17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਉਪ ਮੁੱਖ ਮੰਤਰੀ ਨੇ ਬਨੋੜੇ ਮਹਾਦੇਵ ਮੰਦਰ ਵਿਖੇ ਪੂਜਾ ਕਰਕੇ ਸੂਬੇ ਦੇ ਲੋਕਾਂ ਦੀ ਭਲਾਈ ਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾ

Ad Position 21
No active advertisement
ਅਜੀਤ ਡੈਸਕ 29-07-2026

ਸੰਤੋਖਗੜ੍ਹ, 28 ਜੁਲਾਈ (ਧਰਮ ਪਾਲ)- ਸਾਵਣ ਦੇ ਪਵਿੱਤਰ ਮਹੀਨੇ ਦੇ ਸ਼ੁੱਭ ਮੌਕੇ ‘ਤੇ ਉਪ ਮੁੱਖ ਮੰਤਰੀ ਹਿਮਾਚਲ ਪ੍ਰਦੇਸ਼ ਮੁਕੇਸ਼ ਅਗਨੀਹੋਤਰੀ ਨੇ ਚਤਾੜਾ ਦੇ ਪ੍ਰਾਚੀਨ ਬਨੋੜੇ ਮਹਾਦੇਵ ਸ਼ਿਵ ਮੰਦਰ ਵਿਖੇ ਵੈਦਿਕ ਮੰਤਰਾਂ ਦੇ ਜਾਪ ਦੇ ਨਾਲ ਵਿਸ਼ੇਸ਼ ਪ੍ਰਾਰਥਨਾਵਾਂ ਅਤੇ ਰਸਮਾਂ ਕੀਤੀਆਂ। ਉਨ੍ਹਾਂ ਨੇ ਸੂਬੇ ਦੇ ਲੋਕਾਂ ਦੀ ਖ਼ੁਸ਼ੀ, ਸ਼ਾਂਤੀ, ਖ਼ੁਸ਼ਹਾਲੀ, ਚੰਗੀ ਸਿਹਤ ਅਤੇ ਤੰਦਰੁਸਤੀ ਲਈ ਪ੍ਰਾਰਥਨਾ ਕੀਤੀ। ਇਸ ਮੌਕੇ ਕੁਟਲੈਹੜ ਵਿਧਾਨ ਸਭਾ ਹਲਕੇ ਦੇ ਵਿਧਾਇਕ ਵਿਵੇਕ ਸ਼ਰਮਾ ਅਤੇ ਜੰਗਲਾਤ ਵਿਭਾਗ ਦੇ ਰੇਂਜ ਅਫ਼ਸਰ ਅੰਕੁਸ਼ ਠਾਕੁਰ ਵੀ ਇਸ ਮੌਕੇ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਮੰਦਰ ਪਹੁੰਚਣ ‘ਤੇ ਉਪ ਮੁੱਖ ਮੰਤਰੀ ਦਾ ਮੰਦਰ ਕਮੇਟੀ ਅਤੇ ਚਤਾੜਾ ਗ੍ਰਾਮ ਪੰਚਾਇਤ ਦੇ ਨੁਮਾਇੰਦਿਆਂ ਦੁਆਰਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਮੰਦਰ ਦੇ ਪੁਜਾਰੀ ਨੇ ਵੈਦਿਕ ਮੰਤਰਾਂ ਦੇ ਜਾਪ ਦੇ ਵਿਚਕਾਰ ਪੂਜਾ ਰਸਮਾਂ ਨਿਭਾਈਆਂ। ਇਸ ਮੌਕੇ ਉਪ ਮੁੱਖ ਮੰਤਰੀ ਨੇ ਕਿਹਾ ਕਿ ਸਾਉਣ ਦਾ ਮਹੀਨਾ ਬਹੁਤ ਅਧਿਆਤਮਿਕ ਮਹੱਤਵ ਰੱਖਦਾ ਹੈ ਅਤੇ ਇਹ ਭਗਵਾਨ ਸ਼ਿਵ ਦੀ ਪੂਜਾ ਕਰਨ ਦਾ ਪਵਿੱਤਰ ਸਮਾਂ ਹੈ। ਇਸ ਮੌਕੇ ਉਪ ਮੁੱਖ ਮੰਤਰੀ ਨੇ ਮੰਦਰ ਪਰਿਸਰ ਦੇ ਅੰਦਰ ਇੱਕ ਬੇਲ ਦਾ ਪੌਦਾ ਵੀ ਲਗਾਇਆ ਜਿਸ ਨਾਲ ਵਾਤਾਵਰਣ ਸੰਭਾਲ ਦਾ ਸੰਦੇਸ਼ ਮਿਲਿਆ। ਇਸ ਤੋਂ ਬਾਅਦ ਉਪ ਮੁੱਖ ਮੰਤਰੀ ਨੇ ਰਵਾਇਤੀ ਰਸਮਾਂ ਨਿਭਾ ਕੇ ਸ਼੍ਰੀ ਬਨੌੜੇ ਮਹਾਦੇਵ ਗੌਸ਼ਾਲਾ ਦੇ ਨਿਰਮਾਣ ਕਾਰਜ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਗਊ ਸੇਵਾ ਭਾਰਤੀ ਸਭਿਆਚਾਰ ਅਤੇ ਸਨਾਤਨ ਪਰੰਪਰਾ ਦਾ ਇੱਕ ਅਨਿੱਖੜਵਾਂ ਅੰਗ ਹੈ। ਇਸ ਮੌਕੇ ਉਪ ਮੁੱਖ ਮੰਤਰੀ ਨੇ ਮੰਦਰ ਕੰਪਲੈਕਸ ਵਿਚ ਮੌਜੂਦ ਸ਼ਰਧਾਲੂਆਂ ਤੇ ਸਥਾਨਕ ਨਿਵਾਸੀਆਂ ਨਾਲ ਗਰਮਜੋਸ਼ੀ ਨਾਲ ਗੱਲਬਾਤ ਕੀਤੀ, ਉਨ੍ਹਾਂ ਦੀ ਭਲਾਈ ਬਾਰੇ ਪੁੱਛਿਆ ਅਤੇ ਖੇਤਰ ਨਾਲ ਸਬੰਧਿਤ ਵੱਖ-ਵੱਖ ਮੁੱਦਿਆਂ ‘ਤੇ ਸੁਹਿਰਦ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਗ੍ਰਾਮ ਪੰਚਾਇਤ ਪ੍ਰਧਾਨ ਅਸ਼ਵਨੀ ਕੁਮਾਰ, ਉਪ-ਪ੍ਰਧਾਨ ਚੰਚਲ ਕੁਮਾਰ, ਦਿਨੇਸ਼ ਸ਼ਰਮਾ, ਮਨਦੀਪ ਸੰਘ, ਰਿਦਮ ਠਾਕੁਰ, ਰਿਤੇਸ਼ ਸ਼ਰਮਾ, ਜੀਵਨ ਸਿੰਘ, ਦੀਪਕ ਬੱਗਾ, ਰਾਜੀਵ ਧੀਮਾਨ, ਪਾਰਟੀ ਆਗੂ, ਪ੍ਰਸ਼ਾਸਨਿਕ ਅਧਿਕਾਰੀ ਤੇ ਹੋਰ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਮਧੂਵਨ ਵਾਟਿਕਾ ਸਕੂਲ ’ਚ ਵਣ ਮਹਾਂ ਉਤਸਵ ਮਨਾਇਆ ਅਗਲੀ ਖ਼ਬਰ ਕਾਰ ਸੇਵਾ ਨਾਲ ਬਦਲੀ ਸੀ ਮੈਦਾਨ ਦੀ ਤਸਵੀਰ-ਦਲਜੀਤ ਸਿੰਘ ਭੰਗੂ
Ad Position 24