18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਅਣਪਛਾਤੀ ਲਾਸ਼ ਬਰਾਮਦ

Ad Position 21
No active advertisement
ਅਜੀਤ ਡੈਸਕ 10-06-2026
ਲਾਲੜੂ, 9 ਜੂਨ (ਰਾਜਬੀਰ ਸਿੰਘ)-ਸਥਾਨਕ ਪੁਲਿਸ ਨੂੰ ਪਿੰਡ ਜਾਸਤਨਾਂ ਖੁਰਦ ਦੀ ਫਿਰਨੀ ਨੇੜੇ ਬਣੇ ਨਿਕਾਸੀ ਵਾਲੇ ਨਾਲੇ 'ਚੋਂ ਇਕ ਲਾਸ਼ ਮਿਲੀ ਹੈ | ਥਾਣਾ ਲਾਲੜੂ ਦੇ ਏ. ਐਸ. ਆਈ. ਜਗਤਾਰ ਸੈਣੀ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਨੇ ਪੁਲਿਸ ਨੂੰ ਇਤਲਾਹ ਦਿੱਤੀ ਸੀ ਕਿ ਉਨਾਂ ਦੇ ਪਿੰਡ ਜਾਸਤਨਾਂ ਖੁਰਦ ਦੀ ਫਿਰਨੀ ਨੇੜੇ ਬਣੇ ਪਿੰਡ ਦੇ ਗੰਦੇ ਪਾਣੀ ਦੇ ਨਿਕਾਸ ਵਾਲੇ ਨਾਲੇ 'ਚ ਕੋਈ ਨਾਮਾਲੂਮ ਵਿਅਕਤੀ ਦੀ ਲਾਸ਼ ਪਈ ਹੈ | ਇਸ ਉਪਰੰਤ ਜਦੋਂ ਪੁਲਿਸ ਨੇ ਜਾ ਕੇ ਦੇਖਿਆ ਤਾਂ ਉਥੇ ਲਾਸ਼ ਪਈ ਸੀ ਅਤੇ ਲਾਸ਼ ਦੇ ਕੋਲੋਂ ਲਾਸ਼ ਸੰਬੰਧੀ ਕੋਈ ਵੀ ਸਬੂਤ ਬਰਾਮਦ ਨਹੀਂ ਹੋਇਆ, ਜਿਸ ਨਾਲ ਉਸ ਦੀ ਸ਼ਨਾਖਤ ਹੋ ਸਕੇ | ਪੁਲਿਸ ਅਨੁਸਾਰ ਮਿ੍ਤਕ ਦੀ ਉਮਰ ਕਰੀਬ 35 ਸਾਲ, ਕੱਦ 5 ਫੁੱਟ 7 ਇੰਚ, ਸਿਰ ਤੋਂ ਮੋਨਾ, ਸਰੀਰ ਪਤਲਾ ਅਤੇ ਉਸ ਨੇ ਭੂਰੇ ਰੰਗ ਦੀ ਟੀ-ਸ਼ਰਟ ਅਤੇ ਕਾਲੀ ਪੈਂਟ ਪਹਿਨੀ ਹੋਈ ਹੈ | ਪੁਲਿਸ ਨੇ ਮਾਮਲਾ ਦਰਜ ਕਰਕੇ ਲਾਸ਼ ਨੂੰ ਸ਼ਨਾਖਤ ਲਈ 72 ਘੰਟਿਆਂ ਵਾਸਤੇ ਸਿਵਲ ਹਸਪਤਾਲ ਡੇਰਾਬੱਸੀ ਦੇ ਮੁਰਦਾਘਰ 'ਚ ਰਖਵਾ ਦਿੱਤਾ ਹੈ ਅਤੇ ਵਾਰਸਾਂ ਦੀ ਭਾਲ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਡਾ. ਆਹਲੂਵਾਲੀਆ ਨੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਨੂੰ ਦਿੱਤੀ ਵਧਾਈ <br/> ਅਗਲੀ ਖ਼ਬਰ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦੇ ਬਿਆਨ 'ਤੇ ਹੋਇਆ ਵਿਵਾਦਨਰਸਿੰਗ ਐਸੋਸੀਏਸ਼ਨ ਨੇ ਮੰਗਿਆ ਅਸਤੀਫ਼ਾ <br/>
Ad Position 24