02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਜੁਆਇੰਟ ਸੀ.ਈ.ਓ. ਵਲੋਂ ਵਿਸ਼ੇਸ਼ ਕੈਂਪ ਦੌਰਾਨ ਵੱਖ-ਵੱਖ ਪੋਲਿੰਗ ਬੂਥਾਂ ਦੀ ਚੈਕਿੰਗ <br/>

Ad Position 21
No active advertisement
ਐਤਵਾਰ ਨੂੰ ਸ਼ਹਿਰ 'ਚ ਲੱਗੇ ਵੋਟਰ ਮੈਪਿੰਗ ਵਿਸ਼ੇਸ਼ ਕੈਂਪ ਦੇ ਨਿਰੀਖਣ ਦੌਰਾਨ ਬੀ.ਐੱਲ. ਓਜ਼ ਕੋਲੋਂ ਜਾਣਕਾਰੀ ਲੈਂਦੇ ਹੋਏ ਜੁਆਇੰਟ ਸੀ.ਈ.ਓ. ਨਵਨੀਤ ਕੌਰ ਬੱਲ | ਨਾਲ ਹਨ ਮਿਲਖ ਅਫਸਰ ਜੇ.ਡੀ.ਏ.-ਕਮ ਚੋਣਕਾਰ ਰਜਿਸਟ੍ਰੇਸ਼ਨ ਅਫਸਰ 34-ਜਲੰਧਰ ਪੱਛਮੀ ਨਵਦੀਪ ਸਿੰਘ, ਚੋਣ ਤਹਿਸੀਲਦਾਰ ਸੁਖਦੇਵ ਸਿੰਘ ਤੇ ਹੋਰ ਸਟਾਫ ਮੈਂਬਰ | ਤਸਵੀਰ-ਜੀਪੀ ਸਿੰਘ <br/> 08-06-2026
ਜਲੰਧਰ, 7 ਜੂਨ (ਜਤਿੰਦਰ ਪੰਮੀ)-ਪ੍ਰੀ-ਐੱਸ.ਆਈ.ਆਰ. ਮੁਹਿੰਮ ਤਹਿਤ ਮੌਜੂਦਾ ਵੋਟਰਾਂ ਦੀ 2003 ਦੀ ਵੋਟਰ ਸੂਚੀ ਨਾਲ ਮੈਪਿੰਗ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਵੱਲੋਂ ਐਤਵਾਰ ਨੂੰ ਜ਼ਿਲ੍ਹੇ ਦੇ ਸਾਰੇ 1926 ਪੋਲਿੰਗ ਬੂਥਾਂ 'ਤੇ ਵਿਸ਼ੇਸ਼ ਕੈਂਪ ਲਗਾਏ ਗਏ | ਇਨ੍ਹਾਂ ਕੈਂਪਾਂ ਦੌਰਾਨ ਬੂਥ ਲੈਵਲ ਅਫਸਰਾਂ ਨੇ ਆਪੋ-ਆਪਣੇ ਬੂਥਾਂ 'ਤੇ ਮੌਜੂਦ ਰਹਿ ਕੇ ਵੋਟਰਾਂ ਨੂੰ ਮੈਪਿੰਗ ਪ੍ਰਕਿਰਿਆ ਸਬੰਧੀ ਲੋੜੀਂਦੀ ਜਾਣਕਾਰੀ ਅਤੇ ਸਹਾਇਤਾ ਪ੍ਰਦਾਨ ਕੀਤੀ | ਇਸ ਦੌਰਾਨ ਜੁਆਇੰਟ ਸੀ.ਈ.ਓ. ਨਵਨੀਤ ਕੌਰ ਬੱਲ ਨੇ ਵਿਧਾਨ ਸਭਾ ਹਲਕਾ 34-ਜਲੰਧਰ ਪੱਛਮੀ, 35-ਜਲੰਧਰ ਕੇਂਦਰੀ ਅਤੇ 37-ਜਲੰਧਰ ਛਾਉਣੀ ਦੇ ਵੱਖ-ਵੱਖ ਪੋਲਿੰਗ ਬੂਥਾਂ ਦਾ ਨਿਰੀਖਣ ਕਰਕੇ ਬੀ.ਐਲ.ਓਜ਼ ਦੀ ਹਾਜ਼ਰੀ ਅਤੇ ਮੈਪਿੰਗ ਦੇ ਕੰਮ ਦਾ ਜਾਇਜ਼ਾ ਲਿਆ | ਉਨ੍ਹਾਂ ਮੈਪਿੰਗ ਦੀ ਘੱਟ ਪ੍ਰਤੀਸ਼ਤਤਾ ਵਾਲੇ ਬੀ.ਐਲ.ਓਜ਼ ਨੂੰ ਮੈਪਿੰਗ ਵਧਾਉਣ ਦੀ ਹਦਾਇਤ ਵੀ ਕੀਤੀ | ਜੁਆਇੰਟ ਸੀ.ਈ.ਓ. ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਪੈਸ਼ਲ ਇਨਟੈਂਸਿਵ ਰਵੀਜ਼ਨ ਨੂੰ ਮੁੱਖ ਰੱਖਦਿਆਂ, ਜਿਨ੍ਹਾਂ ਵੋਟਰਾਂ ਦਾ ਸਾਲ 2003 ਦਾ ਵੇਰਵਾ ਪ੍ਰਾਪਤ ਨਹੀਂ ਹੋਇਆ, ਨੂੰ ਮੁੱਖ ਚੋਣ ਦਫਤਰ, ਪੰਜਾਬ ਵੱਲੋਂ ਮੈਪਿੰਗ ਦੀ ਸਹੂਲਤ ਦੇਣ ਲਈ ਅੱਜ ਪੰਜਾਬ ਭਰ ਵਿੱਚ ਬੂਥ ਪੱਧਰ 'ਤੇ ਵਿਸ਼ੇਸ਼ ਕੈਂਪ ਲਗਾਏ ਗਏ ਹਨ ਤਾਂ ਜੋ ਕੋਈ ਵੀ ਯੋਗ ਵੋਟਰ ਮੈਪਿੰਗ ਪ੍ਰਕਿਰਿਆ ਤੋਂ ਵਾਂਝਾ ਨਾ ਰਹੇ | ਉਨ੍ਹਾਂ ਕਿਹਾ ਕਿ ਐੱਸ.ਆਈ.ਆਰ. ਦਾ ਉਦੇਸ਼ ਤੁਰੱਟੀ ਰਹਿਤ ਤੇ ਪਾਰਦਰਸ਼ੀ ਵੋਟਰ ਸੂਚੀ ਤਿਆਰ ਕਰਨਾ ਹੈ | ਉਨ੍ਹਾਂ ਪੰਜਾਬ ਵਿੱਚ ਐੱਸ.ਆਈ.ਆਰ. ਸਬੰਧੀ ਸ਼ਡਿਊਲ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 25 ਜੂਨ ਤੋਂ 24 ਜੁਲਾਈ ਤੱਕ ਬੂਥ ਲੈਵਲ ਅਫਸਰਾਂ (ਬੀ.ਐਲ.ਓ.) ਵੱਲੋਂ ਘਰ-ਘਰ ਜਾ ਕੇ ਵੋਟਰਾਂ ਪਾਸੋਂ ਫਾਰਮ ਭਰਵਾਏ ਜਾਣਗੇ | ਡ੍ਰਾਫਟ ਵੋਟਰ ਸੂਚੀ ਦੀ ਪ੍ਰਕਾਸ਼ਨਾ 3 ਅਗਸਤ 2026 ਨੂੰ ਹੋਵੇਗੀ ਅਤੇ ਦਾਅਵੇ ਤੇ ਇਤਰਾਜ 3 ਅਗਸਤ ਤੋਂ 2 ਸਤੰਬਰ 2026 ਤੱਕ ਪ੍ਰਾਪਤ ਕੀਤੇ ਜਾਣਗੇ | ਉਨ੍ਹਾਂ ਅੱਗੇ ਦੱਸਿਆ ਕਿ ਨੋਟਿਸ ਪੜਾਅ/ਦਾਅਵਿਆਂ ਤੇ ਇਤਰਾਜ਼ਾਂ ਦਾ ਨਿਪਟਾਰਾ 3 ਅਗਸਤ ਤੋਂ 28 ਸਤੰਬਰ ਤੱਕ ਕੀਤਾ ਜਾਵੇਗਾ | ਅੰਤਿਮ ਵੋਟਰ ਸੂਚੀ ਦੀ ਪ੍ਰਕਾਸ਼ਨਾ 1 ਅਕਤੂਬਰ ਨੂੰ ਹੋਵੇਗੀ | ਉਨ੍ਹਾਂ ਵੋਟਰਾਂ ਨੂੰ ਐੱਸ.ਆਈ.ਆਰ. ਪ੍ਰਕਿਰਿਆ ਦੌਰਾਨ ਸਰਗਰਮ ਭਾਗੀਦਾਰੀ ਨਿਭਾਉਂਦਿਆਂ ਆਪਣੇ ਵੇਰਵਿਆਂ ਦੀ ਪੁਸ਼ਟੀ ਕਰਵਾਉਣ ਦੀ ਅਪੀਲ ਵੀ ਕੀਤੀ | ਚੈਕਿੰਗ ਦੌਰਾਨ ਐੱਸ.ਡੀ.ਐਮ. ਜਲੰਧਰ-1-ਕਮ ਚੋਣਕਾਰ ਰਜਿਸਟ੍ਰੇਸ਼ਨ ਅਫਸਰ 35-ਜਲੰਧਰ ਕੇਂਦਰੀ ਸ਼ੁਭੀ ਆਂਗਰਾ, ਮਿਲਖ ਅਫਸਰ ਜੇ.ਡੀ.ਏ.-ਕਮ ਚੋਣਕਾਰ ਰਜਿਸਟ੍ਰੇਸ਼ਨ ਅਫਸਰ

Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਸਾਈਕਲ ਦਿਵਸ ਮੌਕੇ ਡੈਕਾਥਲਾਨ ਜਲੰਧਰ ਵਲੋਂ ਵਿਸ਼ਾਲ ਸਾਈਕਲੋਥਾਨ ਕਰਵਾਈ 'ਇੱਕ ਸਵਾਰੀ ਸਿਹਤ ਦੇ ਨਾਮ' ਦਾ ਦਿੱਤਾ... ਅਗਲੀ ਖ਼ਬਰ ਕਾਲੀ ਸੂਚੀ ਵਿਚ ਪਾਏ ਨਗਰ ਨਿਗਮ ਦੇ 2 ਠੇਕੇਦਾਰ ਵਿਕਾਸ ਦੇ ਕੰਮ ਪੂਰੇ ਕਰਨ ਲਈ ਤਿਆਰ <br/>
Ad Position 24
No active advertisement