02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਸਫ਼ਾਈ ਸੇਵਕ ਯੂਨੀਅਨ ਵਲੋਂ 30 ਨੂੰ ਸ੍ਰੀ ਚਮਕੌਰ ਸਾਹਿਬ ਬੰਦ ਰੱਖਣ ਦੀ ਅਪੀਲ

Ad Position 21
No active advertisement
ਅਜੀਤ ਡੈਸਕ 30-07-2026
ਸ੍ਰੀ ਚਮਕੌਰ ਸਾਹਿਬ, 29 ਜੁਲਾਈ (ਜਗਮੋਹਣ ਸਿੰਘ ਨਾਰੰਗ)-ਨਗਰ ਕੌਂਸਲ ਸ੍ਰੀ ਚਮਕੌਰ ਸਾਹਿਬ ਦੀ ਸਫ਼ਾਈ ਸੇਵਕ ਯੂਨੀਅਨ ਦੀ 8 ਜੁਲਾਈ ਤੋਂ ਚੱਲ ਰਹੀ ਅਣਮਿੱਥੇ ਸਮੇਂ ਦੀ ਹੜਤਾਲ ਦੌਰਾਨ ਸੂਬਾ ਕਮੇਟੀ ਵਲੋਂ 30 ਜੁਲਾਈ ਦੇ ਪੰਜਾਬ ਬੰਦ ਦੇ ਸੱਦੇ ਤੇ ਸਥਾਨਕ ਯੂਨੀਅਨ ਦੇ ਪ੍ਰਧਾਨ ਰਾਹੁਲ ਕੁਮਾਰ, ਮੀਤ ਪ੍ਰਧਾਨ ਕੁਲਦੀਪ ਸਿੰਘ ਅਤੇ ਹੋਰ ਆਗੂਆਂ ਨੇ ਸ੍ਰੀ ਚਮਕੌਰ ਸਾਹਿਬ ਦੇ ਵਪਾਰ ਮੰਡਲ, ਕਰਿਆਨਾ ਯੂਨੀਅਨ, ਸਬਜੀ ਮੰਡੀ ਸਮੇਤ ਸਮੂਹ ਦੁਕਾਨਦਾਰਾਂ ਨੂੰ ਸ੍ਰੀ ਚਮਕੌਰ ਸਾਹਿਬ ਮੁਕੰਮਲ ਬੰਦ ਰੱਖਣ ਦੀ ਅਪੀਲ ਕੀਤੀ ਹੈ ਅਤੇ ਬੰਦ ਨੂੰ ਸਫਲ ਬਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਸਹੀ ਢੰਗ ਨਾਲ ਨਾ ਮੰਨ ਕੇ ਬਲਕਿ ਉਸ ਵਿਚ ਕਈ ਤਰਾਂ ਦੀਆ ਚੋਰ ਮੋਰੀਆਂ ਰੱਖ ਕੇ ਯੂਨੀਅਨ ਵਿਚ ਪਾੜ ਪਾਉਣਾ ਚਾਹੁੰਦੀ ਹੈ ਪਰ ਸੂਬਾ ਕਮੇਟੀ ਦੀ ਦੂਰ ਅੰਦੇਸੀ ਸੋਚ ਕਾਰਨ ਸਰਕਾਰ ਦੇ ਮਨਸੂਬੇ ਸਫਲ ਨਹੀ ਹੋਣ ਦਿੱਤੇ ਜਾਣਗੇ। ਇਨ੍ਹਾਂ ਆਗੂਆਂ ਨੇ ਕਿਹਾ ਕਿ ਜੋ ਐਲਾਨ ਸਰਕਾਰ ਵਲੋਂ ਕੀਤੇ ਜਾ ਰਹੇ ਹਨ, ਉਹ ਯੂਨੀਅਨ ਦੇ ਭਵਿੱਖ ਲਈ ਠੀਕ ਨਹੀ, ਜਿਸ ਕਾਰਨ ਜਥੇਬੰਦੀ ਨੇ 31 ਜੁਲਾਈ ਨੂੰ ਸਰਕਾਰ ਨਾਲ ਹੋਣ ਵਾਲੀ ਮੁੜ ਮੀਟਿੰਗ ਵਿਚ ਯੂਨੀਅਨ ਵਿਚ ਸ਼ਾਮਲ ਹਰ ਵਰਗ ਦੀਆਂ ਸਮੁੱਚੀਆਂ ਮੰਗਾਂ ਨੂੰ ਮਨਵਾਉਣ ਲਈ ਜੋਰ ਪਾਇਆ ਜਾਵੇਗਾ। ਇਸ ਮੌਕੇ ਪਰਮਜੀਤ ਸਿੰਘ, ਗੁਰਦੇਵ ਸਿੰਘ, ਕਰਨੈਲਜੀਤ ਸਿੰਘ ਰਾਜਨ, ਵਿਨੇ ਕੁਮਾਰ, ਸਤਾਰ ਮੁਹੰਮਦ, ਖੁਸ਼ਪ੍ਰੀਤ ਸਿੰਘ ਖੁਸ਼ੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਕਰਮਚਾਰੀਆਂ ਦੇ ਸੰਘਰਸ਼ ਨੂੰ ਜਰਨੈਲ ਸਿੰਘ ਔਲਖ ਦਾ ਸਮਰਥਨ ਅਗਲੀ ਖ਼ਬਰ ਹੈਲਥ ਸੈਂਟਰ ਵਜੀਦਪੁਰ ਵਿਖੇ ਅੱਖਾਂ ਦਾ ਜਾਂਚ ਕੈਂਪ ਲਗਾਇਆ
Ad Position 24
No active advertisement