19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਸ੍ਰੀ ਅਨੰਦਪੁਰ ਸਾਹਿਬ ਹਾਈਡਲ ਨਹਿਰ 'ਚ ਬ੍ਰਹਮਪੁਰ ਲਾਗੇ ਪਾਣੀ ਓਵਰਫ਼ਲੋ ਹੋ ਕੇ ਸਾਈਫਨ 'ਚ ਡਿੱਗਣ ਲੱਗਾ <br/>

Ad Position 21
No active advertisement
ਅਜੀਤ ਡੈਸਕ 11-06-2026
ਨੰਗਲ, 10 ਜੂਨ (ਪ੍ਰੀਤਮ ਸਿੰਘ ਬਰਾਰੀ)- ਉਪ ਮੰਡਲ ਨੰਗਲ ਦੇ ਪਿੰਡ ਬ੍ਰਹਮਪੁਰ ਦੇ ਨਜ਼ਦੀਕ ਅੱਜ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਨਹਿਰ ਵਿਚ ਅੱਜ ਸਵੇਰੇ ਅਚਾਨਕ ਵਹਿ ਰਹੇ ਪਾਣੀ ਦੇ ਓਵਰਫ਼ਲੋ ਹੋਣ ਕਾਰਨ ਨਹਿਰ 'ਤੇ ਬਣੇ ਸਾਈਫ਼ਨ ਵਿਚ ਪਾਣੀ ਡਿੱਗਣ ਲੱਗ ਗਿਆ, ਜਿਸ ਨੂੰ ਲੈ ਕੇ ਇਲਾਕੇ ਦੇ ਲੋਕਾਂ ਵਿਚ ਡਰ ਵਾਲੀ ਸਥਿਤੀ ਪੈਦਾ ਹੋ ਗਈ | ਇਲਾਕੇ ਦੇ ਲੋਕਾਂ ਨੇ ਪਹਿਲੀ ਵਾਰ ਪੈਦਾ ਹੋਈ ਅਜਿਹੀ ਸਥਿਤੀ ਨੂੰ ਵੇਖਣ ਉਪਰੰਤ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਧਿਆਨ ਵਿਚ ਇਸ ਸਮੁੱਚਾ ਮਾਮਲਾ ਲਿਆਂਦਾ ਜਿਨ੍ਹਾਂ ਵਲੋਂ ਜਿੱਥੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਨਿਰਦੇਸ਼ ਦਿੱਤੇ ਕਿ ਇਸ ਸਥਿਤੀ ਨੂੰ ਕਾਬੂ ਵਿਚ ਕੀਤਾ ਜਾਵੇ, ਉੱਥੇ ਹੀ ਉਨ੍ਹਾਂ ਵਲੋਂ ਆਪਣੇ ਮੀਡੀਆ ਕੋਆਰਡੀਨੇਟਰ ਦੀਪਕ ਸੋਨੀ ਤੇ ਪਿੰਡ ਬ੍ਰਹਮਪੁਰ ਦੇ ਸਰਪੰਚ ਚੰਨਨ ਸਿੰਘ ਪੰਮੂ ਢਿੱਲੋਂ ਨੂੰ ਵੀ ਮੌਕੇ
ਉੱਤੇ ਸਮੁੱਚੀ ਸਥਿਤੀ ਦਾ ਜਾਇਜ਼ਾ ਲੈਣ ਲਈ ਭੇਜਿਆ ਗਿਆ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੀਡੀਆ ਕੋਆਰਡੀਨੇਟਰ ਦੀਪਕ ਸੋਨੀ ਨੇ ਦੱਸਿਆ ਕਿ ਬੀ.ਬੀ.ਐਮ.ਬੀ. ਵਲੋਂ ਮੁਕੰਮਲ ਕੰਟਰੋਲ 'ਚ ਪਾਣੀ ਛੱਡਿਆ ਜਾ ਰਿਹਾ ਹੈ ਅਤੇ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਲਗਾਤਾਰ ਗੱਲਬਾਤ ਕਰਕੇ ਦੁਪਹਿਰ ਤੱਕ ਸਮੁੱਚੀ ਸਥਿਤੀ ਕਾਬੂ ਹੇਠ ਹੈ ਤੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਖ਼ਤਰੇ ਵਾਲੀ ਕੋਈ ਗੱਲ ਨਹੀਂ ਹੈ ਨਾ ਹੀ ਕਿਸੇ ਨੂੰ ਘਬਰਾਉਣ ਦੀ ਕੋਈ ਜ਼ਰੂਰਤ ਹੈ |
ਕੀ ਕਹਿੰਦੇ ਹਨ ਐਸ.ਡੀ.ਐਮ. ਨੰਗਲ
