ਰਾਣਾ ਕੇ. ਪੀ. ਨੇ 2027 ਦੀ ਚੋਣ ਮੁਹਿੰਮ ਦਾ ਵਜਾਇਆ ਬਿਗੁਲ, ਵਕੀਲ ਭਾਈਚਾਰੇ ਤੋਂ ਮੰਗਿਆ ਸਹਿਯੋਗ
ਨੰਗਲ, 29 ਨਵੰਬਰ (ਪ੍ਰੀਤਮ ਸਿੰਘ ਬਰਾਰੀ)-2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਕਰਨ ਦੇ ਮੱਦੇਨਜ਼ਰ ਸਾਬਕਾ ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇ. ਪੀ.
ਨ
ਨੰਗਲ ਕੋਰਟ ਕੰਪਲੈਕਸ ਵਿਖੇ ਵਕੀਲਾਂ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਸਪੀਕਰ ਰਾਣਾ ਕੇ. ਪੀ. ਸਿੰਘ।
30-11-2026
ਨੰਗਲ, 29 ਨਵੰਬਰ (ਪ੍ਰੀਤਮ ਸਿੰਘ ਬਰਾਰੀ)-2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਕਰਨ ਦੇ ਮੱਦੇਨਜ਼ਰ ਸਾਬਕਾ ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਨੰਗਲ ਕੋਰਟ ਕੰਪਲੈਕਸ ਵਿਖੇ ਵਕੀਲ ਭਾਈਚਾਰੇ ਨਾਲ ਸੰਪਰਕ ਕਰਦਿਆਂ ਆਪਣੀ ਚੋਣ ਮੁਹਿੰਮ ਦਾ ਬਿਗੁਲ ਵਜਾਇਆ ਅਤੇ ਉਨ੍ਹਾਂ ਤੋਂ ਸਹਿਯੋਗ ਮੰਗਿਆ। ਇਸ ਮੌਕੇ ਆਪਣੇ ਵਕਾਲਤ ਦੇ ਤਜ਼ਰਬੇ ਅਤੇ ਸਿਆਸੀ ਸਫ਼ਰ ਦੀਆਂ ਗੱਲਾਂ ਸਾਂਝੀਆਂ ਕਰਦਿਆਂ ਉਨ੍ਹਾਂ ਰਿਸ਼ਵਤਖ਼ੋਰੀ ਦੇ ਦੋਸ਼ਾਂ ਨੂੰ ਚੁਣੌਤੀ ਦੇਣ ਵਾਲਾ ਤਿੱਖਾ ਬਿਆਨ ਵੀ ਦਿੱਤਾ। ਰਾਣਾ ਕੇ. ਪੀ. ਸਿੰਘ ਨੇ ਕਿਹਾ ਕਿ ਉਨ੍ਹਾਂ ਆਪਣੇ ਸਿਆਸੀ ਜੀਵਨ ਦੌਰਾਨ ਕਿਸੇ ਦਾ ਕੰਮ ਕਰਵਾਉਣ, ਨੌਕਰੀ ਲਗਵਾਉਣ ਜਾਂ ਬਦਲੀ ਕਰਵਾਉਣ ਲਈ ਇਕ ਰੁਪਇਆ ਵੀ ਲਿਆ ਹੋਵੇ ਤਾਂ ਉਨ੍ਹਾਂ ਨੂੰ ਜਨਤਕ ਤੌਰ ’ਤੇ ਗੋਲੀ ਮਾਰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸਿਆਸਤ ਵਿਚ ਆਉਣ ਸਮੇਂ ਉਨ੍ਹਾਂ ਇਹ ਫ਼ੈਸਲਾ ਕੀਤਾ ਸੀ, ਕਿ ਲੋਕਾਂ ਤੋਂ ਵੋਟਾਂ ਤਾਂ ਲੈਣੀਆਂ ਹਨ, ਪਰ ਕਚਹਿਰੀ ਵਿਚ ਬੈਠ ਕੇ ਉਨ੍ਹਾਂ ਤੋਂ ਫ਼ੀਸਾਂ ਨਹੀਂ ਲੈਣੀਆਂ, ਸਗੋਂ ਲੋਕਾਂ ਦੀ ਰੱਜ ਕੇ ਸੇਵਾ ਕਰਨੀ ਹੈ। ਉਨ੍ਹਾਂ ਪੇਸ਼ੇ ਵਜੋਂ ਆਪਣੇ ਉਸਤਾਦ ਮਦਨ ਮੋਹਨ ਮਿੱਤਲ ਵਲੋਂ ਦਿੱਤੀ ਮਿਹਨਤ ਦੀ ਸਿੱਖਿਆ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਖ਼ਤ ਮਿਹਨਤ ਹੀ ਸਫਲਤਾ ਦੀ ਕੁੰਜੀ ਹੈ। ਇਸ ਮੌਕੇ ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਹਲਕੇ ਦੀਆਂ ਦੋਵੇਂ ਅਦਾਲਤਾਂ ਨੰਗਲ ਤੇ ਸ੍ਰੀ ਅਨੰਦਪੁਰ ਸਾਹਿਬ ਵਿਚ ਵਕੀਲ ਭਾਈਚਾਰੇ ਲਈ ਕਰਵਾਏ ਕੰਮਾਂ ਦਾ ਜ਼ਿਕਰ ਕੀਤਾ ਅਤੇ ਭਵਿੱਖ ਵਿਚ ਵੀ ਸਹਿਯੋਗ ਦਾ ਭਰੋਸਾ ਦਿੱਤਾ। ਉਨ੍ਹਾਂ ਬੱਸ ਸਟੈਂਡ ਨੰਗਲ ਨੇੜੇ ਨਵੇਂ ਕੋਰਟ ਕੰਪਲੈਕਸ ਦੇ ਨਿਰਮਾਣ ਦਾ ਐਲਾਨ ਵੀ ਕੀਤਾ।