20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਢਾਬਿਆਂ ਅੱਗੇ ਸੜਕਾਂ 'ਤੇ ਖੜ੍ਹੇ ਵਾਹਨ ਹਾਦਸਿਆਂ ਨੂੰ ਦੇ ਰਹੇ ਸੱਦਾ <br/>

Ad Position 21
No active advertisement
ਅਜੀਤ ਡੈਸਕ 11-06-2026
ਮੋਰਿੰਡਾ, 10 ਜੂਨ (ਪਿ੍ਤਪਾਲ ਸਿੰਘ)- ਮੋਰਿੰਡਾ ਸਰਹਿੰਦ ਰੋਡ 'ਤੇ ਸਥਿਤ ਢਾਬਿਆਂ ਅੱਗੇ ਮੇਨ ਸੜਕ 'ਤੇ ਰੋਜ਼ਾਨਾ ਭਾਰੀ ਵਾਹਨਾਂ ਦੇ ਖੜਨ ਕਾਰਨ ਜਿੱਥੇ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਉਥੇ ਹੀ ਇਹ ਸੜਕ ਹਾਦਸਿਆਂ ਨੂੰ ਵੀ ਸੱਦਾ ਦੇ ਰਹੇ ਹਨ | ਇਸ ਸਬੰਧੀ ਪਿੰਡ ਸੱਖੋ ਮਾਜਰਾ ਦੇ ਸਰਪੰਚ ਬਲਜਿੰਦਰ ਕੌਰ, ਅਵਤਾਰ ਸਿੰਘ, ਜਸਪਾਲ ਸਿੰਘ, ਨੰਬਰਦਾਰ ਧਰਮਵੀਰ ਸਿੰਘ, ਠੇਕੇਦਾਰ ਜਸਵੀਰ ਸਿੰਘ, ਪੰਚ ਹਰਮਿੰਦਰ ਸਿੰਘ, ਕਾਂਗਰਸੀ ਆਗੂ ਬਲਵਿੰਦਰ ਸਿੰਘ ਚਲਾਕੀ, ਬਲਵਿੰਦਰ ਸਿੰਘ ਕਾਲਾ ਆਦਿ ਨੇ ਦੱਸਿਆ ਕਿ ਮੋਰਿੰਡਾ ਸਰਹਿੰਦ ਰੋਡ 'ਤੇ ਪਿੰਡ ਸੁੱਖੋ ਮਾਜਰਾ ਤੱਕ ਜਿਹੜੇ ਢਾਬੇ ਹਨ ਉਨ੍ਹਾਂ ਕੋਲ ਗੱਡੀਆਂ ਪਾਰਕਿੰਗ ਕਰਨ ਲਈ ਆਪਣੀ ਕੋਈ ਥਾਂ ਨਹੀਂ ਹੈ ਜਿਸ ਕਾਰਨ ਇਨ੍ਹਾਂ ਢਾਬਿਆਂ 'ਤੇ ਖਾਣਾ ਖਾਣ ਵਾਲੇ ਡਰਾਈਵਰ ਆਪਣੀਆਂ ਗੱਡੀਆਂ ਨੂੰ ਸੜਕ 'ਤੇ ਹੀ ਖੜੀਆਂ ਕਰ ਦਿੰਦੇ ਹਨ ਜਿਸ ਕਾਰਨ ਸੜਕ 'ਤੇ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇੰਨਾ ਵਾਹਨਾਂ ਕਾਰਨ ਕਈ ਸੜਕ ਹਾਦਸੇ ਦੀ ਵਾਪਰ ਚੁੱਕੇ ਹਨ | ਉਪਰੋਕਤ ਵਿਅਕਤੀਆਂ ਨੇ ਦੱਸਿਆ ਕਿ ਪਿੰਡ ਸੁੱਖੋਮਾਜਰਾ ਦੀ ਲਿੰਕ ਸੜਕ ਦੇ ਬਿਲਕੁਲ ਨਜ਼ਦੀਕ ਇੱਕ ਢਾਬਾ ਖੋਲਿ੍ਹਆ ਹੋਇਆ ਹੈ ਜਿਸ ਕੋਲ ਗੱਡੀਆਂ ਖੜ੍ਹਾਉਣ ਲਈ ਕੋਈ ਵੀ ਪਾਰਕਿੰਗ ਦਾ ਪ੍ਰਬੰਧ ਨਹੀਂ ਹੈ ਜਿਸ ਕਾਰਨ ਹਰ ਰੋਜ਼ ਇਸ ਢਾਬੇ 'ਤੇ ਰੋਟੀ ਖਾਣ ਵਾਲੇ ਡਰਾਈਵਰ ਆਪਣੀਆਂ ਗੱਡੀਆਂ ਨੂੰ ਸੜਕ ਦੇ ਦੋਨੋਂ ਸਾਈਡਾਂ 'ਤੇ ਰੋਡ ਦੇ 'ਤੇ ਹੀ ਖੜੀਆਂ ਕਰ ਦਿੰਦੇ ਹਨ ਜਿਸ ਕਾਰਨ ਇੱਥੇ ਕਈ ਸੜਕ ਹਾਦਸੇ ਹੋਏ ਹਨ ਜਿਨ੍ਹਾਂ ਵਿਚ ਕਈ ਵਿਅਕਤੀ ਗੰਭੀਰ ਰੂਪ 'ਚ ਵੀ ਜ਼ਖਮੀ ਹੋਏ ਹਨ | ਇੱਥੋਂ ਥੋੜ੍ਹੀ ਦੂਰੀ ਤੇ ਕਈ ਸਕੂਲ ਵੀ ਹਨ ਜੋ ਹਰ ਰੋਜ਼ ਸਵੇਰੇ ਸਵੇਰੇ ਸਕੂਲੀ ਬੱਸਾਂ ਬੱਚਿਆਂ ਨੂੰ ਲੈਣ ਤੇ ਛੱਡਣ ਲਈ ਆਉਂਦੀਆਂ ਹਨ ਤੇ ਉਨ੍ਹਾਂ ਲਈ ਵੀ ਇਹ ਢਾਬਾ ਵੱਡੀ ਸਿਰਦਰਦੀ ਬਣਿਆ ਹੋਇਆ ਹੈ | ਉਨ੍ਹਾਂ ਦੱਸਿਆ ਕਿ ਇਸ ਸਮੱਸਿਆ ਨੂੰ ਲੈ ਕੇ ਏ.ਡੀ.ਸੀ. ਰੂਪਨਗਰ ਨੂੰ ਇੱਕ ਲਿਖਤੀ ਸ਼ਿਕਾਇਤ ਵੀ ਕੀਤੀ ਗਈ ਸੀ | ਉਪਰੋਕਤ ਵਿਅਕਤੀਆਂ ਨੇ ਡਿਪਟੀ ਕਮਿਸ਼ਨਰ ਰੂਪਨਗਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਇਨ੍ਹਾਂ ਢਾਬਿਆਂ ਦੇ ਮਾਲਕਾਂ ਨੂੰ ਗੱਡੀਆਂ ਖੜੀਆਂ ਕਰਨ ਲਈ ਪਾਰਕਿੰਗ ਦਾ ਪ੍ਰਬੰਧ ਕਰਨ ਲਈ ਸਖ਼ਤ ਹਦਾਇਤਾਂ ਕੀਤੀਆਂ ਜਾਣ ਤੇ ਢਾਬਿਆਂ ਅੱਗੇ ਸੜਕਾਂ 'ਤੇ ਖੜੇ ਭਾਰੀ ਵਾਹਨਾਂ ਦੇ ਡਰਾਈਵਰਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਮਾਨਸੂਨ ਤੇ ਹੜ੍ਹ ਸੀਜ਼ਨ ਨਾਲ ਨਜਿੱਠਣ ਲਈ ਸਾਰੇ ਵਿਭਾਗ ਅਗਾਊਾ ਤਿਆਰੀਆਂ ਮੁਕੰਮਲ ਕਰਨ-ਡਿਪਟੀ ਕਮਿਸ਼ਨਰ <br/> ਅਗਲੀ ਖ਼ਬਰ ਹਰਦੀਪ ਸਿੰਘ ਮੁੰਡੀਆਂ ਨੇ 48 ਜ਼ਿਲ੍ਹਾ ਸਿਸਟਮ ਮੈਨੇਜਰਾਂ ਤੇ ਸਹਾਇਕ ਸਿਸਟਮ ਮੈਨੇਜਰਾਂ ਨੂੰ ਨਿਯੁਕਤੀ ਪੱਤਰ ਸੌਂਪੇ <b...
Ad Position 24