆ ਵਲੋਂ ਰਾਮ ਚਰਨ ਵਲੋਂ ਪਹੁੰਚੇ | ਇਸ ਈਵੈਂਟ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐਨ. ਬੀ. ਸੀ. ਦੇ ਫਾੳਾੂਡਰ ਰੋਹਿਤ ਗਰਗ, ਨਿਧੀ ਗਰਗ ਕੋ-ਫਾਊਾਡਰ, ਕਰਨ ਚੌਧਰੀ ਬਰੈਂਡ ਐਬਸਡਰ ਤੇ ਟਰੱਸਟੀ, ਐਡਵੋਕੇਟ ਤਰੁਣ ਚੌਧਰੀ ਆਦਿ ਨੇ ਦੱਸਿਆ ਕਿ ਅੱਜ ਲਗਭਗ 1000 ਸਾਈਕਲਿਸਟਾਂ ਵਲੋਂ ਤਿੰਨ ਵੱਖ-ਵੱਖ ਕੈਟਾਗਰੀਆਂ ਜਿੰਨਾ ਵਿਚ ਨੰਗਲ ਤੋਂ ਭਾਖੜਾ ਡੈਮ ਤੱਕ 25 ਕਿੱਲੋਮੀਟਰ, ਨੰਗਲ ਤੋਂ ਬਰਮਲਾ ਤੱਕ 10 ਕਿੱਲੋਮੀਟਰ ਅਤੇ ਸਮੁੱਚੇ ਸ਼ਹਿਰ ਅੰਦਰ 5 ਕਿੱਲੋਮੀਟਰ ਦੇ ਰੂਟਾਂ ਰਾਹੀਂ ਸਾਈਕਲ ਰਾਈਡ ਤੈਅ ਕੀਤੀ ਜਿਨ੍ਹਾਂ ਨੂੰ ਏ. ਡੀ. ਜੀ. ਪੀ. ਮੈਡਮ ਦਿਓ ਵਲੋਂ ਝੰਡੀ ਦੇ ਕੇ ਰਵਾਨਾ ਕੀਤਾ ਤੇ ਖ਼ੁਦ ਸਾਈਕਲ ਚਲਾ ਕੇ ਲੋਕਾਂ ਨੰੂ ਸਾਈਕਿਲੰਗ ਸੰਬੰਧੀ ਜਾਗਰੂਕ ਕੀਤਾ ਤੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ | ਚੀਫ਼ ਇੰਜੀਨੀਅਰ ਭਾਖੜਾ ਡੈਮ ਨੇ ਇਸ ਉਪਰਾਲੇ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮਾਂ ਨਾਲ ਜਿੱਥੇ ਸਰੀਰਕ ਤੇ ਸਮਾਜਿਕ ਤੰਦਰੁਸਤੀ ਮਿਲਦੀ ਹੈ ਉੱਥੇ ਹੀ ਅਨੁਸ਼ਾਸਨ ਵਿਚ ਰਹਿਣ ਦੀ ਕਲਾ ਵੀ ਮਿਲਦੀ ਹੈ | ਪ੍ਰਬੰਧਕਾਂ ਨੇ ਦੱਸਿਆ ਕਿ ਪੰਜਾਬ ਸਰਕਾਰ, ਪੰਜਾਬ ਪੁਲਿਸ, ਬੀ.ਬੀ.ਐਮ.ਬੀ., ਲਿਵਾਸਾ ਹਸਪਤਾਲ ਵਲੋਂ ਵਿਸ਼ੇਸ਼ ਸਹਿਯੋਗ ਕੀਤਾ ਗਿਆ | ਭਾਗ ਲੈਣ ਵਾਲਿਆਂ ਨੂੰ ਪ੍ਰਬੰਧਕਾਂ ਵਲੋਂ ਇਕ ਟੀ-ਸ਼ਰਟ ਤੇ ਰਿਫਰੈਸ਼ਮੈਂਟ ਬਾਕਸਾਂ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਐਨ.ਬੀ.ਸੀ. ਦੇ ਟਰੱਸਟੀ ਨੀਰਜ ਕੌਂਸਲ, ਅਭਿਸ਼ੇਕ ਸ਼ਰਮਾ, ਦੀਪਕ ਬੰਗਾ, ਪਾਰਥ ਸ਼ਰਮਾ, ਪੰਕਜ ਬੱਤਰਾ, ਹਿਮਾਂਸ਼ੂ ਟੇਕਰਾ ਆਦਿ ਤੋਂ ਇਲਾਵਾ ਥਾਣਾ ਮੁਖੀ ਇੰਸਪੈਕਟਰ ਰਣਵੀਰ ਸਿੰਘ ਸੰਧੂ, ਜ਼ਿਲਾ ਕੈਮਿਸਟ ਐਸੋਸੀਏਸ਼ਨ ਪ੍ਰਧਾਨ ਸੁਦਰਸ਼ਨ ਚੌਧਰੀ, ਡਾ. ਜੇ. ਐਸ. ਐਸ. ਕਹਿਲ, ਡਾ.ਹਰਪ੍ਰੀਤ ਕਹਿਲ, ਡਾ.ਅਸ਼ੋਕ ਸ਼ਰਮਾ, ਪੀ.ਆਰ.ਓ. ਸਤਨਾਮ ਸਿੰਘ ਲਾਦੀ, ਵਿਨੇ ਰਾਵਲ, ਐਂਕਰ ਸੰਦੀਪ ਭਾਰਦਵਾਜ, ਰਾਜ ਘਈ, ਰਮਨ ਕੁਮਾਰ ਆਰ ਕੇ, ਗੁਰੂਦੱਤ, ਅਗੰਮ ਸਿੰਘ ਸੈਣੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰੰਗਲਾ ਵਿਹੜਾ ਸਮੇਤ 3 ਸਾਈਟਾਂ ਦਾ ਠੇਕੇਦਾਰ ਪਾਰਕਿੰਗ ਠੇਕਾ ਲੈਣ ਲਈ ਤਿਆਰ 26 ਪਾਰਕਿੰਗਾਂ 'ਚੋਂ ਸਿਰਫ਼ 3 ਸਾਈਟਾਂ ਲਈ... ਅਗਲੀ ਖ਼ਬਰ ਪੁਲਿਸ ਵਲੋਂ ਨਸ਼ੀਲੇ ਪਾਊਡਰ ਅਤੇ ਡਰੱਗ ਮਨੀ ਸਮੇਤ ਇੱਕ ਕਾਬੂ <br/>
Ad Position 24
No active advertisement