14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਜਸਵਿੰਦਰ ਸਿੰਘ ਭੱਠਲ ਟਰਾਂਸਪੋਰਟ ਏਕਤਾ ਲਾਈਨ ਯੂਨੀਅਨ ਪੰਜਾਬ ਦੇ ਮੁੱਖ ਸਲਾਹਕਾਰ ਬਣੇ

Ad Position 21
No active advertisement
ਅਜੀਤ ਡੈਸਕ 16-07-2026
ਨੂਰਪੁਰ ਬੇਦੀ, 15 ਜੁਲਾਈ (ਹਰਦੀਪ ਸਿੰਘ ਢੀਂਡਸਾ)-ਏਕਤਾ ਲਾਈਨ ਟਰਾਂਸਪੋਰਟ ਯੂਨੀਅਨ ਦੇ ਅਲਾਇੰਸ ਦੇ ਪ੍ਰਧਾਨ ਸੋਹਣ ਸਿੰਘ ਨਾਭਾ ਵਲੋਂ ਸਰਪੰਚ ਜਸਵਿੰਦਰ ਸਿੰਘ ਭੱਠਲ ਚੈਹੜ ਮਜ਼ਾਰਾਂ ਨੂੰ ਏਕਤਾ ਲਾਈਨ ਟਰਾਂਸਪੋਰਟ ਯੂਨੀਅਨ ਪੰਜਾਬ ਦੇ ਮੁੱਖ ਸਲਾਹਕਾਰ ਵਜੋਂ ਨਿਯੁਕਤ ਕੀਤਾ ਗਿਆ, ਇਸ ਨਿਯੁਕਤੀ ‘ਤੇ ਸਰਪੰਚ ਜਸਵਿੰਦਰ ਸਿੰਘ ਭੱਠਲ ਵਲੋਂ ਪ੍ਰਧਾਨ ਸੋਹਣ ਸਿੰਘ ਨਾਭਾ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਟਰਾਂਸਪੋਰਟ ਵਲੋਂ ਜੋ ਮੇਰੀ ਡਿਊਟੀ ਲਗਾਈ ਗਈ ਹੈ ਮੈਂ ਇਸ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਵਾਂਗਾ ਤੇ ਕਦੇ ਵੀ ਕਿਸੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗਾ, ਇਸ ਸਮੇਂ ਸਰਪੰਚ ਜਸਵਿੰਦਰ ਸਿੰਘ ਭੱਠਲ ਨੇ ਏਕਤਾ ਲਾਈਨ ਟਰਾਂਸਪੋਰਟ ਯੂਨੀਅਨ ਦੀ ਸਾਰੀ ਟੀਮ ਦਾ ਧੰਨਵਾਦ ਕੀਤਾ ਗਿਆ। ਇਸ ਦੌਰਾਨ ਯੂਨੀਅਨ ਵਲੋਂ ਕੁਲਦੀਪ ਸਿੰਘ ਸੰਗਤਪੁਰ ਨੂੰ ਜ਼ਿਲ੍ਹਾ ਰੋਪੜ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਕੁਲਦੀਪ ਸਿੰਘ ਸੰਗਤਪੁਰ ਨੇ ਵੀ ਏਕਤਾ ਲਾਈਨ ਯੂਨੀਅਨ ਟਰਾਂਸਪੋਰਟ ਦੀ ਸਾਰੀ ਟੀਮ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਮਿਸ਼ਨ ਟੀ. ਬੀ. ਮੁਕਤ ਪੰਚਾਇਤ ਤਹਿਤ ਪਿੰਡ ਕਲਵਾਂ ’ਚ ਜਾਗਰੂਕਤਾ ਕੈਂਪ ਅਗਲੀ ਖ਼ਬਰ ਖ਼ਾਲਸਾ ਕਾਲਜ ਦੇ ਕੰਪਿਊਟਰ ਵਿਗਿਆਨ ਵਿਭਾਗ ਵਲੋਂ ਆਈ. ਬੀ. ਐੱਮ. ਦੇ ਸਹਿਯੋਗ ਨਾਲ ਵਰਕਸ਼ਾਪ ਲਗਾਈ
Ad Position 24