05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਬਜਰੂੜ ਵਿਖੇ ਤੀਜ ਦਾ ਤਿਉਹਾਰ ਮਨਾਇਆ

ਨੂਰਪੁਰ ਬੇਦੀ, 3 ਅਗਸਤ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਸਾਉਣ ਦੀ ਹਰਿਆਵਲੀ, ਰੰਗ-ਬਿਰੰਗੇ ਪਹਿਰਾਵੇ, ਲੋਕ-ਗੀਤਾਂ ਦੀ ਮਿੱਠੀ ਗੂੰਜ ਅਤੇ ਆਪਸੀ ਸਾਂਝ ਦੇ ਰੰਗਾਂ ਨਾਲ ਖੇਤਰ ਦੇ ਪਿੰਡ ਬਜਰੂੜ ਵਿਖੇ ਤੀਜ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਸਮੂਹ ਪਿੰਡ ਦੀਆਂ ਮਹਿਲਾਵਾਂ ਅਤੇ ਲੜਕੀਆਂ ਨੇ ਇਕੱਠੇ ਹੋ ਕੇ ਪੰਜਾਬੀ ਸਭਿਆਚਾਰ ਦੀ ਇਸ ਅਨਮੋਲ ਵਿਰਾਸਤ ਨੂੰ ਜੀਵੰਤ ਕੀਤਾ।

Ad Position 21
No active advertisement
ਅਜੀਤ ਡੈਸਕ 04-08-2026
ਨੂਰਪੁਰ ਬੇਦੀ, 3 ਅਗਸਤ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਸਾਉਣ ਦੀ ਹਰਿਆਵਲੀ, ਰੰਗ-ਬਿਰੰਗੇ ਪਹਿਰਾਵੇ, ਲੋਕ-ਗੀਤਾਂ ਦੀ ਮਿੱਠੀ ਗੂੰਜ ਅਤੇ ਆਪਸੀ ਸਾਂਝ ਦੇ ਰੰਗਾਂ ਨਾਲ ਖੇਤਰ ਦੇ ਪਿੰਡ ਬਜਰੂੜ ਵਿਖੇ ਤੀਜ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਸਮੂਹ ਪਿੰਡ ਦੀਆਂ ਮਹਿਲਾਵਾਂ ਅਤੇ ਲੜਕੀਆਂ ਨੇ ਇਕੱਠੇ ਹੋ ਕੇ ਪੰਜਾਬੀ ਸਭਿਆਚਾਰ ਦੀ ਇਸ ਅਨਮੋਲ ਵਿਰਾਸਤ ਨੂੰ ਜੀਵੰਤ ਕੀਤਾ। ਸਮਾਗਮ ਦੌਰਾਨ ਸਾਵਣ ਦੇ ਲੋਕ-ਗੀਤਾਂ, ਗਿੱਧੇ ਅਤੇ ਆਪਸੀ ਮਿਲਾਪ ਨੇ ਮਾਹੌਲ ਨੂੰ ਪੂਰੀ ਤਰ੍ਹਾਂ ਪੰਜਾਬੀ ਰੰਗਾਂ ਨਾਲ ਭਰ ਕਰ ਦਿੱਤਾ। ਇਸ ਸਮਾਗਮ ਵਿਚ ਹਲਕਾ ਵਿਧਾਇਕ ਦਿਨੇਸ਼ ਚੱਢਾ ਦੀ ਪਤਨੀ ਨਿਸ਼ਾ ਚੱਢਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਸਮੂਹ ਮਹਿਲਾਵਾਂ ਨੂੰ ਤੀਜ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਤੀਜ ਸਿਰਫ਼ ਇੱਕ ਤਿਉਹਾਰ ਨਹੀਂ, ਸਗੋਂ ਪੰਜਾਬ ਦੀ ਸਭਿਆਚਾਰਕ ਪਹਿਚਾਣ, ਆਪਸੀ ਪਿਆਰ ਅਤੇ ਪਰਿਵਾਰਕ ਸਾਂਝ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਨਵੀਂ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਦਾ ਕੰਮ ਕਰਦੇ ਹਨ ਅਤੇ ਸਾਨੂੰ ਆਪਣੀਆਂ ਲੋਕ ਰਿਵਾਇਤਾਂ ਨੂੰ ਸੰਭਾਲਣ ਲਈ ਹਮੇਸ਼ਾ ਯਤਨਸ਼ੀਲ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਤੀਜ ਵਰਗੇ ਤਿਉਹਾਰ ਆਪਸੀ ਏਕਤਾ, ਸਤਿਕਾਰ ਅਤੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਦੇ ਹਨ। ਉਨ੍ਹਾਂ ਸਮਾਗਮ ਦੇ ਸੁਚੱਜੇ ਪ੍ਰਬੰਧਾਂ ਲਈ ਪਿੰਡ ਦੀਆਂ ਮਹਿਲਾਵਾਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਸਰਪੰਚ ਨਰਿੰਦਰ ਸਿੰਘ, ਪੰਚ ਗੁਰਿੰਦਰ ਸਿੰਘ, ਗੁਰਦਿਆਲ ਸਿੰਘ ਉਗੜਾ, ਕਸ਼ਮੀਰੀ ਲਾਲ ਸੈਣੀ, ਮੀਨੂ ਬੰਗਾ ਸਮੇਤ ਪਿੰਡ ਦੀਆਂ ਵੱਡੀ ਗਿਣਤੀ ਵਿਚ ਮਹਿਲਾਵਾਂ ਅਤੇ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਥਾਣਾ ਮੁਖੀ ਗੁਰਮੁੱਖ ਸਿੰਘ ਨੂਰਪੁਰ ਬੇਦੀ ਨੂੰ ਇੰਸਪੈਕਟਰ ਦੀ ਤਰੱਕੀ ਦਾ ਸਟਾਰ ਲਗਾਉਂਦੇ ਐਸ. ਐਸ. ਪੀ. ਰੋਪੜ ਮਨਿੰਦਰ ਸਿੰ... ਅਗਲੀ ਖ਼ਬਰ ਸਾਉਣ ਮਹੀਨੇ ਦੇ ਤੀਜੇ ਸੋਮਵਾਰ ਨੂੰ ਸ੍ਰੀ ਜਟੇਸ਼ਵਰ ਮਹਾਂਦੇਵ ਮੰਦਰ ਜਟਵਾਹੜ ਵਿਖੇ ਸੰਗਤਾਂ ਦਾ ਭਰਿਆ ਭਾਰੀ ਮੇਲਾ
Ad Position 24
No active advertisement