14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਐੱਸ.ਡੀ.ਐੱਮ. ਤੇ ਡੀ.ਐੱਸ.ਪੀ. ਸ੍ਰੀ ਅਨੰਦਪੁਰ ਸਾਹਿਬ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 16-07-2026
ਢੇਰ, 15 ਜੁਲਾਈ (ਸ਼ਿਵ ਕੁਮਾਰ ਕਾਲੀਆ)-ਪਿੰਡ ਜਿੰਦਵੜੀ ਵਿਖੇ ਕਰਵਾਏ ਗਏ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸ਼੍ਰੀ ਅਨੰਦਪੁਰ ਸਾਹਿਬ ਦੇ ਬਹੁਤ ਹੀ ਵਧੀਆ ਇਨਸਾਨ ਤੇ ਮਿਲਣਸਾਰ ਐਸ.ਡੀ.ਐਮ. ਸੁਖਪਾਲ ਸਿੰਘ ਅਤੇ ਡੀ.ਐਸ.ਪੀ. ਜਸ਼ਨਦੀਪ ਸਿੰਘ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ’ਤੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਬਲਾਕ ਸੰਮਤੀ ਮੈਂਬਰ ਨੰਬਰਦਾਰ ਅਤੇ ਪ੍ਰਧਾਨ ਸਹਿਕਾਰੀ ਸਭਾ ਜਿੰਦਵੜੀ ਦਲਜੀਤ ਸਿੰਘ ਜਿੰਦਵੜੀ, ਸਰਪੰਚ ਸੁਖਦੇਵ ਸਿੰਘ ਖਾਨਪੁਰ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਤੋਰ ਐਸ.ਡੀ.ਐਮ. ਸੇਵਾ ਨਿਭਾ ਰਹੇ ਸੁਖਪਾਲ ਸਿੰਘ ਅਤੇ ਬਤੌਰ ਡੀ.ਐਸ.ਪੀ. ਸੇਵਾ ਨਿਭਾ ਰਹੇ ਜਸ਼ਨਦੀਪ ਸਿੰਘ ਇਮਾਨਦਾਰ ਅਤੇ ਬੇਦਾਗ ਇਨਸਾਨ ਹਨ, ਜੋ ਕਿ ਦਿਨ ਰਾਤ ਲੋਕਾਂ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਉਹ ਇਹਨਾਂ ਸ਼ਖ਼ਸੀਅਤਾਂ ਦਾ ਸਨਮਾਨ ਕਰਕੇ ਬਹੁਤ ਹੀ ਮਾਣ ਮਹਿਸੂਸ ਕਰ ਰਹੇ ਹਨ। ਇਸ ਮੌਕੇ ’ਤੇ ਐਸ.ਡੀ.ਐਮ. ਸੁਖਪਾਲ ਸਿੰਘ ਅਤੇ ਜਸ਼ਨਦੀਪ ਸਿੰਘ ਡੀ.ਐਸ.ਪੀ. ਨੇ ਕਿਹਾ ਕਿ ਉਹ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਲੋਕਾਂ ਦੀ ਸੇਵਾ ਕਰਨ ਵਿਚ ਬਹੁਤ ਹੀ ਵੱਡਾ ਸਕੂਨ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਗੁਰੂਆਂ, ਪੀਰਾਂ ਅਤੇ ਦੇਵੀ ਦੇਵਤਿਆਂ ਦੀ ਇਸ ਧਰਤੀ ਦੀ ਸੇਵਾ ਤੋਂ ਹੋਰ ਕੋਈ ਵੀ ਵੱਡੀ ਸੇਵਾ ਨਹੀਂ ਹੈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਹਰਸਿਮਰਨ ਸਿੰਘ ਬਡਵਾਲ, ਸਰਪੰਚ ਸੁਮਿਤ ਭਾਰਦਵਾਜ, ਸਰਪੰਚ ਰਿੰਕੂ ਸੈਣੀ ਮਾਜਰਾ, ਮੋਂਟੀ ਪੰਡਿਤ, ਸੁਰਿੰਦਰ ਰਾਣਾ,ਦਲਜੀਤ ਸਿੰਘ ਖਾਨਪੁਰ, ਸੋਧੂ ਸਿੰਘ ਬਾਬਾ, ਨੰਬਰਦਾਰ ਸਿਮਰਨਦੀਪ ਸਿੰਘ ਕਲਮਾ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ਦੇ ਕੰਪਿਊਟਰ ਵਿਗਿਆਨ ਵਿਭਾਗ ਵਲੋਂ ਆਈ. ਬੀ. ਐੱਮ. ਦੇ ਸਹਿਯੋਗ ਨਾਲ ਵਰਕਸ਼ਾਪ ਲਗਾਈ ਅਗਲੀ ਖ਼ਬਰ ਭਾਈ ਜਸਵੰਤ ਸਿੰਘ ਖਾਲੜਾ ਦੀ ਸੋਚ ਨੂੰ ਹਰ ਘਰ ਤੱਕ ਪਹੁੰਚਾਵਾਂਗੇ-ਇੰਟਰਨੈਸ਼ਨਲ ਸਿੱਖ ਫੈਡਰੇਸ਼ਨ
Ad Position 24