ਐਸ.ਡੀ.ਐਮ. ਨੰਗਲ ਸਚਿਨ ਪਾਠਕ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਆਖਿਆ ਕਿ ਬੀ.ਬੀ.ਐਮ.ਬੀ. ਵਲੋਂ ਤਾਂ ਮੁਕੰਮਲ ਕੰਟਰੋਲ ਰੂਪ 'ਚ ਪਾਣੀ ਛੱਡਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਹ ਨਹਿਰ ਪੀ.ਐਸ.ਪੀ.ਸੀ.ਐਲ. ਦੇ ਕੰਟਰੋਲ ਵਿਚ ਹੈ ਅਤੇ ਮੇਰੇ ਵਲੋਂ ਇਸ ਸਬੰਧੀ ਵਿਭਾਗ ਦੇ ਐਕਸੀਅਨ ਨਾਲ ਸਮੁੱਚੇ ਮਾਮਲੇ ਨੂੰ ਲੈ ਕੇ ਗੱਲਬਾਤ ਕੀਤੀ ਜਾ ਚੁੱਕੀ ਹੈ | ਸਥਿਤੀ ਬਿਲਕੁਲ ਕੰਟਰੋਲ ਵਿਚ ਹੈ ਕਿਸੇ ਨੂੰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ | ਐਸ.ਡੀ.ਐਮ. ਨੇ ਕਿਹਾ ਕਿ ਪ੍ਰਸ਼ਾਸਨ ਵਲੋਂ ਬੀ.ਬੀ.ਐਮ.ਬੀ. ਦੇ ਉੱਚ ਅਧਿਕਾਰੀਆਂ ਨਾਲ ਛੱਡੇ ਜਾ ਰਹੇ ਪਾਣੀ ਨੂੰ ਲੈ ਕੇ ਲਗਾਤਾਰ ਸੰਪਰਕ ਬਣਾਇਆ ਹੋਇਆ ਹੈ |
ਵਿਭਾਗ ਦੇ ਐਕਸੀਅਨ ਦਾ ਪੱਖ
ਬ੍ਰਹਮਪੁਰ ਨਜ਼ਦੀਕ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਨਹਿਰ ਵਿਚੋਂ ਪਾਣੀ ਓਵਰਫ਼ਲੋ ਹੋ ਕੇ ਨਹਿਰ ਉੱਤੇ ਬਣੇ ਸਾਈਫ਼ਨ ਵਿਚ ਡਿੱਗਣ ਦੇ ਮਾਮਲੇ ਸੰਬੰਧੀ ਜਦੋਂ ਪੀ.ਐਸ.ਪੀ.ਸੀ.ਐਲ. ਦੇ ਨਹਿਰੀ ਵਿਭਾਗ ਦੇ ਐਕਸੀਅਨ ਸੁੰਦਰ ਸੋਖਲ ਨਾਲ ਪੱਖ ਜਾਨਣ ਲਈ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਆਖਿਆ ਕਿ ਉਕਤ ਜਗ੍ਹਾ ਸੁਪਰ ਪੈਸੇਜ ਹੈ ਅਤੇ ਇੱਥੇ ਨਹਿਰ ਦਾ ਲੈਵਲ ਕਾਫ਼ੀ ਨੀਵਾਂ ਹੈ ਤੇ ਅੱਜ ਇਸ ਗਰਮੀ ਦੇ ਮੌਸਮ ਵਿਚ ਪਹਿਲੀ ਵਾਰ 10150 ਕਿਊਸਿਕ ਪਾਣੀ ਮਿਲਿਆ ਹੈ | ਉਕਤ ਜਗ੍ਹਾ 'ਤੇ ਡੇਬਰੀਜ ਕਰਕੇ ਪਾਣੀ ਕੁੱਝ ਸਮੇਂ ਲਈ ਓਵਰਫ਼ਲੋ ਜ਼ਰੂਰ ਹੋਇਆ ਹੈ ਪਰ ਫਿਰ ਆਪਣਾ ਬਹਾਅ ਬਣਾਉਂਦਾ ਹੋਇਆ ਪਾਣੀ ਆਮ ਵਾਂਗ ਲਗਾਤਾਰ ਗੁਜ਼ਰ ਰਿਹਾ ਹੈ | ਉਨ੍ਹਾਂ ਆਖਿਆ ਕਿ ਜਿਵੇਂ ਹੀ ਅੱਜ ਸਵੇਰੇ ਉਕਤ ਮਾਮਲਾ ਵਿਭਾਗ ਦੇ ਧਿਆਨ ਵਿਚ ਆਇਆ ਤੁਰੰਤ ਹੀ ਵਿਭਾਗ ਵਲੋਂ ਸਮੁੱਚੀ ਸਥਿਤੀ ਦਾ ਜਾਇਜ਼ਾ ਲਿਆ ਗਿਆ ਅਤੇ ਚੱਲ ਰਹੀ ਨਹਿਰ ਉੱਤੇ ਵੀ ਵਿਭਾਗ ਵਲੋਂ ਪੈਨੀ ਨਜ਼ਰ ਰੱਖੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ 4161 ਰੀਕਾਸਟ ਮਾਸਟਰ ਕਾਡਰ ਦੇ ਧਰਨੇ ਦੀ ਡੀ.ਟੀ.ਐੱਫ. ਵਲੋਂ ਡਟਵੀਂ ਹਮਾਇਤ ਅਗਲੀ ਖ਼ਬਰ ਸੂਬੇਦਾਰ ਲੇਖ ਰਾਮ ਬਾਲੇਵਾਲ ਗੁੱਜਰ ਵੈੱਲਫੇਅਰ ਬੋਰਡ ਦੇ ਸਟੇਟ ਕਮੇਟੀ ਮੈਂਬਰ ਤੇ ਬਲਦੇਵ ਰਾਜ ਬਣੇ ਜ਼ਿਲ੍ਹਾ ਚੇਅਰਮੈਨ...
Ad Position 24