06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਪੱਤਰਕਾਰੀ ਸਿੱਖਿਆ ਨੂੰ ਹੁਲਾਰਾ ਦੇਣ ਲਈ ਆਰ. ਬੀ. ਯੂ. ਨੇ ਕੀਤੇ ਸਮਝੌਤਾ ਪੱਤਰ ’ਤੇ ਹਸਤਾਖਰ

Ad Position 21
No active advertisement
ਅਜੀਤ ਡੈਸਕ 23-07-2026
ਰੂਪਨਗਰ, 22 ਜੁਲਾਈ (ਯਸ਼ਵੰਤ ਬੱਸੀ)-ਰਿਆਤ ਬਾਹਰਾ ਯੂਨੀਵਰਸਿਟੀ ਦੇ ਸਕੂਲ ਆਫ਼ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਨੇ ਅਕਾਦਮਿਕ-ਉਦਯੋਗ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਅਤੇ ਵਿਦਿਆਰਥੀਆਂ ਨੂੰ ਆਧੁਨਿਕ ਮੀਡੀਆ ਤੇ ਪੱਤਰਕਾਰੀ ਖੇਤਰ ਨਾਲ ਵਿਹਾਰਕ ਤੌਰ ’ਤੇ ਜੋੜਨ ਦੇ ਉਦੇਸ਼ ਨਾਲ ਦਿ ਟ੍ਰਿਬਿਊਨ ਟਰੱਸਟ ਨਾਲ ਇਕ ਸਮਝੌਤਾ ਪੱਤਰ (ਐੱਮ.ਓ.ਯੂ.) ’ਤੇ ਹਸਤਾਖਰ ਕੀਤੇ ਹਨ। ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਨੇ ਇਸ ਭਾਈਵਾਲੀ ਨੂੰ ਕਲਾਸਰੂਮ ਸਿੱਖਿਆ ਤੇ ਮੀਡੀਆ ਉਦਯੋਗ ਦੀਆਂ ਉਮੀਦਾਂ ਵਿਚਕਾਰ ਪਾੜੇ ਨੂੰ ਪੂਰਾ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਕਰਾਰ ਦਿੰਦਿਆਂ ਕਿਹਾ ਕਿ ਇਹ ਸਹਿਯੋਗ ਵਿਦਿਆਰਥੀਆਂ ਨੂੰ ਅਸਲ ਕਾਰਜ-ਖੇਤਰ ਦਾ ਕੀਮਤੀ ਤਜਰਬਾ ਹਾਸਲ ਕਰਨ ਦੇ ਨਾਲ-ਨਾਲ ਉਨ੍ਹਾਂ ਦੀਆਂ ਪੇਸ਼ੇਵਰ ਯੋਗਤਾਵਾਂ ਅਤੇ ਹੁਨਰਾਂ ਨੂੰ ਹੋਰ ਨਿਖਾਰਨ ਲਈ ਬੇਮਿਸਾਲ ਮੌਕੇ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਇਹ ਭਾਈਵਾਲੀ ਉਦਯੋਗ-ਕੇਂਦਰਿਤ ਸਿੱਖਿਆ ਪ੍ਰਦਾਨ ਕਰਨ ਪ੍ਰਤੀ ਯੂਨੀਵਰਸਿਟੀ ਦੀ ਵਚਨਬੱਧਤਾ ਦਾ ਪ੍ਰਤੀਕ ਹੈ। ਇਸ ਸਮਝੌਤੇ ਤਹਿਤ ਦੋਵੇਂ ਸੰਸਥਾਵਾਂ ਪੱਤਰਕਾਰੀ, ਜਨ ਸੰਚਾਰ, ਡਿਜੀਟਲ ਮੀਡੀਆ, ਲੋਕ ਸੰਪਰਕ ਅਤੇ ਹੋਰ ਸਬੰਧਤ ਖੇਤਰਾਂ ਵਿੱਚ ਸਾਂਝੇ ਤੌਰ ’ਤੇ ਕੰਮ ਕਰਨਗੀਆਂ। ਵਿਦਿਆਰਥੀਆਂ ਨੂੰ ਨਿਊਜ਼ਰੂਮ ਐਕਸਪੋਜ਼ਰ, ਅਨੁਭਵੀ ਸਿਖਲਾਈ (ਐਕਸਪੀਰੀਐਂਸ਼ਲ ਲਰਨਿੰਗ), ਇੰਟਰਨਸ਼ਿਪ, ਉਦਯੋਗਿਕ ਸਿਖਲਾਈ ਅਤੇ ਦੇਸ਼ ਦੇ ਨਾਮਵਰ ਮੀਡੀਆ ਪੇਸ਼ੇਵਰਾਂ ਨਾਲ ਸਿੱਧੇ ਸੰਵਾਦ ਦਾ ਮੌਕਾ ਮਿਲੇਗਾ, ਜਿਸ ਨਾਲ ਉਨ੍ਹਾਂ ਦੀ ਵਿਹਾਰਕ ਸਮਝ ਅਤੇ ਰੁਜ਼ਗਾਰ ਯੋਗਤਾ ਵਿਚ ਮਹੱਤਵਪੂਰਨ ਵਾਧਾ ਹੋਵੇਗਾ।
Ad Position 22
No active advertisement
ਪਿਛਲੀ ਖ਼ਬਰ ਮਨਰੇਗਾ ਮੁਲਾਜ਼ਮਾਂ ਨੂੰ ਅੱਠ ਮਹੀਨਿਆਂ ਤੋਂ ਤਨਖ਼ਾਹ ਨਹੀਂ, ਸਰਕਾਰ ਇਸ਼ਤਿਹਾਰਾਂ ’ਤੇ ਕਰੋੜਾਂ ਰੁਪਏ ਵਿਅਰਥ ਲੁਟਾ ਰਹੀ-ਡਾ. ਚ... ਅਗਲੀ ਖ਼ਬਰ ਲੋੜਵੰਦ ਬਨਾਵਟੀ ਲੱਤ ਲਗਵਾਉਣ ਲਈ ਗਰੀਨਵੇਜ ਸਕੂਲ ’ਚ ਆਪਣਾ ਨਾਂਅ 24 ਤੱਕ ਰਜਿਸਟਰਡ ਕਰਵਾਉਣ-ਹਰਜਿੰਦਰ ਸਿੰਘ ਮੱਲ੍ਹੀ
Ad Position 24
No active advertisement