05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਸਫ਼ਾਈ ਸੇਵਕਾਂ ਨੇ ਅੱਜ ਦੇ ਗੰਦਗੀ ਦੇ ਢੇਰਾਂ ਨੂੰ ਚੁੱਕਣ ਲਈ ਜੰਗੀ ਪੱਧਰ ’ਤੇ ਕਾਰਜ ਕੀਤਾ ਸ਼ੁਰੂ

ਖਰੜ, 4 ਅਗਸਤ (ਜੰਡਪੁਰੀ)- ਸਫ਼ਾਈ ਸੇਵਕਾਂ ਦੀ ਹੜਤਾਲ ਖ਼ਤਮ ਹੁੰਦਿਆਂ ਹੀ ਜਿਥੇ ਸਫ਼ਾਈ ਸੇਵਕਾਂ ਵਲੋਂ ਸ਼ਹਿਰ ‘ਚ ਗੰਦਗੀ ਦੀ ਲੱਗੇ ਢੇਰਾਂ ਨੂੰ ਸਾਫ਼ ਕਰਨ ਦਾ ਕੰਮ ਜੰਗੀ ਪੱਧਰ ‘ਤੇ ਸ਼ੁਰੂ ਕਰ ਦਿੱਤਾ ਗਿਆ ਹੈ, ਉਥੇ ਹੀ ਨਗਰ ਕੌਂਸਲ ਦੀ ਮੁਲਾਜ਼ਮ ਜਥੇਬੰਦੀ ਵਲੋਂ ਅਮਿਤ ਕੁਮਾਰ ਮਨੂੰ ਨੂੰ 8 ਜਨਵਰੀ 2027 ਤੱਕ ਪ੍ਰਧਾਨ ਚੁਣ ਲਿਆ ਗਿਆ, ਜਦਕਿ ਪ੍ਰਦੀਪ ਕੁਮਾਰ ਨੂੰ ਚੇਅਰਮੈਨ ਚੁਣਿਆ ਗਿਆ ਹੈ। ਜਥੇਬੰਦੀ ਵਲੋਂ ਨਵੀਂ ਐਗਜ਼ੇਕਟਿਵ ਬਾਡੀ 8 ਜਨਵਰੀ 2027 ਨੂੰ ਬਣਾਈ ਜਾਵੇਗੀ।

Ad Position 21
No active advertisement
ਅਜੀਤ ਡੈਸਕ 05-08-2026
ਖਰੜ, 4 ਅਗਸਤ (ਜੰਡਪੁਰੀ)- ਸਫ਼ਾਈ ਸੇਵਕਾਂ ਦੀ ਹੜਤਾਲ ਖ਼ਤਮ ਹੁੰਦਿਆਂ ਹੀ ਜਿਥੇ ਸਫ਼ਾਈ ਸੇਵਕਾਂ ਵਲੋਂ ਸ਼ਹਿਰ ‘ਚ ਗੰਦਗੀ ਦੀ ਲੱਗੇ ਢੇਰਾਂ ਨੂੰ ਸਾਫ਼ ਕਰਨ ਦਾ ਕੰਮ ਜੰਗੀ ਪੱਧਰ ‘ਤੇ ਸ਼ੁਰੂ ਕਰ ਦਿੱਤਾ ਗਿਆ ਹੈ, ਉਥੇ ਹੀ ਨਗਰ ਕੌਂਸਲ ਦੀ ਮੁਲਾਜ਼ਮ ਜਥੇਬੰਦੀ ਵਲੋਂ ਅਮਿਤ ਕੁਮਾਰ ਮਨੂੰ ਨੂੰ 8 ਜਨਵਰੀ 2027 ਤੱਕ ਪ੍ਰਧਾਨ ਚੁਣ ਲਿਆ ਗਿਆ, ਜਦਕਿ ਪ੍ਰਦੀਪ ਕੁਮਾਰ ਨੂੰ ਚੇਅਰਮੈਨ ਚੁਣਿਆ ਗਿਆ ਹੈ। ਜਥੇਬੰਦੀ ਵਲੋਂ ਨਵੀਂ ਐਗਜ਼ੇਕਟਿਵ ਬਾਡੀ 8 ਜਨਵਰੀ 2027 ਨੂੰ ਬਣਾਈ ਜਾਵੇਗੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਮਨੂੰ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਨੇ ਮੁਲਾਜ਼ਮਾਂ ਦੇ ਸਹਿਯੋਗ ਨਾਲ ਮੁਲਾਜ਼ਮਾਂ ਦੀਆਂ ਮੰਗਾਂ ਲਾਗੂ ਕਰਵਾਉਣ ਲਈ ਸਰਕਾਰ ਨੂੰ ਗੋਡਿਆਂ ‘ਤੇ ਲਿਆਂਦਾ ਹੈ। ਇਸੇ ਦੌਰਾਨ ਨਗਰ ਕੌਂਸਲ ਯੂਨੀਅਨ ਦੇ ਸਲਾਹਕਾਰ ਰਣਜੀਤ ਸਿੰਘ ਨੇ ਅਮਿਤ ਕੁਮਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਸਾਰੇ ਕਰਮਚਾਰੀਆਂ ਦੀਆਂ ਮੰਗਾਂ ਲਈ ਸੰਘਰਸ਼ ‘ਚ ਡਟੇ ਰਹੇ, ਜਿਸ ਕਰਕੇ ਉਨ੍ਹਾਂ ਨੂੰ ਮੁੜ ਪ੍ਰਧਾਨ ਚੁਣਿਆ ਗਿਆ ਹੈ। ਇਸੇ ਦੌਰਾਨ ਖਰੜ ਸ਼ਹਿਰ ‘ਚ ਗੰਦਗੀ ਦੇ ਲੱਗੇ ਢੇਰਾਂ ਨੂੰ ਚੁੱਕਣ ਲਈ ਸਫ਼ਾਈ ਸੇਵਕਾਂ ਵਲੋਂ ਜੰਗੀ ਪੱਧਰ ‘ਤੇ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ ਕਿਉਂਕਿ ਖਰੜ ਦੇ ਪੁਲਿਸ ਥਾਣੇ ਅਤੇ ਦੁਸਹਿਰਾ ਗਰਾਊਂਡ ਤੋਂ ਇਲਾਵਾ ਖਰੜ ਸ਼ਹਿਰ ਦੇ ਕਈ ਹੋਰਨਾਂ ਖੇਤਰਾਂ ‘ਚ ਗੰਦਗੀ ਦੇ ਲੱਗੇ ਢੇਰਾਂ ਨੇ ਡੰਪਿੰਗ ਗਰਾਊਂਡ ਦਾ ਰੂਪ ਧਾਰਨ ਕਰ ਲਿਆ ਸੀ, ਜਿਸ ਨੂੰ ਮੁਲਾਜ਼ਮਾਂ ਵਲੋਂ ਟਰੈਕਟਰ ਟਰਾਲੀਆਂ ਅਤੇ ਜੇ. ਸੀ. ਬੀ. ਮਸ਼ੀਨਾਂ ਰਾਹੀਂ ਸਾਫ਼ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਮੌਕੇ ਯੂਨੀਅਨ ਦੇ ਹੋਰ ਆਗੂ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ 2026-27 ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਖਿਡਾਰੀਆਂ ਦੀ ਸਹਾਇਤਾ ਲਈ ਜ਼ਿਲ੍ਹਾ ਪੱਧਰੀ ਆਈ. ਟੀ. ਕ... ਅਗਲੀ ਖ਼ਬਰ ਕਾਂਵੜ ਸ਼ਰਧਾਲੂਆਂ ਲਈ ਭਰਤਗੜ੍ਹ ’ਚ ਸੇਵਾ ਕੈਂਪ ਕੱਲ੍ਹ ਤੋਂ
Ad Position 24
No active advertisement