ਜਲੰਧਰ, 7 ਜੂਨ (ਸ਼ਿਵ)-ਲੰਬੇ ਸਮੇਂ ਤੋਂ ਕਰੋੜਾਂ ਦੇ ਕੰਮ ਲੈ ਕੇ ਉਨ੍ਹਾਂ ਨੂੰ ਪੂਰਾ ਨਾ ਕਰਨ ਦੇ ਮਾਮਲੇ ਵਿਚ ਕੁੱਝ ਦਿਨ ਪਹਿਲਾਂ ਨਗਰ ਨਿਗਮ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕਰਦੇ ਹੋਏ ਤਿੰਨ ਠੇਕੇਦਾਰਾਂ ਨੂੰ ਕਾਲੀ ਸੂਚੀ ਵਿਚ ਪਾ ਦਿੱਤਾ ਸੀ ਪਰ ਹੁਣ ਇਨ੍ਹਾਂ ਵਿਚੋਂ 2 ਠੇਕੇਦਾਰਾਂ ਨੇ ਨਿਗਮ ਕਮਿਸ਼ਨਰ ਨੂੰ ਚਿੱਠੀ ਲਿਖ ਕੇ ਇਕ ਮਹੀਨੇ ਦਾ ਸਮਾਂ ਮੰਗਿਆ ਹੈ ਤਾਂ ਜੋ ਵਿਕਾਸ ਦੇ ਕੰਮ ਪੂਰੇ ਕੀਤੇ ਜਾਣ ਤੇ ਇਸ ਤੋਂ ਇਲਾਵਾ ਉਨ੍ਹਾਂ ਨੇ ਉਨ੍ਹਾਂ ਦੀ ਅਦਾਇਗੀ ਵੀ ਦੇਣ ਦੀ ਮੰਗ ਕੀਤੀ ਹੈ | ਨਗਰ ਨਿਗਮ ਵਲੋਂ ਜਿਨ੍ਹਾਂ ਤਿੰਨ ਠੇਕੇਦਾਰਾਂ ਨੂੰ ਵਿਕਾਸ ਦੇ ਕੰਮ ਪੂਰੇ ਨਾ ਕਰਨ ਕਰਕੇ ਕਾਲੀ ਸੂਚੀ ਵਿਚ ਪਾਇਆ ਗਿਆ ਸੀ | ਉਨ੍ਹਾਂ ਨੂੰ ਕਰੋੜਾਂ ਦੇ ਕੰਮ ਅਲਾਟ ਕੀਤੇ ਗਏ ਸਨ | ਉਕਤ ਠੇਕੇਦਾਰਾਂ ਕੋਲ ਜਿਹੜੇ ਵਿਕਾਸ ਦੇ ਕੰਮ ਸਨ, ਉਨ੍ਹਾਂ ਵਿਚ ਕੈਂਟ ਵਿਧਾਨ ਸਭਾ ਹਲਕੇ ਤੋਂ ਇਲਾਵਾ ਕੇਂਦਰੀ ਵਿਧਾਨ ਸਭਾ ਹਲਕੇ ਦੇ ਕੰਮ ਸ਼ਾਮਿਲ ਸਨ | ਇਨ੍ਹਾਂ ਵਿਚ ਸੂਰਿਆ ਇਨਕਲੇਵ ਵਿਚ ਕਰਵਾਏ ਜਾਣ ਵਾਲੇ ਵਿਕਾਸ ਦੇ ਕੰਮ ਸ਼ਾਮਿਲ ਸਨ | ਦੱਸਿਆ ਜਾਂਦਾ ਹੈ ਕਿ ਇਹ ਕੰਮ ਲੁੱਕ ਅਤੇ ਬਜਰੀ ਦੇ ਸਨ ਤੇ ਇਨ੍ਹਾਂ ਦੀ ਕੀਮਤ ਕਰੋੜਾਂ ਵਿਚ ਹੈ | ਨਿਗਮ ਪ੍ਰਸ਼ਾਸਨ ਵਲੋਂ ਕਾਲੀ ਸੂਚੀ ਵਿਚ ਪਾਏ ਜਾਣ ਦੀ ਕਾਰਵਾਈ ਕਰਨ ਤੋਂ ਬਾਅਦ ਚਾਹੇ ਠੇਕੇਦਾਰਾਂ ਨੂੰ ਇਸ ਕਾਰਵਾਈ ਨਾਲ ਸਖ਼ਤ ਸੰਦੇਸ਼ ਦਿੱਤਾ ਗਿਆ ਸੀ ਪਰ ਦੂਜੇ ਪਾਸੇ ਠੇਕੇਦਾਰਾਂ ਨੂੰ ਕਾਲੀ ਸੂਚੀ ਵਿਚ ਪਾ ਦਿੱਤਾ ਸੀ ਪਰ ਉਨ੍ਹਾਂ ਵਲੋਂ ਰਹਿ ਗਏ ਕੰਮਾਂ ਨੂੰ ਪੂਰੇ ਕਰਨ ਬਾਰੇ ਵੀ ਸਵਾਲੀਆ ਨਿਸ਼ਾਨ ਲੱਗ ਗਏ ਸਨ ਕਿ ਨਿਗਮ ਪ੍ਰਸ਼ਾਸਨ ਵਲੋਂ ਰਹਿੰਦੇ ਕੰਮਾਂ ਨੂੰ ਪੂਰਾ ਕਰਨ ਲਈ ਦੁਬਾਰਾ ਟੈਂਡਰ ਲਗਾਇਆ ਜਾਵੇਗਾ ਤੇ ਜੇਕਰ ਇਹ ਪ੍ਰਕਿਰਿਆ ਅਪਣਾਈ ਗਈ ਤਾਂ ਇਸ ਨਾਲ ਵਿਕਾਸ ਦੇ ਕੰਮ ਕਰਵਾਉਣ ਵਿਚ ਕਾਫ਼ੀ ਦੇਰੀ ਹੋ ਜਾਵੇਗੀ | ਜੁਲਾਈ ਵਿਚ ਬਰਸਾਤਾਂ ਸ਼ੁਰੂ ਹੋ ਜਾਂਦੀਆਂ ਹਨ ਤਾਂ ਫਿਰ ਇਕ ਜਾਂ 2 ਮਹੀਨੇ ਕੰਮ ਨਹੀਂ ਕਰਵਾਏ ਜਾਂਦੇ | 2 ਠੇਕੇਦਾਰਾਂ ਨੇ ਕੰਮ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ ਤੇ ਉਨ੍ਹਾਂ ਨੇ ਨਾਲ ਅਦਾਇਗੀ ਦੇਣ ਦੀ ਵੀ ਗੱਲ ਕਹੀ ਹੈ | ਠੇਕੇਦਾਰਾਂ ਵਲੋਂ ਜਿਹੜੇ ਹੁਣ ਕੰਮ ਕਰਨ ਦੀ ਇੱਛਾ ਜ਼ਾਹਿਰ ਕੀਤੀ ਗਈ ਹੈ | ਉਸ ਬਾਰੇ ਹੁਣ ਮੇਅਰ ਵਨੀਤ ਧੀਰ ਅਤੇ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਵਲੋਂ ਫ਼ੈਸਲਾ ਕੀਤਾ ਜਾਵੇਗਾ | ਉਂਜ ਇਸ ਤਰਾਂ ਦੀ ਸੰਭਾਵਨਾ ਲੱਗ ਰਹੀ ਹੈ ਕਿ ਨਿਗਮ ਕਮਿਸ਼ਨਰ ਠੇਕੇਦਾਰਾਂ ਨੂੰ ਕੰਮ ਕਰਨ ਦੀ ਦੁਬਾਰਾ ਮਨਜ਼ੂਰੀ ਪ੍ਰਦਾਨ ਕਰ ਸਕਦਾ ਹੈ ਪਰ ਨਿਗਮ ਸੂਤਰਾਂ ਦਾ ਕਹਿਣਾ ਹੈ ਕਿ ਨਿਗਮ ਵਲੋਂ ਠੇਕੇਦਾਰਾਂ ਨੂੰ ਅਦਾਇਗੀ ਦੇਣ ਦਾ ਫ਼ੈਸਲਾ ਜਲਦੀ ਹੋਣ ਦੀ ਸੰਭਾਵਨਾ ਨਹੀਂ ਹੈ | ਇਸ ਬਾਰੇ ਵੀ ਨਿਗਮ ਪ੍ਰਸ਼ਾਸਨ ਵਲੋਂ ਬਾਅਦ ਵਿਚ ਵਿਚਾਰ ਹੋਣ ਦੀ ਸੰਭਾਵਨਾ ਹੈ | ਨਿਗਮ ਦੇ ਇਕ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ ਕਿ 2 ਠੇਕੇਦਾਰਾਂ ਵਲੋਂ ਕੰਮ ਦੁਬਾਰਾ ਸ਼ੁਰੂ ਕਰਨ ਬਾਰੇ ਨਿਗਮ ਕਮਿਸ਼ਨਰ ਨੂੰ ਚਿੱਠੀ ਲਿਖੀ ਹੈ ਪਰ ਹੁਣ ਮੇਅਰ ਅਤੇ ਕਮਿਸ਼ਨਰ ਵਲੋਂ ਹੀ ਅਗਲਾ ਫ਼ੈਸਲਾ ਕਰਨਾ ਹੈ | ਉਂਜ ਠੇਕੇਦਾਰਾਂ ਵਲੋਂ ਜੇਕਰ ਜੰਗੀ ਪੱਧਰ 'ਤੇ ਕੰਮ ਕੀਤਾ ਜਾਵੇ ਤਾਂ ਹੀ ਬਰਸਾਤਾਂ ਤੋਂ ਪਹਿਲਾਂ ਕਾਫ਼ੀ ਹੱਦ ਤੱਕ ਵਿਕਾਸ ਦੇ ਕੰਮ ਪੂਰੇ ਹੋ ਸਕਣਗੇ | ਇਹ ਕੰਮ ਲੁੱਕ, ਬਜਰੀ ਦੀਆਂ ਸੜਕਾਂ ਬਣਾਉਣ ਦੇ ਹਨ | ਕਈ ਠੇਕੇਦਾਰਾਂ ਵਲੋਂ ਇਸ ਕਰਕੇ ਵੀ ਕੰਮ ਬੰਦ ਕੀਤੇ ਗਏ ਸਨ ਕਿਉਂਕਿ ਅੰਤਰਰਾਸ਼ਟਰੀ ਬਾਜ਼ਾਰ ਵਿਚ ਤੇਲ ਦੀਆਂ ਵਧ ਰਹੀਆਂ ਕੀਮਤਾਂ ਕਾਰਨ ਲੁੱਕ ਅਤੇ ਬਜਰੀ ਦੀਆਂ ਕੀਮਤਾਂ ਐਨੀਆਂ ਜ਼ਿਆਦਾ ਵਧ ਗਈਆਂ ਸੀ ਕਿ ਠੇਕੇਦਾਰਾਂ ਦਾ ਲੱਕ ਤੋੜ ਦਿੱਤਾ ਸੀ | ਠੇਕੇਦਾਰ ਕੰਮਾਂ ਦੀਆਂ ਕੀਮਤਾਂ ਵਧਾਉਣ ਦੀ ਮੰਗ ਕਰ ਰਹੇ ਸਨ | ਨਗਰ ਨਿਗਮ ਇਸ ਕਰਕੇ ਵੀ ਵਿਕਾਸ ਦੇ ਕੰਮ ਜਲਦੀ ਪੂਰੇ ਕਰਵਾਉਣ ਦੀ ਕਾਰਵਾਈ ਕਰ ਰਿਹਾ ਹੈ ਕਿਉਂਕਿ ਪੰਜਾਬ ਸਰਕਾਰ ਵਲੋਂ ਵਿਕਾਸ ਦੇ ਸਾਰੇ ਕੰਮ ਸਮੇਂ ਸਿਰ ਪੂਰੇ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ | ਨਿਗਮ ਪ੍ਰਸ਼ਾਸਨ ਨੇ ਜਿੱਥੇ ਵਿਕਾਸ ਦੇ ਕੰਮ ਸਮੇਂ ਸਿਰ ਪੂਰੇ ਕਰਨ ਦੀ ਹਦਾਇਤ ਦਿੱਤੀ ਹੈ ਤੇ ਉੱਥੇ ਉਨ੍ਹਾਂ ਨੇ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਵੱਡੇ ਫ਼ੈਸਲੇ ਲੈ ਕੇ ਹਲਚਲ ਮਚਾ ਦਿੱਤੀ ਹੈ | ਸਾਰੇ ਨਿਗਮ