ਪੁਰਖਾਲੀ, 14 ਜੂਨ (ਅੰਮ੍ਰਿਤਪਾਲ ਸਿੰਘ ਬੰਟੀ)-ਰਾਸ਼ਨ ਡੀਪੂਆਂ ਤੋਂ ਲੋੜਵੰਦ ਪਰਿਵਾਰਾਂ ਨੂੰ ਕਿੱਟਾਂ ਅਤੇ ਕਣਕ ਆਦਿ ਲੈਣਾ ਹੁਣ ਸੌਖਾ ਨਹੀਂ ਰਿਹਾ। ਕਿਉਂਕਿ ਹੁਣ ਲਾਭਪਾਤਰੀਆਂ ਨੂੰ ਬਾਇ� ਮੈਟ੍ਰਿਕ ਮਸ਼ੀਨ ਤੇ 3 ਵਾਰ ਅੰਗੂਠਾ ਲਗਾਉਣਾ ਪੈ ਰਿਹਾ ਹੈ ਜਿਸ ਨੂੰ ਲੈ ਕੇ ਲਾਭਪਾਤਰੀ ਖ਼ੂਬ ਪਰੇਸ਼ਾਨ ਹਨ। ਲਾਭ ਪਾਤਰੀਆਂ ਨੇ ਦੱਸਿਆ ਕਿ ਇੱਕ ਤਾਂ ਪਹਿਲਾਂ ਹੀ ਗਰਮੀ ਬਹੁਤ ਅੱਤ ਦੀ ਪੈ ਰਹੀ ਹੈ। ਜਿਸ ਕਾਰਨ ਲੋਕਾਂ ਨੂੰ ਧੁੱਪ ਚ ਖੜ ਕੇ ਪਰਚੀਆਂ ਕਟਵਾਉਣੀਆਂ ਪੈ ਰਹੀਆਂ ਹਨ ਅਤੇ ਰਾਸ਼ਨ ਲਈ ਲਾਈਨਾਂ ’ਚ ਲੱਗਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਸਰਕਾਰ ਵਲੋਂ ਜਾਰੀ ਫਰਮਾਣ ਮੁਤਾਬਿਕ ਲਾਭਪਾਤਰੀਆਂ ਨੂੰ ਬਾਇ� ਮੈਟ੍ਰਿਕ ਮਸ਼ੀਨ ਤੇ 3 ਵਾਰ ਅੰਗੂਠਾ ਲਗਾਉਣਾ ਪੈ ਰਿਹਾ ਹੈ। ਜਿਸ ਨਾਲ ਡੀਪੂ ਹੋਲਡਰ ਅਤੇ ਲਾਭਪਾਤਰੀ ਦੋਵੇਂ ਪ੍ਰੇਸ਼ਾਨ ਹਨ। ਉਨ੍ਹਾਂ ਦੱਸਿਆ ਕਿ ਇਸ ਪ੍ਰਕਿਰਿਆ ਕਰਕੇ ਡੀਪੂਆਂ ਜਾਂ ਅਨਾਜ ਵੰਡਣ ਵਾਲੀਆਂ ਥਾਵਾਂ ਤੇ ਲਾਭਪਾਤਰੀਆਂ ਦੀ ਭੀੜ ਲੱਗ ਜਾਂਦੀ ਹੈ ਅਤੇ ਲਾਈਨਾਂ ‘ਚ ਲੱਗਣ ਦੀ ਦੌੜ ’ਚ ਔਰਤਾਂ ਦੀ ਇੱਕ ਦੂਜੀ ਨਾਲ ਖ਼ੂਬ ਧੱਕਮ ਧੱਕੀ ਹੁੰਦੀ ਅਤੇ ਹੌਲੀ ਹੌਲੀ ਗੱਲ ਲੜਾਈ ਝਗੜੇ ’ਤੇ ਪੁੱਜ ਜਾਂਦੀ ਹੈ, ਜਿਸ ਕਾਰਨ ਅਨਾਜ ਲੈਣ ਗਏ ਲੋਕ ਇੱਕ ਦੂਜੇ ਦੀ ਲੜਾਈ ਦੀਆਂ ਖ਼ਬਰਾਂ ਲੈ ਕੇ ਘਰਾਂ ਨੂੰ ਆਉਂਦੇ ਹਨ, ਉਨ੍ਹਾਂ ਅੱਗੇ ਦੱਸਿਆ ਕਿ ਡੀਪੂਆਂ ਜਾਂ ਅਨਾਜ ਵੰਡਣ ਵਾਲੀਆਂ ਜ਼ਿਆਦਾਤਰ ਥਾਵਾਂ ਤੇ ਛਾਂ ਅਤੇ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਲੋਕ ਗਰਮੀ ’ਚ ਪ੍ਰੇਸ਼ਾਨ ਹੋ ਰਹੇ ਅਤੇ ਬੇਹੋਸ਼ ਤੱਕ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਮਸ਼ੀਨ ਤੇ ਤਿੰਨ ਵਾਰ ਅੰਗੂਠਾ ਲਾਉਣ ਕਾਰਨ ਦਿਹਾੜੀਦਾਰਾਂ ਦੀ ਦਿਹਾੜੀ ਦਾ ਵੀ ਵੱਡਾ ਨੁਕਸਾਨ ਹੋ ਰਿਹਾ ਹੈ ਅਤੇ ਔਰਤਾਂ ਦੇ ਘਰਾਂ ਦਾ ਅੱਧਾ ਕੰਮ ਕਾਰ ਅਤੇ ਰੋਟੀ-ਪਾਣੀ ਬਣਾਉਣਾ ਇਸੇ ਤਰ੍ਹਾਂ ਰਹਿ ਜਾਂਦਾ ਹੈ, ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਬਾਦਲ ਐਸ.ਸੀ. ਵਿੰਗ ਪੰਜਾਬ ਦੇ ਜਨਰਲ ਸਕੱਤਰ ਗੁਰਪਾਲ ਸਿੰਘ ਖੇੜੀ, ਭਾਜਪਾ ਐਸ.ਸੀ. ਵਿੰਗ ਦੇ ਮੀਤ ਪ੍ਰਧਾਨ ਅਵਤਾਰ ਸਿੰਘ ਬਿੰਦਰਖ, ਬਸਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਗੋਲਡੀ, ਸਮਾਜ ਸੇਵੀ ਗੁਰਪਾਲ ਸਿੰਘ ਪੁਰਖਾਲੀ ਅਤੇ ਕਈ ਹੋਰ ਆਗੂਆਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ 3 ਵਾਰ ਅੰਗੂਠਾ ਲਗਾਉਣ ਦੀ �ਥਾਂ ਪ੍ਰਕਿਰਿਆ ਨੂੰ ਸਰਲ ਬਣਾਇਆ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ।
ਰਾਸ਼ਨ ਡੀਪੂਆਂ ’ਤੇ ਰਾਸ਼ਨ ਲੈਣ ਲਈ 3 ਵਾਰ ਅੰਗੂਠਾ ਲਗਾਉਣ ਦੇ ਨਵੇਂ ਫੁਰਮਾਨ ਕਾਰਨ ਡੀਪੂ ਹੋਲਡਰ ਤੇ ਲਾਭਪਾਤਰੀ ਹੋਏ ਪ੍ਰੇਸ਼ਾਨ
ਅਜੀਤ ਡੈਸਕ
15-06-2026