03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਅਵਤਾਰ ਸਿੰਘ ਦਾ ਡੇਰਾ ਬਿਸਨਪੁਰੀ ਥੱਪਲ ਨਾਲ ਕੋਈ ਸੰਬੰਧ ਨਹੀਂ-ਸਰਵ ਭਾਰਤ ਨਿਰਮਲ ਮਹਾਂ ਮੰਡਲ

Ad Position 21
No active advertisement
ਅਜੀਤ ਡੈਸਕ 18-07-2026
ਸ੍ਰੀ ਅਨੰਦਪੁਰ ਸਾਹਿਬ, 17 ਜੁਲਾਈ (ਕਰਨੈਲ ਸਿੰਘ)-ਸਰਵ ਭਾਰਤ ਨਿਰਮਲ ਮਹਾਂ ਮੰਡਲ ਰਜਿ: ਸ੍ਰੀ ਅੰਮ੍ਰਿਤਸਰ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਸਪਸ਼ਟ ਕੀਤਾ ਹੈ ਕਿ ਅਵਤਾਰ ਸਿੰਘ ਪੁੱਤਰ ਮਹਿੰਦਰ ਸਿੰਘ ਨਾਮੀ ਵਿਅਕਤੀ ਦਾ ਨਿਰਮਲ ਮਹਾਂ ਮੰਡਲ ਅਤੇ ਡੇਰਾ ਬਿਸ਼ਨਪੁਰੀ ਥੱਪਲ ਸ੍ਰੀ ਅਨੰਦਪੁਰ ਸਾਹਿਬ ਨਾਲ ਕੋਈ ਸਬੰਧ ਨਹੀਂ ਹੈ । ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸੰਤ ਮਹਾਂਵੀਰ ਸਿੰਘ ਅਤੇ ਸੰਤ ਕਰਮਜੀਤ ਸਿੰਘ ਨੇ ਕਿਹਾ ਕਿ ਡੇਰਾ ਬਿਸ਼ਨਪੁਰੀ ਥੱਪਲ ਸ੍ਰੀ ਅਨੰਦਪੁਰ ਸਾਹਿਬ ਅਤੇ ਡੇਰਾ ਬਿਸ਼ਨਪੁਰੀ ਨੰਗਲ ਖੁਰਦ ਜ਼ਿਲ੍ਹਾ ਹੁਸ਼ਿਆਰਪੁਰ ਦੇ ਮਹੰਤ ਸੰਤ ਬਿਕਰਮਜੀਤ ਸਿੰਘ ਹਨ ਅਤੇ ਇਹ ਦੋਵੇ ਡੇਰੇ ਨਿਰਮਲ ਸੰਪਰਦਾਏ (ਭੇਖ) ਨਾਲ ਸਬੰਧਤ ਹਨ । ਉਨ੍ਹਾਂ ਇਹ ਵੀ ਦੱਸਿਆ ਕਿ ਉਕਤ ਡੇਰਿਆਂ ਦੇ ਮਹੰਤੀ ਸਬੰਧੀ ਮਾਨਯੋਗ ਅਦਾਲਤਾਂ ਦੇ ਫੈਸਲੇ ਵੀ ਸੰਤ ਬਿਕਮਰਜੀਤ ਸਿੰਘ ਦੇ ਹੱਕ ’ਚ ਆਏ ਹੋਏ ਹਨ । ਉਨ੍ਹਾਂ ਕਿਹਾ ਕਿ ਅਵਤਾਰ ਸਿੰਘ ਵਲੋਂ ਡੇਰਾ ਬਿਸ਼ਨਪੁਰੀ ਥੱਪਲ ਦੀ ਮੁੱਖ ਸੇਵਾਦਾਰ ਸੁਖਵਿੰਦਰ ਕੌਰ ਨੂੰ ਥਾਪਣਾ ਵੀ ਕਾਨੂੰਨੀ ਅਤੇ ਨਿਰਮਲ ਭੇਖ ਦੀ ਮਰਿਆਦਾ ਦੇ ਉਲਟ ਹੈ। ਉਨ੍ਹ੍ਹਾਂ ਕਿਹਾ ਕਿ ਸੰਗਤਾਂ ਅਵਤਾਰ ਸਿੰਘ ਅਤੇ ਬੀਬੀ ਸੁਖਵਿੰਦਰ ਕੌਰ ਤੋਂ ਸੁਚੇਤ ਰਹਿਣ। ਇਸ ਸਬੰਧੀ ਅਵਤਾਰ ਸਿੰਘ ਦਾ ਕਹਿਣਾ ਹੈ ਕਿ ਉਕਤ ਡੇਰਿਆ ਦੇ ਮਹੰਤ ਸੰਤ ਰਾਮ ਸਿੰਘ ਦੀ ਜਿਨ੍ਹਾਂ ਦੀ 2002 ’ਚ ਮੌਤ ਹੋ ਗਈ ਸੀ, ਨੇ ਆਪਣੇ ਜਿਉਂਦੇ ਜੀਅ ਉਨ੍ਹਾਂ ਨੂੰ ਥੱਪਲ ਵਾਲੇ ਡੇਰਾ ਅਤੇ ਸੰਤ ਬਿਕਰਮਜੀਤ ਸਿੰਘ ਨੂੰ ਨੰਗਲ ਖੁਰਦ ਵਾਲੇ ਡੇਰੇ ਦੀ ਮਹੰਤੀ ਸੌਂਪੀ ਸੀ । ਉਨ੍ਹਾਂ ਕਿਹਾ ਕਿ ਉਹ ਥੱਪਲ ਵਾਲੇ ਡੇਰੇ ਦੀ ਪਿਛਲੇ 27 ਸਾਲ ਤੋਂ ਸੇਵਾ ਸੰਭਾਲ ਕਰਦੇ ਆ ਰਹੇ ਹਨ ਅਤੇ ਹੁਣ ਸਿਹਤ ਠੀਕ ਨਾ ਰਹਿਣ ਦੇ ਚੱਲਦਿਆਂ ਉਨ੍ਹਾਂ ਨੇ ਡੇਰੇ ਦਾ ਪ੍ਰਬੰਧ ਚਲਾਉਣ ਲਈ ਬੀਬੀ ਸੁਖਵਿੰਦਰ ਕੌਰ ਨੂੰ ਸੇਵਾਦਾਰ ਥਾਪਿਆ ਹੈ। ਜਿਸ ਦਾ ਉਨ੍ਹਾਂ ਨੂੰ ਹੱਕ ਹੈ।
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਦਫ਼ਤਰ ਵਿਖੇ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਰਜਿੰਦਰ ਸਿੰਘ ਰਾਣਾ ਰਾਜਪੂਤ ਵੈੱਲਫੇਅਰ ਬੋਰਡ ਹਲਕਾ ਰੂਪਨਗਰ ਦੇ ਚੇਅਰਮੈਨ ਕੀਤਾ ਨਿਯੁਕਤ
Ad Position 24
No active advertisement