06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਸੜਕ ਹਾਦਸੇ ਦੌਰਾਨ ਵਿਅਕਤੀ ਦੀ ਮੌਤ ਹਾਦਸੇ ਦੌਰਾਨ ਪ੍ਰਵਾਸੀ ਜੋੜਾ ਵੀ ਗੰਭੀਰ ਜ਼ਖਮੀ

ਘਨੌਲੀ, 6 ਅਗਸਤ (ਜਸਵੀਰ ਸਿੰਘ ਸੈਣੀ)-ਬੀਤੀ ਦੇਰ ਰਾਤ ਪੌਣੇ 11 ਵਜੇ ਦੇ ਕਰੀਬ ਘਨੌਲੀ ਬੈਰੀਅਰ ‘ਤੇ ਸੜਕੀ ਹਾਦਸੇ ਦੌਰਾਨ ਇਕ ਬਾਈਕ ਸਵਾਰ ਦੀ ਮੌਤ ਤੇ ਪ੍ਰਵਾਸੀ ਜੋੜਾ ਗਭੀਰ ਜ਼ਖਮੀ ਹੋ ਗਏ! ਇਸ ਸਬੰਧੀ ਹਾਈਵੇ ਪੁਲਿਸ ਦੇ ਏ.

Ad Position 21
No active advertisement
ਮ੍ਰਿਤਕ ਵਿਅਕਤੀ ਦੀ ਫਾਈਲ ਤਸਵੀਰ 07-08-2026
ਘਨੌਲੀ, 6 ਅਗਸਤ (ਜਸਵੀਰ ਸਿੰਘ ਸੈਣੀ)-ਬੀਤੀ ਦੇਰ ਰਾਤ ਪੌਣੇ 11 ਵਜੇ ਦੇ ਕਰੀਬ ਘਨੌਲੀ ਬੈਰੀਅਰ ‘ਤੇ ਸੜਕੀ ਹਾਦਸੇ ਦੌਰਾਨ ਇਕ ਬਾਈਕ ਸਵਾਰ ਦੀ ਮੌਤ ਤੇ ਪ੍ਰਵਾਸੀ ਜੋੜਾ ਗਭੀਰ ਜ਼ਖਮੀ ਹੋ ਗਏ! ਇਸ ਸਬੰਧੀ ਹਾਈਵੇ ਪੁਲਿਸ ਦੇ ਏ.ਐਸ.ਆਈ. ਸੀਤਾ ਰਾਮ ਨੇ ਦੱਸਿਆ ਕਿ ਬੀਤੀ ਰਾਤ ਪੌਣੇ 11 ਵਜੇ ਦੇ ਕਰੀਬ ਇਕ ਬਾਈਕ ਸਵਾਰ ਵਿਅਕਤੀ ਵਿਕਰਮਜੀਤ ਸਿੰਘ (41) ਪੁੱਤਰ ਧਨੀ ਰਾਮ ਆਪਣੀ ਬਾਈਕ ਨੰਬਰ ਪੀ.ਬੀ. 12 ਏ. ਈ. 5873 ‘ਤੇ ਸਵਾਰ ਹੋ ਕੇ ਆਪਣੇ ਘਰ ਵੱਲ ਨੂੰ ਜਾ ਰਹੇ ਸੀ ਕਿ ਜਦੋਂ ਉਹ ਘਨੌਲੀ ਨਾਲਾਗੜ ਮਾਰਗ ‘ਤੇ ਪਹੁੰਚਿਆ ਤਾਂ ਪਿੱਛੋਂ ਆ ਰਹੇ ਤੇਜ਼ ਰਫ਼ਤਾਰ ਅਣਪਛਾਤੇ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਹ ਸੜਕ ‘ਤੇ ਡਿਗ ਗਿਆ ਤੇ ਗੰਭੀਰ ਜ਼ਖਮੀ ਹੋ ਗਿਆ ਤੇ ਨਾਲਾਗੜ ਤਰਫ ਤੋਂ ਆ ਰਹੇ ਪ੍ਰਵਾਸੀ ਹੀਰਾ ਲਾਲ ਪੁੱਤਰ ਜਵਾਹਰ ਲਾਲ ਵਾਸੀ ਪ੍ਰੇਮ ਨਗਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਆਪਣੀ ਸਕੂਟੀ ਪੀਬੀ 20 ਈ 0773 ਪਰ ਸਵਾਰ ਹੋ ਕੇ ਆਪਣੀ ਪਤਨੀ ਨਾਲ ਰੂਪਨਗਰ ਵੱਲ ਨੂੰ ਜਾ ਰਿਹਾ ਸੀ, ਕਿ ਲਾਈਟਾਂ ਕਰਕੇ ਉਨ੍ਹਾਂ ਨੂੰ ਪਤਾ ਨਹੀਂ ਲੱਗਿਆ ਤੇ ਉਹ ਪਹਿਲਾਂ ਤੋਂ ਹੀ ਐਕਸੀਡੈਂਟ ਹੋਏ ਵਿਅਕਤੀ ਦੇ ਬਾਈਕ ਨਾਲ ਟਕਰਾ ਗਏ ਅਤੇ ਉਨ੍ਹਾਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ। ਉਨ੍ਹਾਂ ਨੇ ਦੱਸਿਆ ਕਿ ਇਹਨਾਂ ਫੱਟੜ ਵਿਅਕਤੀਆਂ ਨੂੰ ਐਸ. ਐਸ. ਐਫ. ਟੀਮ ਵਲੋਂ ਇਲਾਜ ਦੇ ਲਈ ਸਿਵਲ ਹਸਪਤਾਲ ਰੂਪ ਨਗਰ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਵਿਕਰਮਜੀਤ ਸਿੰਘ ਸਾਹੋ ਮਾਜਰੇ ਨੂੰ ਮ੍ਰਿਤਕ ਕਰਾਰ ਦੇ ਦਿੱਤਾ, ਇਸ ਸਬੰਧੀ ਪੁਲਿਸ ਨੇ ਪੋਸਟਮਾਰਟਮ ਕਰਨ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਮ੍ਰਿਤਕ ਵਿਅਕਤੀ ਆਪਣੇ ਪਿੱਛੇ 14 ਸਾਲ ਅਤੇ 12 ਸਾਲ ਦੇ ਦੋ ਬੱਚੇ ਤੇ ਆਪਣੇ ਪਿਤਾ ਨੂੰ ਛੱਡ ਗਿਆ !
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਅ) ਦੀ ਮੀਟਿੰਗ ਹੋਈ ਅਗਲੀ ਖ਼ਬਰ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਰੂਪਨਗਰ ’ਚ ਪਾਰਕਿੰਗ ਦਾ ਸੰਕਟ ਗੰਭੀਰ, ਪ੍ਰਸ਼ਾਸਨ ਦੀ ਬੇਰੁਖ਼ੀ ’ਤੇ ਉੱਠਣ ਲੱਗੇ ਸਵਾਲ
Ad Position 24
No active advertisement