19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਸੂਬੇਦਾਰ ਲੇਖ ਰਾਮ ਬਾਲੇਵਾਲ ਗੁੱਜਰ ਵੈੱਲਫੇਅਰ ਬੋਰਡ ਦੇ ਸਟੇਟ ਕਮੇਟੀ ਮੈਂਬਰ ਤੇ ਬਲਦੇਵ ਰਾਜ ਬਣੇ ਜ਼ਿਲ੍ਹਾ ਚੇਅਰਮੈਨ <br/>

Ad Position 21
No active advertisement
ਅਜੀਤ ਡੈਸਕ 11-06-2026
ਨੂਰਪੁਰ ਬੇਦੀ, 10 ਜੂਨ (ਵਿੰਦਰਪਾਲ ਝਾਂਡੀਆਂ)- ਪਾਰਟੀ ਦੀ ਮਜ਼ਬੂਤੀ ਅਤੇ ਸਮਾਜਿਕ ਭਾਈਚਾਰਿਆਂ ਦੀ ਨੁਮਾਇੰਦਗੀ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਕੀਤੀਆਂ ਗਈਆਂ ਨਵੀਆਂ ਨਿਯੁਕਤੀਆਂ ਤਹਿਤ ਗੁੱਜਰ ਸਮਾਜ ਦੇ ਨਾਮਵਰ ਆਗੂ ਤੇ ਪਿੰਡ ਆਬਾਦੀ ਘਰਾਠੀਆ ਬਾਲੇਵਾਲ ਦੇ ਸਰਪੰਚ ਸੂਬੇਦਾਰ ਲੇਖ ਰਾਮ ਬਜਾੜ ਨੂੰ ਗੁੱਜਰ ਵੈੱਲਫੇਅਰ ਬੋਰਡ ਦਾ ਸਟੇਟ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ ਹੈ | ਇਸੇ ਤਰ੍ਹਾਂ ਪਿੰਡ ਕਾਂਗੜ ਦੇ ਸਰਪੰਚ ਬਲਦੇਵ ਰਾਜ ਚੌਹਾਨ ਨੂੰ ਗੁੱਜਰ ਵੈੱਲਫੇਅਰ ਬੋਰਡ ਦਾ ਜ਼ਿਲ੍ਹਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ | ਇਨ੍ਹਾਂ ਨਿਯੁਕਤੀਆਂ ਨੂੰ ਲੈ ਕੇ ਗੁੱਜਰ ਸਮਾਜ ਵਿਚ ਭਾਰੀ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਲੋਕਾਂ ਦਾ ਮੰਨਣਾ ਹੈ ਕਿ ਸੂਬੇਦਾਰ ਲੇਖ ਰਾਮ ਬਜਾੜ ਤੇ ਬਲਦੇਵ ਰਾਜ ਚੌਹਾਨ ਲੰਮੇ ਸਮੇਂ ਤੋਂ ਸਮਾਜਿਕ ਤੇ ਲੋਕ ਭਲਾਈ ਦੇ ਕੰਮਾਂ ਨਾਲ ਜੁੜੇ ਹੋਏ ਹਨ ਜਿਸ ਕਾਰਨ ਉਨ੍ਹਾਂ ਦੀ ਨਿਯੁਕਤੀ ਨਾਲ ਗੁੱਜਰ ਸਮਾਜ ਦੀ ਆਵਾਜ਼ ਹੋਰ ਮਜ਼ਬੂਤੀ ਨਾਲ ਸਰਕਾਰ ਤੱਕ ਪਹੁੰਚੇਗੀ | ਇਸ ਮੌਕੇ ਸੂਬੇਦਾਰ ਲੇਖਰਾਮ ਬਜਾੜ ਤੇ ਬਲਦੇਵ ਰਾਜ ਚੌਹਾਨ ਨੇ ਮੁੱਖ ਮੰਤਰੀ ਭਗਵੰਤ ਮਾਨ, ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ, ਗੁੱਜਰ ਵੈੱਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਬਿਗ੍ਰੇਡੀਅਰ ਰਾਜ ਕੁਮਾਰ ਸਮੇਤ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਨਹਿਰ 'ਚ ਬ੍ਰਹਮਪੁਰ ਲਾਗੇ ਪਾਣੀ ਓਵਰਫ਼ਲੋ ਹੋ ਕੇ ਸਾਈਫਨ 'ਚ ਡਿੱਗਣ ਲੱਗਾ <br/> ਅਗਲੀ ਖ਼ਬਰ 'ਕਿਲੋਮੀਟਰ ਸਕੀਮ' ਬੱਸਾਂ ਚਲਾਉਣ ਦੇ ਵਿਰੋਧ 'ਚ ਪਨਬੱਸ-ਪੀ.ਆਰ.ਟੀ.ਸੀ. ਮੁਲਾਜ਼ਮਾਂ ਵਲੋਂ ਚੱਕਾ ਜਾਮ
Ad Position 24