02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਰੰਗਲਾ ਵਿਹੜਾ ਸਮੇਤ 3 ਸਾਈਟਾਂ ਦਾ ਠੇਕੇਦਾਰ ਪਾਰਕਿੰਗ ਠੇਕਾ ਲੈਣ ਲਈ ਤਿਆਰ 26 ਪਾਰਕਿੰਗਾਂ 'ਚੋਂ ਸਿਰਫ਼ 3 ਸਾਈਟਾਂ ਲਈ ਆਏ ਟੈਂਡਰ <br/>

Ad Position 21
No active advertisement
ਅਜੀਤ ਡੈਸਕ 08-06-2026
ਜਲੰਧਰ, 7 ਜੂਨ (ਸ਼ਿਵ)-ਨਗਰ ਨਿਗਮ ਵਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਸਥਿਤ 26 ਪਾਰਕਿੰਗ ਸਾਈਟਾਂ ਨੂੰ ਠੇਕੇ 'ਤੇ ਦੇਣ ਲਈ ਜਿਹੜੇ ਟੈਂਡਰ ਲਗਾਏ ਸੀ | ਉਨ੍ਹਾਂ ਵਿਚ ਸਿਰਫ਼ ਤਿੰਨ ਪਾਰਕਿੰਗ ਸਾਈਟਾਂ ਦਾ ਠੇਕਾ ਲੈਣ ਲਈ ਕੰਪਨੀਆਂ ਨੇ ਇੱਛਾ ਜ਼ਾਹਿਰ ਕੀਤੀ ਹੈ | ਨਿਗਮ ਪ੍ਰਸ਼ਾਸਨ ਵਲੋਂ ਸ਼ਹਿਰ ਦੀਆਂ 26 ਪਾਰਕਿੰਗ ਸਾਈਟਾਂ ਨੂੰ ਆਨਲਾਈਨ ਟੈਂਡਰ ਲਗਾਏ ਗਏ ਸਨ | ਇਨ੍ਹਾਂ ਦੀ ਆਨਲਾਈਨ ਬੋਲੀ ਸ਼ੁਰੂ ਹੋ ਗਈ ਹੈ ਤੇ ਇਹ ਸਨਿੱਚਰਵਾਰ ਤੱਕ ਚੱਲੇਗੀ | ਜਿਹੜੀਆਂ 3 ਸਾਈਟਾਂ ਦੀਆਂ ਬੋਲੀਆਂ ਲੱਗਣੀਆਂ ਸ਼ੁਰੂ ਹੋਈਆਂ ਹਨ | ਉਨ੍ਹਾਂ ਵਿਚ ਭਗਵਾਨ ਵਾਲਮੀਕਿ ਚੌਕ ਸਥਿਤ ਰੰਗਲਾ ਵਿਹੜਾ, ਬੀ. ਐਮ. ਸੀ. ਚੌਕ ਦੇ ਕੋਲ ਮਾਲ ਨਾਲ ਸਾਈਟ, ਜੀ. ਟੀ. ਰੋਡ ਗੋਬਿੰਦ ਨਿਵਾਸ ਦੇ ਸਾਹਮਣੇ ਸ਼ਾਮਿਲ ਹਨ |ਉਕਤ ਸਾਈਟਾਂ ਦੀਆਂ 3-3 ਅਰਜ਼ੀਆਂ ਪੁੱਜੀਆਂ ਹਨ | ਨਗਰ ਨਿਗਮ ਵਲੋਂ ਸਾਰੀਆਂ ਸਾਈਟਾਂ ਨੂੰ ਠੇਕੇ 'ਤੇ ਦੇਣ ਲਈ ਆਨਲਾਈਨ ਟੈਂਡਰ ਲਗਾਏ ਗਏ ਸਨ ਪਰ ਸਾਈਟਾਂ 'ਤੇ ਤਿੰਨ ਠੇਕੇਦਾਰਾਂ ਦਾ ਕੋਰਮ ਪੂਰਾ ਨਾ ਹੋਣ ਕਾਰਨ ਹੁਣ ਦੁਬਾਰਾ ਟੈਂਡਰ ਲਗਾਉਣਾ ਪਏਗਾ | ਨਗਰ ਨਿਗਮ ਦੀਆਂ ਪਾਰਕਿੰਗਾਂ ਸਾਈਟਾਂ ਲੰਬੇ ਸਮੇਂ ਤੋਂ ਠੇਕੇ 'ਤੇ ਨਹੀਂ ਚੜ ਰਹੀਆਂ ਹਨ | ਇਸ ਨਾਲ ਨਿਗਮ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ | ਨਿਗਮ ਵਲੋਂ ਕਈ ਬਾਰ ਟੈਂਡਰ ਲਗਾਏ ਗਏ ਹਨ | ਕਈ ਸਾਈਟਾਂ 'ਤੇ ਨਿਗਮ ਅਫ਼ਸਰਾਂ ਵਲੋਂ ਕੁੱਝ ਲੋਕਾਂ ਵਲੋਂ ਆਪ ਹੀ ਪਰਚੀ ਕੱਟ ਕੇ ਪਾਰਕਿੰਗ ਫ਼ੀਸ ਵਸੂਲਣ ਦਾ ਕੰਮ ਬੰਦ ਕਰਵਾਇਆ ਗਿਆ ਸੀ | ਨਿਗਮ ਪ੍ਰਸ਼ਾਸਨ ਨੇ ਇਸ ਮਾਮਲੇ ਵਿਚ ਪੁਲਿਸ ਕਮਿਸ਼ਨਰ ਨੂੰ ਸਖ਼ਤ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ ਸੀ | ਨਿਗਮ ਵਲੋਂ ਜਿਨ੍ਹਾਂ ਸਾਈਟਾਂ ਨੂੰ ਠੇਕੇ 'ਤੇ ਦੇਣ ਲਈ ਟੈਂਡਰ ਮੰਗੇ ਸੀ, ਉਨ੍ਹਾਂ ਵਿਚ ਨਿਗਮ ਦੀ ਆਪਣੀ ਪਾਰਕਿੰਗ ਕੰਪਨੀ ਬਾਗ਼ ਚੌਕ ਵਿਚ ਸ਼ਾਮਿਲ ਸੀ | ਉਸ ਦਾ ਠੇਕਾ 2 ਸਾਲ ਤੋਂ ਜ਼ਿਆਦਾ ਸਮੇਂ ਤੋਂ ਖ਼ਤਮ ਹੋ ਚੁੱਕਾ ਹੈ ਜਦਕਿ ਇਸ ਥਾਂ 'ਤੇ ਫ਼ਰਜ਼ੀ ਫ਼ੀਸ ਵਸੂਲੀ ਦਾ ਮਾਮਲਾ ਵੀ ਸਾਹਮਣੇ ਆ ਚੁੱਕਾ ਹੈ | ਜਿਨ੍ਹਾਂ ਪਾਰਕਿੰਗਾਂ ਦੇ ਦੁਬਾਰਾ ਟੈਂਡਰ ਲਗਾਏ ਜਾਣਗੇ |ਉਨ੍ਹਾਂ ਵਿਚ ਬੀ. ਐਮ. ਸੀ, ਚੌਕ ਦੇ ਕੋਲ ਸਤਨਾਮ ਮੋਟਰ ਦੇ ਸਾਹਮਣੇ, ਵਿਸ਼ਾਲ ਮੈਗਾ ਮਾਰਟ ਦੇ ਸਾਹਮਣੇ, ਆਈ. ਸੀ. ਆਈ. ਸੀ. ਆਈ. ਬੈਂਕ, ਅਰੋੜਾ ਪ੍ਰਾਈਮ ਟਾਵਰ, ਐੱਸ. ਬੀ. ਆਈ. ਬੈਂਕ ਸਰਕਟ ਹਾਊਸ ਦੇ ਕੋਲ, ਮਾਡਲ ਟਾਊਨ ਨਿਗਮ ਜ਼ੋਨ ਦੇ ਕੋਲ, ਪਾਰਕਿੰਗ ਮੈਦਾਨ ਅਤੇ ਬੇਸਮੈਂਟ ਨਗਰ ਨਿਗਮ ਦੇ ਮੁੱਖ ਗੇਟ, ਹੋਟਲ ਪੈ੍ਰਜ਼ੀਡੈਂਟ ਕੋਲ ਪੁਲਿਸ ਲਾਈਨ, ਪਾਰਕਿੰਗ ਨੰਬਰ 16 ਪੁਰਾਣੇ ਨਰਿੰਦਰ ਸਿਨੇਮਾ ਦੇ ਕੋਲ, ਗਲਾਸੀ ਜੰਕਸ਼ਨ ਦੇ ਸਾਹਮਣੇ ਨੰਬਰ 17, ਰੈਡੀਸਨ ਹੋਟਲ ਦੇ ਸਾਹਮਣੇ ਤੇ ਨਾਲ, ਲਿਓ ਫੋਰਟ ਹੋਟਲ, ਸਰਵੋਦਿਆ ਹਸਪਤਾਲ 1 ਅਤੇ 2, ਬਾਰ ਮੈਮੋਰੀਅਲ ਦੇ ਕੋਲ ਫਲਾਈਓਵਰ ਦੇ ਹੇਠਾਂ ਪਾਰਕਿੰਗ-1, ਪਾਰਕਿੰਗ 2 ਤੇ ਪਾਰਕਿੰਗ -3, ਅਪੈਕਸ ਟਾਵਰ ਦੇ ਸਾਹਮਣੇ ਜੀ. ਟੀ. ਰੋਡ ਸ਼ਾਮਿਲ ਹੈ |

Ad Position 22
No active advertisement
ਪਿਛਲੀ ਖ਼ਬਰ ਕਾਲੀ ਸੂਚੀ ਵਿਚ ਪਾਏ ਨਗਰ ਨਿਗਮ ਦੇ 2 ਠੇਕੇਦਾਰ ਵਿਕਾਸ ਦੇ ਕੰਮ ਪੂਰੇ ਕਰਨ ਲਈ ਤਿਆਰ <br/> ਅਗਲੀ ਖ਼ਬਰ ਵਿਸ਼ਵ ਸਾਈਕਲ ਦਿਵਸ ਮੌਕੇ ਸਾਈਕਿਲੰਗ ਈਵੈਂਟ ਭਾਖੜਾ ਰਾਈਡ 2.0 ਕਰਵਾਈ <br/>
Ad Position 24
No active advertisement