17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਅੰਜਲੀ ਸੈਣੀ ਨੂੰ ਆਂਗਣਵਾੜੀ ਵਰਕਰ ਦੀ ਨੌਕਰੀ ਮਿਲਣ ’ਤੇ ਪੰਚਾਇਤ ਨੇ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 29-07-2026
ਨੂਰਪੁਰ ਬੇਦੀ, 28 ਜੁਲਾਈ (ਹਰਦੀਪ ਸਿੰਘ ਢੀਂਡਸਾ)-ਪਿੰਡ ਮੁਕਾਰੀ ਦੀ ਕੁੜੀ ਅੰਜਲੀ ਸੈਣੀ ਪੁੱਤਰੀ ਮਨਮੋਹਨ ਸੈਣੀ ਪੰਮੀ ਨੂੰ ਆਂਗਣਵਾੜੀ ਵਰਕਰ ਦੀ ਨੌਕਰੀ ਮਿਲਣ ਅਤੇ ਪਿੰਡ ਵਿਚ ਆਂਗਣਵਾੜੀ ਵਰਕਰ ਦਾ ਅਹੁਦਾ ਸੰਭਾਲਣ ’ਤੇ ਪਿੰਡ ਦੀ ਸਰਪੰਚ ਗੁਰਦੀਪ ਕੌਰ ਬੈਂਸ ਅਤੇ ਸਰਪੰਚ ਦੇ ਪਤੀ ਸਤਨਾਮ ਸਿੰਘ ਮੁਕਾਰੀ ਬਲਾਕ ਕੁਆਰਡੀਨੇਟਰ ਨੂਰਪੁਰ ਬੇਦੀ ਵਲੋਂ ਸਿਰੋਪਾ ਪਾ ਕੇ ਸਨਮਾਨ ਕੀਤਾ ਗਿਆ, ਸਰਪੰਚ ਵਲੋਂ ਪੂਰੇ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅੱਜ ਪੰਜਾਬ ਦੀਆਂ ਧੀਆਂ ਹਰ ਖੇਤਰ ਵਿਚ ਮੱਲਾ ਮਾਰ ਰਹੀਆਂ ਹਨ ਅਤੇ ਆਂਗਨਵਾੜੀ ਵਰਕਰ ਅੰਜਲੀ ਸੈਣੀ ਵਲੋਂ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਦਿਨੇਸ਼ ਚੱਢਾ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਇਹਨਾਂ ਤੋ ਇਲਾਵਾ ਆਂਗਣਵਾੜੀ ਵਰਕਰ ਇੰਦਰ ਕਲਾ(ਐਡੀਸ਼ਨਲ ਚਾਰਜ) ਪੰਚ ਗਿਆਨੋ ਦੇਵੀ,ਪੰਚ ਜਸਵਿੰਦਰ ਪਾਲ, ਅੰਜਲੀ ਸੈਣੀ ਦੇ ਦਾਦਾ ਜੀ ਇੰਸਪੈਕਟਰ ਗੰਗਾ ਰਾਮ, ਪਿਤਾ ਡਾ. ਮਨਮੋਹਣ ਲਾਲ ਸੈਣੀ, ਮਾਤਾ ਉਰਮਿਲਾ ਸੈਣੀ, ਗੁਰਵਿੰਦਰ ਸਿੰਘ ਯੂ.ਐਸ.ਏ., ਸੁਖਵਿੰਦਰ ਸਿੰਘ, ਸੁਨੀਤਾ ਰਾਣੀ ਆਂਗਣਵਾੜੀ ਹੈਲਪਰ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਮਾਡਲ ਹਾਈ ਸਕੂਲ ਵਿਖੇ ਗਣਿਤ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਗੜਡੋਲੀਆਂ ਸਕੂਲ ਵਿਖੇ ਵਾਤਾਵਰਨ ਦੀ ਸ਼ੁੱਧਤਾ ਲਈ ਬੱਚਿਆਂ ਨੂੰ ਕੀਤਾ ਜਾਗਰੂਕ
Ad Position 24