05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਨਿਰਮਲ ਡੇਰਾ ਚੰਗਰ ਵਿਖ਼ੇ ਸੰਤ ਬਾਬਾ ਖੁਦਾ ਸਿੰਘ ਦੀ ਯਾਦ ਨੂੰ ਸਮਰਪਿਤ ਬਰਸੀ ਸਮਾਗਮ ਕਰਵਾਏ

ਪੁਰਖਾਲੀ, 3 ਅਗਸਤ (ਅੰਮ੍ਰਿਤਪਾਲ ਸਿੰਘ ਬੰਟੀ)-ਸੰਤ ਬਾਬਾ ਖੁਦਾ ਸਿੰਘ ਦੇ ਤਪ ਅਸਥਾਨ ਗੁਰਦੁਆਰਾ ਨਿਰਮਲ ਡੇਰਾ ਚੰਗਰ ਹਿਰਦਾਪੁਰ ਖੇੜੀ ਵਿਖੇ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਸਲਾਨਾ ਬਰਸੀ ਕਰਵਾਏ ਗਏ। ਬਰਸੀ ਸਮਾਗਮਾਂ ਨੂੰ ਲੈ ਕੇ ਗੁਰਦੁਆਰਾ ਸਾਹਿਬ ਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਇਸ ਉਪਰੰਤ ਭਾਈ ਮਲਕੀਤ ਸਿੰਘ ਪਪਰਾਲੀ ਦੇ ਢਾਡੀ ਜਥੇ, ਭਾਈ ਗੁਰਦੇਵ ਸਿੰਘ ਕੋਮਲ, ਭਾਈ ਬਲਬੀਰ ਸਿੰਘ ਬੀਰ ਸਮਰਾਲਾ, ਭਾਈ ਸੁਖਵਿੰਦਰ ਸਿੰਘ ਕੁੱਬਾਹੈੜੀ, ਭਾਈ ਜਸਪਾਲ ਸਿੰਘ ਤਾਨ, ਭਾਈ ਹਰਜਿੰਦਰ ਸਿੰਘ ਬੇਰ ਸਾਹਿਬ ਸੁਲਤਾਨਪੁਰ ਲੋਧੀ,ਬਾਬਾ ਭੁਪਿੰਦਰ ਸਿੰਘ ਸੰਗਤਪੁਰੇ ਵਾਲਿਆਂ, ਬਾਬਾ ਮਹਿਤਾਬ ਸਿੰਘ ਠੇਰੀ ਸਾਹਿਬ, ਬਾਬਾ ਜਗਜੀਤ ਸਿੰਘ ਸੰਗਤਪੁਰ, ਬਾਬਾ ਅਵਤਾਰ ਸਿੰਘ ਮੋਹਾਲੀ ਵਲੋਂ ਸੰਗਤਾਂ ਨੂੰ ਗੁਰੂ ਜਸ ਨਾਲ ਨਿਹਾਲ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 04-08-2026
ਪੁਰਖਾਲੀ, 3 ਅਗਸਤ (ਅੰਮ੍ਰਿਤਪਾਲ ਸਿੰਘ ਬੰਟੀ)-ਸੰਤ ਬਾਬਾ ਖੁਦਾ ਸਿੰਘ ਦੇ ਤਪ ਅਸਥਾਨ ਗੁਰਦੁਆਰਾ ਨਿਰਮਲ ਡੇਰਾ ਚੰਗਰ ਹਿਰਦਾਪੁਰ ਖੇੜੀ ਵਿਖੇ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਸਲਾਨਾ ਬਰਸੀ ਕਰਵਾਏ ਗਏ। ਬਰਸੀ ਸਮਾਗਮਾਂ ਨੂੰ ਲੈ ਕੇ ਗੁਰਦੁਆਰਾ ਸਾਹਿਬ ਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਇਸ ਉਪਰੰਤ ਭਾਈ ਮਲਕੀਤ ਸਿੰਘ ਪਪਰਾਲੀ ਦੇ ਢਾਡੀ ਜਥੇ, ਭਾਈ ਗੁਰਦੇਵ ਸਿੰਘ ਕੋਮਲ, ਭਾਈ ਬਲਬੀਰ ਸਿੰਘ ਬੀਰ ਸਮਰਾਲਾ, ਭਾਈ ਸੁਖਵਿੰਦਰ ਸਿੰਘ ਕੁੱਬਾਹੈੜੀ, ਭਾਈ ਜਸਪਾਲ ਸਿੰਘ ਤਾਨ, ਭਾਈ ਹਰਜਿੰਦਰ ਸਿੰਘ ਬੇਰ ਸਾਹਿਬ ਸੁਲਤਾਨਪੁਰ ਲੋਧੀ,ਬਾਬਾ ਭੁਪਿੰਦਰ ਸਿੰਘ ਸੰਗਤਪੁਰੇ ਵਾਲਿਆਂ, ਬਾਬਾ ਮਹਿਤਾਬ ਸਿੰਘ ਠੇਰੀ ਸਾਹਿਬ, ਬਾਬਾ ਜਗਜੀਤ ਸਿੰਘ ਸੰਗਤਪੁਰ, ਬਾਬਾ ਅਵਤਾਰ ਸਿੰਘ ਮੋਹਾਲੀ ਵਲੋਂ ਸੰਗਤਾਂ ਨੂੰ ਗੁਰੂ ਜਸ ਨਾਲ ਨਿਹਾਲ ਕੀਤਾ ਗਿਆ। ਸਮਾਗਮ ਦੌਰਾਨ ਕਾਂਗਰਸ ਦੇ ਸੀ ਆਗੂ ਸੁਖਵਿੰਦਰ ਸਿੰਘ ਵਿਸਕੀ, ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਰਿੰਦਰ ਸਿੰਘ ਹਰੀਪੁਰ, ਸੀਨੀਅਰ ਅਕਾਲੀ ਆਗੂ ਜਥੇਦਾਰ ਜਰਨੈਲ ਸਿੰਘ ਔਲਖ, ਐਸ. ਸੀ. ਵਿਭਾਗ ਦੇ ਵਾਈਸ ਚੇਅਰਮੈਨ ਲਖਵੰਤ ਸਿੰਘ ਹਿਰਦਾਪੁਰੀ, ਹਰਪ੍ਰੀਤ ਸਿੰਘ ਜ਼ਿਲਾ ਪ੍ਰਧਾਨ ਕਿਸਾਨ ਕਾਂਗਰਸ, ਪ੍ਰਧਾਨ ਦੀਪਕ ਗੁਪਤਾ, ਸਾਬਕਾ ਹਲਕਾ ਪ੍ਰਧਾਨ ਜਿੰਮੀ ਖੇੜੀ, ਮਾ. ਰਤਨ ਸਿੰਘ ਖੇੜੀ, ਸਰਪੰਚ ਪਰਵਿੰਦਰ ਸਿੰਘ, ਸਾ. ਸਰਪੰਚ ਅਮਨਦੀਪ ਸਿੰਘ, ਸੁਰਿੰਦਰ ਸਿੰਘ ਚੰਦ ਸਿੰਘ ਖੇੜੀ, ਸੁਰਿੰਦਰ ਸਿੰਘ ਸਾਬਕਾ ਸਰਪੰਚ ਖੇੜੀ ਅਤੇ ਹੋਰ ਵੱਖ-ਵੱਖ ਸ਼ਖ਼ਸੀਅਤਾਂ ਨੇ ਹਾਜ਼ਰੀ ਲਗਵਾਈ। ਸਮਾਗਮ ਦੌਰਾਨ ਸਟੇਜ ਸਕੱਤਰ ਦੀ ਸੇਵਾ ਰਵਿੰਦਰ ਸਿੰਘ ਨੰਦ ਕਕੌਟ ਵਲੋਂ ਬਹੁਤ ਵਧੀਆ ਢੰਗ ਨਾਲ ਨਿਭਾਈ ਗਈ। ਸਮਾਗਮ ਦੀ ਸਮਾਪਤੀ ਤੇ ਗੁ: ਸਾਹਿਬ ਦੇ ਸੇਵਾਦਾਰ ਭਾਈ ਹਰਪ੍ਰੀਤ ਸਿੰਘ ਅਤੇ ਸਮੂਹ ਕਮੇਟੀ ਮੈਂਬਰਾਂ ਵਲੋਂ ਆਈਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਨੀਟ ਪ੍ਰੀਖਿਆ ਕੁਆਲੀਫਾਈਡ ਵਿਦਿਆਰਥਣ ਇਸ਼ਿਤਾ ਸ਼ਰਮਾ ਤੇ ਦਸਵੀਂ ’ਚੋਂ ਮੈਰਿਟ ਪ੍ਰਾਪਤ ਅਸ਼ਮੀਤ ਕੌਰ ਦਾ ਸਨਮਾਨ ਅਗਲੀ ਖ਼ਬਰ ਚੌਧਰੀ ਕਮਲ ਚੌਹਾਨ ਨੇ ਵੱਖ-ਵੱਖ ਪਿੰਡਾਂ ਦੇ ਨੌਜਵਾਨਾਂ ਨੂੰ ਵੰਡੀਆਂ ਖੇਡ ਕਿੱਟਾਂ
Ad Position 24
No active advertisement