12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਅਧਿਆਪਕ ਦੇ ਜਨੂਨ ਨੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਖਮੇੜਾ ਨੂੰ ਦਿੱਤਾ ਨਵਾਂ ਰੂਪ

ਢੇਰ, 11 ਅਗਸਤ (ਸ਼ਿਵ ਕੁਮਾਰ ਕਾਲੀਆ)-ਇਲਾਕੇ ਦੇ ਮਿਹਨਤੀ ਤੇ ਸਿਰੜੀ ਅਧਿਆਪਕਾਂ ਵਿਚੋਂ ਇਕ ਮਾਸਟਰ ਪਵਨ ਕੁਮਾਰ ਗੰਭੀਰਪੁਰ ਵਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਖਮੇੜਾ ਜਿੱਥੇ ਕਿ ਉਹ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਆਪਣੀ ਮਿਹਨਤ ਸਦਕਾ ਉਹਨਾਂ ਵਲੋਂ ਸਕੂਲ ਨੂੰ ਇਕ ਨਵਾਂ ਰੂਪ ਦਿੱਤਾ ਗਿਆ ਹੈ।

Ad Position 21
No active advertisement
ਅਜੀਤ ਡੈਸਕ 12-08-2026
ਢੇਰ, 11 ਅਗਸਤ (ਸ਼ਿਵ ਕੁਮਾਰ ਕਾਲੀਆ)-ਇਲਾਕੇ ਦੇ ਮਿਹਨਤੀ ਤੇ ਸਿਰੜੀ ਅਧਿਆਪਕਾਂ ਵਿਚੋਂ ਇਕ ਮਾਸਟਰ ਪਵਨ ਕੁਮਾਰ ਗੰਭੀਰਪੁਰ ਵਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਖਮੇੜਾ ਜਿੱਥੇ ਕਿ ਉਹ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਆਪਣੀ ਮਿਹਨਤ ਸਦਕਾ ਉਹਨਾਂ ਵਲੋਂ ਸਕੂਲ ਨੂੰ ਇਕ ਨਵਾਂ ਰੂਪ ਦਿੱਤਾ ਗਿਆ ਹੈ। ਜਿਸ ਦੀ ਇਲਾਕੇ ਦੇ ਲੋਕਾਂ ਵਲੋਂ ਖੂਬ ਪ੍ਰਸੰਸਾ ਕੀਤੀ ਜਾ ਰਹੀ। ਅੱਜ ਸਕੂਲ ਦੇ ਕੀਤੇ ਗਏ ਇੱਕ ਦੌਰੇ ਦੌਰਾਨ ਵੇਖਿਆ ਗਿਆ ਕਿ ਮਾਸਟਰ ਦੀ ਮਿਹਨਤ ਦੇ ਨਾਲ ਸਕੂਲ ਨੂੰ ਕਿਵੇਂ ਸੁੰਦਰੀਕਰਨ ਕਰ ਇਸ ਦੀ ਖੂਬਸੂਰਤੀ ਨੂੰ ਚਾਰ ਚੰਨ ਲਗਾਏ ਜਾ ਰਹੇ ਹਨ। ਇਸ ਮੌਕੇ ’ਤੇ ਸਕੂਲ ਦੇ ਮੁੱਖ ਅਧਿਆਪਕ ਸ੍ਰੀ ਮੀਹ ਮੱਲ, ਮੈਡਮ ਹਰਪ੍ਰੀਤ ਕੌਰ, ਇੰਦਰਪ੍ਰੀਤ ਸਿੰਘ, ਰਾਜਵਿੰਦਰ ਕੌਰ ਨੇ ਦੱਸਿਆ ਕਿ ਮਾਸਟਰ ਪਵਨ ਕੁਮਾਰ ਸਕੂਲ ਦੇ ਇੱਕ ਮਿਹਨਤੀ ਅਤੇ ਇਮਾਨਦਾਰ ਇਨਸਾਨ ਹਨ ਉਹਨਾਂ ਕਿਹਾ ਕਿ ਉਹਨਾਂ ਦੀ ਸਕੂਲ ਪ੍ਰਤੀ ਮਿਹਨਤ ਤੇ ਲਗਨ ਨੂੰ ਵੇਖਦੇ ਹੋਏ ਸਮੂਹ ਸਟਾਫ਼ ਵਲੋਂ ਉਨਾਂ ਦਾ ਵਿਸ਼ੇਸ਼ ਤੌਰ ਤੇ ਸਹਿਯੋਗ ਕੀਤਾ ਜਾਂਦਾ ਹੈ। ਸਕੂਲ ਨੂੰ ਦਿੱਤੇ ਗਏ ਨਵੇਂ ਰੂਪ ਦੇ ਵਿਚ ਜਿੱਥੇ ਮਾਸਟਰ ਪਵਨ ਕੁਮਾਰ ਦੀ ਮੁੱਖ ਭੂਮਿਕਾ ਹੈ, ਉੱਥੇ ਹੀ ਸਾਰੇ ਹੀ ਸਟਾਫ਼ ਦਾ ਇਸ ਵਿਚ ਵੱਡਾ ਸਹਿਯੋਗ ਹੈ। ਉਹਨਾਂ ਦੱਸਿਆ ਕਿ ਮਾਸਟਰ ਪਵਨ ਕੁਮਾਰ ਦੀ ਲਗਨ ਨੂੰ ਵੇਖਦੇ ਹੋਏ ਪਿੰਡ ਦੇ ਦਾਨੀ ਸੱਜਣ ਪਰਾਗਰਾਜ ਸ਼ਰਮਾ ਵਲੋਂ ਇੱਕ ਲੱਖ ਰੁਪਏ ਨਗਦ, ਅਰਵਿੰਦ ਸ਼ਰਮਾ ਵਲੋਂ 11000 ਨਗਦ, ਮੈਡਮ ਹਰਪ੍ਰੀਤ ਕੌਰ ਵਲੋਂ 11000 ਨਕਦ ਇਸ ਤੋਂ ਇਲਾਵਾ ਪਿੰਡ ਦੇ ਮੌਜੂਦਾ ਸਰਪੰਚ ਸ੍ਰੀਮਤੀ ਅਨੂਪ ਸ਼ਰਮਾ ਪਤਨੀ ਪਵਨ ਕੁਮਾਰ, ਅਮਰਜੀਤ ਸਿੰਘ ਸਰਪੰਚ, ਸਾਬਕਾ ਸਰਪੰਚ ਮਨੋਹਰ ਲਾਲ ਖਮੇੜਾ, ਸਾਬਕਾ ਸਰਪੰਚ ਗੁਰਨੇਬ ਸਿੰਘ ਆਦੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕਾਂ ਵਲੋਂ ਸਹਿਯੋਗ ਕੀਤਾ ਗਿਆ। ਇਸ ਤਰ੍ਹਾਂ ਗਰਮੀ ਨੂੰ ਵੇਖਦੇ ਹੋਏ ਪਿੰਡ ਦੀ ਸਮਾਜ ਸੇਵੀ ਸ੍ਰੀਮਤੀ ਬੀਨਾ ਰਾਣੀ ਪਤਨੀ ਸਵਰਗਵਾਸੀ ਦੇਵੀ ਰਾਮ ਸ਼ਰਮਾ ਵਲੋਂ ਦੋਵੇਂ ਸਕੂਲਾਂ ਦੇ ਲਈ ਵਾਟਰ ਕੂਲਰ ਤੇ ਇਨਵਾਟਰ ਭੇਟ ਕੀਤੇ ਗਏ ਉਹਨਾਂ ਦੱਸਿਆ ਕਿ ਜਿੱਥੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਵਲੋਂ ਸਕੂਲ ਨੂੰ ਗਰਾਂਟਾਂ ਦੇ ਖੁੱਲੇ ਗੱਫੇ ਦਿੱਤੇ ਜਾ ਰਹੇ ਹਨ, ਉੱਥੇ ਹੀ ਦਾਨੀ ਸੱਜਣਾਂ ਦੇ ਸਹਿਯੋਗ ਦੇ ਨਾਲ ਸਕੂਲ ਵਿਚ ਲੜਕੀਆਂ ਅਤੇ ਲੜਕਿਆਂ ਲਈ ਵੱਖ-ਵੱਖ ਬਾਥਰੂਮ, ਸਮਾਰਟ ਕਲਾਸ, ਨਵਾਂ ਫਰਨੀਚਰ, ਇੱਕ ਰਸੋਈ ਇੱਕ ਬਰਾਂਡਾ ਤਿੰਨ ਕਮਰੇ ਆਦੀ ਨਿਰਮਾਣ ਕਰਵਾਇਆ ਗਿਆ ਅਤੇ ਸਕੂਲ ਦਾ ਕੰਮ ਹੁਣ ਵੀ ਜੰਗੀ ਪੱਧਰ ਤੇ ਜਾਰੀ ਹੈ। ਇਸ ਮੌਕੇ ’ਤੇ ਗੱਲਬਾਤ ਕਰਦੇ ਹੋਏ ਪਿੰਡ ਦੀ ਸਰਪੰਚ ਅਨੂਪ ਸ਼ਰਮਾ ਨੇ ਕਿਹਾ ਕਿ ਸਾਨੂੰ ਸਕੂਲ ਦੇ ਮਿਹਨਤੀ ਸਟਾਫ਼ ਅਤੇ ਮਾਸਟਰ ਪਵਨ ਕੁਮਾਰ ਤੇ ਵੱਡਾ ਮਾਣ ਹੈ, ਜਿਨ੍ਹਾਂ ਨੇ ਮਿਹਨਤ ਕਰਕੇ ਸਕੂਲ ਨੂੰ ਇਕ ਨਵਾਂ ਰੂਪ ਦਿੱਤਾ ਹੈ।
Ad Position 22
No active advertisement
ਪਿਛਲੀ ਖ਼ਬਰ ਸਵਾਮੀ ਅਨਮੋਲਕਾ ਨੰਦ ਜੀ ਦੀ ਰਹਿਨੁਮਾਈ ਹੇਠ ਝੱਜ ਧਾਮ ਵਿਖੇ ਵਿਧਾਇਕ ਚੱਢਾ ਨੇ ਕੀਤਾ ਕਾਂਵੜੀਆਂ ਦਾ ਨਿੱਘਾ ਸਵਾਗਤ ਅਗਲੀ ਖ਼ਬਰ ਸੁਤੰਤਰਤਾ ਦਿਵਸ ਦੀਆਂ ਤਿਆਰੀਆਂ ਸੰਬੰਧੀ ਤਹਿਸੀਲਦਾਰ ਵਲੋਂ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ
Ad Position 24