ਸੀ.ਕੇ.ਸੀ. ਆਲ ਇੰਡੀਆ ਕਰਾਟੇ ਚੈਂਪੀਅਨਸ਼ਿਪ–2026 ਵਿਚ ਸੋਨ ਤਗਮਾ ਜਿੱਤਣ ਤੋਂ ਬਾਅਦ ਖਿਡਾਰਨ ਲਵਲੀਨ ਕੌਰ।
ਸੀ. ਕੇ. ਸੀ. ਆਲ ਇੰਡੀਆ ਕਰਾਟੇ ਚੈਂਪੀਅਨਸ਼ਿਪ ’ਚ ਨੰਗਲ ਦੀ ਲਵਲੀਨ ਕੌਰ ਨੇ ਜਿੱਤਿਆ ਸੋਨ ਤਗਮਾ
ਨੰਗਲ, 3 ਅਗਸਤ (ਪ੍ਰੀਤਮ ਸਿੰਘ ਬਰਾਰੀ)- ਨੰਗਲ ਦੀ ਹੋਣਹਾਰ ਧੀ ਲਵਲੀਨ ਕੌਰ ਨੇ ਜਲੰਧਰ ਵਿਖੇ ਆਯੋਜਿਤ ਸੀ. ਕੇ.
ਨੰਗਲ, 3 ਅਗਸਤ (ਪ੍ਰੀਤਮ ਸਿੰਘ ਬਰਾਰੀ)- ਨੰਗਲ ਦੀ ਹੋਣਹਾਰ ਧੀ ਲਵਲੀਨ ਕੌਰ ਨੇ ਜਲੰਧਰ ਵਿਖੇ ਆਯੋਜਿਤ ਸੀ. ਕੇ. ਸੀ. ਆਲ ਇੰਡੀਆ ਕਰਾਟੇ ਚੈਂਪੀਅਨਸ਼ਿਪ–2026 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗਮਾ ਜਿੱਤ ਕੇ ਨੰਗਲ ਅਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ। ਉਸ ਦੀ ਇਸ ਸ਼ਾਨਦਾਰ ਪ੍ਰਾਪਤੀ ਨਾਲ ਪਰਿਵਾਰ, ਇਲਾਕੇ ਅਤੇ ਖੇਡ ਪ੍ਰੇਮੀਆਂ ਵਿਚ ਖੁਸ਼ੀ ਦਾ ਮਾਹੌਲ ਹੈ। ਜਲੰਧਰ ਦੇ ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ ਵਿਚ ਕਰਵਾਈ ਗਈ ਚੈਂਪੀਅਨਸ਼ਿਪ ਵਿਚ ਨੰਗਲ ਟਾਊਨਸ਼ਿਪ ਦੇ ਮੁਹੱਲਾ ਰਾਜ ਨਗਰ ਦੀ ਵਸਨੀਕ ਲਵਲੀਨ ਕੌਰ, ਪੁੱਤਰੀ ਹਰਵਿੰਦਰ ਸਿੰਘ ਅਤੇ ਮੌਨਿਕਾ, ਨੇ ਆਪਣੇ ਦਮਦਾਰ ਪ੍ਰਦਰਸ਼ਨ ਨਾਲ ਵਿਰੋਧੀ ਖਿਡਾਰੀਆਂ ਨੂੰ ਪਿੱਛੇ ਛੱਡਦਿਆਂ ਗੋਲਡ ਮੈਡਲ ਆਪਣੇ ਆਂਅ ਕੀਤਾ। ਲਵਲੀਨ ਕੌਰ ਨੇ ਲੰਬੇ ਸਮੇਂ ਤੱਕ ਨਿਯਮਤ ਅਭਿਆਸ, ਅਨੁਸ਼ਾਸਨ ਅਤੇ ਸਖ਼ਤ ਮਿਹਨਤ ਦੇ ਬਲ ’ਤੇ ਇਹ ਕਾਮਯਾਬੀ ਹਾਸਲ ਕੀਤੀ ਹੈ। ਉਸ ਦੀ ਇਸ ਉਪਲਬਧੀ ਦਾ ਵੱਡਾ ਸਿਹਰਾ ਉਸ ਦੇ ਕੋਚ ਆਜ਼ਾਦ ਠਾਕੁਰ ਨੂੰ ਵੀ ਜਾਂਦਾ ਹੈ, ਜਿਨ੍ਹਾਂ ਦੀ ਮਿਹਨਤ, ਤਕਨੀਕੀ ਸਿਖਲਾਈ ਅਤੇ ਪ੍ਰੇਰਣਾ ਨੇ ਲਵਲੀਨ ਨੂੰ ਰਾਸ਼ਟਰੀ ਪੱਧਰ ’ਤੇ ਸੋਨ ਤਗਮਾ ਜਿੱਤਣ ਯੋਗ ਬਣਾਇਆ। ਇਸ ਮੌਕੇ ਪਰਿਵਾਰਕ ਮੈਂਬਰਾਂ, ਕੋਚ ਅਤੇ ਖੇਡ ਪ੍ਰੇਮੀਆਂ ਨੇ ਲਵਲੀਨ ਕੌਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਸ ਦੀ ਇਹ ਜਿੱਤ ਇਲਾਕੇ ਦੇ ਹੋਰ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਬਣੇਗੀ। ਲਵਲੀਨ ਕੌਰ ਦੀ ਇਸ ਉਪਲਬਧੀ ’ਤੇ ਇਲਾਕੇ ਦੀਆਂ ਸਮਾਜਿਕ, ਖੇਡ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਵੀ ਉਸ ਨੂੰ ਵਧਾਈਆਂ ਦੇ ਕੇ ਉਸ ਦੇ ਉਜਲੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ।