ਢੇਰ,13 ਜੁਲਾਈ (ਸ਼ਿਵ ਕੁਮਾਰ ਕਾਲੀਆ)-ਕਾਰਗਿਲ ਸ਼ਹੀਦ ਗੋਪਾਲ ਸਿੰਘ ਢੇਰ ਦੀ ਯਾਦ ਵਿਚ ਉਨ੍ਹਾਂ ਦੇ ਗ੍ਰਹਿ ਪਿੰਡ ਢੇਰ ਵਿਖੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਉਹਨਾਂ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ, ਜਿਸ ਵਿਚ ਸਾਬਕਾ ਵਿਧਾਨ ਸਭਾ ਸਪੀਕਰ ਰਾਣਾ ਕੇ. ਪੀ. ਸਿੰਘ ਦੇ ਸਪੁੱਤਰ ਰਾਣਾ ਵਿਸ਼ਵ ਪਾਲ ਸਿੰਘ, ਸਾਬਕਾ ਚੇਅਰਮੈਨ ਰਮੇਸ਼ ਚੰਦ, ਬਰਗੇਡੀਅਰ ਪੀ.ਕੇ. ਕੋਸ਼ਕ, ਸਾਬਕਾ ਚੇਅਰਮੈਨ ਬੀਬੀ ਫਰੀਦਾ ਬੇਗਮ, ਬਲਾਕ ਸੰਮਤੀ ਮੈਂਬਰ ਕੁਲਦੀਪ ਕੌਰ, ਸਰਪੰਚ ਮੱਖਣ ਸਿੰਘ, ਭਵਨ ਸਿੰਘ ਖ਼ਾਲਸਾ, ਪ੍ਰਕਾਸ਼ ਸਿੰਘ, ਕੁਲਵਿੰਦਰ ਸਿੰਘ ਗੋਗੀ ਆਦਿ ਨੇ ਕਿਹਾ ਕਿ ਸਾਨੂੰ ਸ਼ਹੀਦ ਗੋਪਾਲ ਸਿੰਘ ਦੀ ਕੁਰਬਾਨੀ ਤੇ ਹਮੇਸ਼ਾ ਹੀ ਮਾਣ ਰਹੇਗਾ। ਉਹਨਾਂ ਕਿਹਾ ਕਿ ਸ਼ਹੀਦ ਗੋਪਾਲ ਸਿੰਘ ਨੇ ਭਰ ਜੁਬਾਨੀ ਵਿਚ ਦੇਸ਼ ਲਈ ਕੁਰਬਾਨੀ ਦੇ ਕੇ ਪਿੰਡ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਉਹਨਾਂ ਨੇ ਇਸ ਮੌਕੇ ਨੌਜਵਾਨ ਪੀੜੀ ਨੂੰ ਅਪੀਲ ਕੀਤੀ ਕਿ ਉਹ ਸ਼ਹੀਦ ਗੋਪਾਲ ਸਿੰਘ ਦੀ ਸ਼ਹਾਦਤ ਤੋਂ ਸਬਕ ਲੈ ਕੇ ਚੰਗੇ ਮਾਰਗ ਤੇ ਚੱਲਣ ਦਾ ਪ੍ਰਣ ਕਰੇ।