ਬਰਸਾਤੀ ਪਾਣੀ ਜਮ੍ਹਾਂ ਹੋਣ ਕਾਰਨ...
ਸਫ਼ਾ 5 ਦੀ ਬਾਕੀ ਮੀਂਹ ਪੈਣ ’ਤੇ ਇਨ੍ਹਾਂ ਸਰਕਾਰੀ ਦਫਤਰਾਂ ਚ ਹਰ ਸਾਲ ਅਤੇ ਕਈ ਵਾਰ ਇਕ ਹੀ ਸੀਜ਼ਨ ਦੌਰਾਨ ਪਾਣੀ ਦਾਖ਼ਲ ਹੋ ਜਾਂਦਾ ਹੈ, ਕਿਉਂਕਿ ਇਹ ਸਮੁੱਚੇ ਦਫਤਰ ਮੁੱਖ ਸੜਕ ਦੇ ਪੱਧਰ ਨਾਲੋਂ ਕਾਫੀ ਨੀਵੇਂ ਹਨ। ਜਿਵੇਂ ਹੀ ਭਾਰੀ ਵਰਖਾ ਹੁੰਦੀ ਹੈ, ਸੜਕਾਂ ’ਤੇ ਇਕੱਠਾ ਹੋਇਆ ਪਾਣੀ ਢਲਾਣ ਕਾਰਨ ਸਿੱਧਾ ਇਨ੍ਹਾਂ ਦਫਤਰਾਂ ਵੱਲ ਆ ਜਾਂਦਾ ਹੈ।
ਸਫ਼ਾ 5 ਦੀ ਬਾਕੀ ਮੀਂਹ ਪੈਣ ’ਤੇ ਇਨ੍ਹਾਂ ਸਰਕਾਰੀ ਦਫਤਰਾਂ ਚ ਹਰ ਸਾਲ ਅਤੇ ਕਈ ਵਾਰ ਇਕ ਹੀ ਸੀਜ਼ਨ ਦੌਰਾਨ ਪਾਣੀ ਦਾਖ਼ਲ ਹੋ ਜਾਂਦਾ ਹੈ, ਕਿਉਂਕਿ ਇਹ ਸਮੁੱਚੇ ਦਫਤਰ ਮੁੱਖ ਸੜਕ ਦੇ ਪੱਧਰ ਨਾਲੋਂ ਕਾਫੀ ਨੀਵੇਂ ਹਨ। ਜਿਵੇਂ ਹੀ ਭਾਰੀ ਵਰਖਾ ਹੁੰਦੀ ਹੈ, ਸੜਕਾਂ ’ਤੇ ਇਕੱਠਾ ਹੋਇਆ ਪਾਣੀ ਢਲਾਣ ਕਾਰਨ ਸਿੱਧਾ ਇਨ੍ਹਾਂ ਦਫਤਰਾਂ ਵੱਲ ਆ ਜਾਂਦਾ ਹੈ। ਇਨ੍ਹਾਂ ਦਫ਼ਤਰਾਂ ਚ ਰੋਜ਼ਾਨਾ ਸੈਂਕੜੇ ਲੋਕ ਆਪਣੇ ਵੱਖ-ਵੱਖ ਸਰਕਾਰੀ ਕੰਮਾਂ ਲਈ ਆਉਂਦੇ ਹਨ ਤੇ ਆਮ ਲੋਕਾਂ ਨੂੰ ਬੇਵਜ੍ਹਾ ਮੁਸ਼ਕਲਾਂ ਝੱਲਣੀਆਂ ਪੈਂਦੀਆਂ ਹਨ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਸਰਕਾਰੀ ਦਫ਼ਤਰਾਂ ਦੇ ਆਲੇ-ਦੁਆਲੇ ਪ੍ਰਭਾਵਸ਼ਾਲੀ ਡਰੇਨੇਜ ਪ੍ਰਣਾਲੀ ਬਣਾਈ ਜਾਵੇ, ਪਾਣੀ ਦੀ ਨਿਕਾਸੀ ਲਈ ਸਥਾਈ ਪ੍ਰਬੰਧ ਕੀਤੇ ਜਾਣ ਤਾਂ ਜੋ ਭਵਿੱਖ ’ਚ ਇਸ ਤਰ੍ਹਾਂ ਦੀ ਸਮੱਸਿਆ ਤੋਂ ਹਮੇਸ਼ਾ ਲਈ ਨਿਜਾਤ ਮਿਲ ਸਕੇ।