ਸਿੱਖਿਆਂ ਕ੍ਰਾਂਤੀ ਪ੍ਰਚਾਰ ਵੱਧ ਕੰਮ ਘੱਟ-ਰਾਣਾ ਕੇ ਪੀ ਸਿੰਘ
ਅਜੀਤ ਡੈਸਕ
23-07-2026
ਨੰਗਲ, 22 ਜੁਲਾਈ (ਗੁਰਪ੍ਰੀਤ ਸਿੰਘ ਗਰੇਵਾਲ)- ਜ਼ਿਲ੍ਹਾ ਰੂਪਨਗਰ ‘ਚ ਪ੍ਰਿੰਸੀਪਲ ਟੀਮਾਂ 27, ਹੈੱਡਮਾਸਟਰਾਂ ਟੀਮਾਂ 28, ਬੀ.ਪੀ.ਈ.ਓ. ਟੀਮਾਂ 10 ਪੋਸਟਾਂ ਖ਼ਾਲੀ ਹਨ ਅਤੇ ਸਰਕਾਰ ਸਿੱਖਿਆ ਕ੍ਰਾਂਤੀ ਦੇ ਸੋਹਲੇ ਗਾ ਰਹੀ ਹੈ । ਇਹ ਵਿਚਾਰ ਪੰਜਾਬ ਵਿਧਾਨ ਸਭਾ ਸਾਬਕਾ ਸਪੀਕਰ ਰਾਣਾ ਕੇ ਪੀ ਸਿੰਘ ਨੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਪ੍ਰਗਟ ਕੀਤੇ। ਊਨਾ ਕਿਹਾ ਕਿ ਸਰਕਾਰੀ ਸਕੂਲਾਂ ਦੇ ਟੀਚਰਾਂ ਅੰਤਾਂ ਦਾ ਮਾਨਸਿਕ ਸੰਤਾਪ ਹੰਢਾਅ ਰਹੇ ਹਨ। ਕਿਉਂਕਿ ਸਰਕਾਰ ਨੇ ਟੀਚਰਾਂ ਅਤਾ ਡਿਊਟੀ ਹੜ੍ਹਾਂ ਕੰਟਰੋਲ ਵੋਟਾਂ ਦੀ ਸੁਧਾਈਂ ਆਰਥਿਕ ਸਰਵੇਖਣ ਆਦਿ ਗੈਰ ਵਿੱਦਿਅਕ ਕੰਮਾਂ ‘ਚ ਲਾਈ ਹੈ । ਅੱਤ ਦੀ ਮਜਬੂਰੀ ‘ਚ ਅਧਿਆਪਕ ਸਾਹਿਬਾਨ ਆਪਣੀ ਵਿੱਤੀ ਸਾਧਨਾ ਨਾਲ ਨਿੱਜੀ ਸਹਿਯੋਗੀ ਰੱਖ ਕੇ ਸਰਕਾਰੀ ਕੰਮਾਂ ਕਰ ਰਹੇ ਹਨ। ਜੇ ਸਰਕਾਰ ਸੱਚੀ ਸਿੱਖਿਆ ਕ੍ਰਾਂਤੀ ਲਿਆਉਣਾ ਚਾਹੁੰਦੀ ਹੈ ਤਾਂ ਟੀਚਰਾਂ ਤੋਂ ਸਿਰਫ਼ ਪੜਾਈਂ ਹੀ ਕਰਵਾਏ । ਇਸ ਮੌਕੇ ‘ਤੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਰਾਕੇਸ਼ ਨਈਅਰ , ਨਗਰ ਕੌਂਸਲ ਦੇ ਸਾਬਕਾ ਚੇਅਰਮੈਨ ਸੱਜੇ ਸਾਹਨੀ, ਸਾਬਕਾ ਡਾਇਰੈਕਟਰ ਕਮਲ ਜੋਸ਼ੀ ਦਸਗਰਾਈ, ਰਮਨ ਜਸੇਵਾਲ, ਸੁਰਿੰਦਰ ਪੰਮਾ, ਆਦਿ ਹਾਜ਼ਰ ਸਨ।