12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਬਾਹਰੀ ਸ੍ਰੋਤ ਮੁਲਾਜ਼ਮਾਂ ਦਾ ਨੋਟੀਫ਼ਿਕੇਸ਼ਨ ਜਾਰੀ ਹੋਣ ਤੱਕ ਜਾਰੀ ਰਹੇਗਾ ਸੰਘਰਸ਼-ਕਪਿਲ

ਸ਼੍ਰੀ ਅਨੰਦਪੁਰ ਸਾਹਿਬ, 11 ਅਗਸਤ (ਜੇ ਐਸ ਨਿੱਕੂਵਾਲ)- ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਵਿਚ ਬਾਹਰੀ ਸ੍ਰੋਤ ਮੁਲਾਜ਼ਮਾਂ ਸਬੰਧੀ ਬਿੱਲ ’ਤੇ ਚਰਚਾ ਦੇਖਣ ਲਈ ਪੰਜਾਬ ਵਿਧਾਨ ਸਭਾ ਪਹੁੰਚੇ ਆਊਟਸੋਰਸ ਮੁਲਾਜ਼ਮਾਂ ਦੇ ਆਗੂ ਮੱਖਣ ਕਾਲਸ, ਕਪਿਲ ਮਹਿੰਦਲੀ, ਕਾਕੂ ਭੁੰਬਲਾ, ਗੋਲਡੀ ਜਿੰਦਵੜੀ, ਗੁਰਮੁਖ ਸਿੰਘ ਕਲੋਤਾ, ਸ਼ਰਨਜੀਤ ਸਿੰਘ, ਇੰਦਰ ਰਾਣਾ, ਪੱਪੂ ਸਹੋਤਾ, ਜੱਸੀ ਕੀਰਤਪੁਰ, ਗੁਰਜੀਤ ਸਿੰਘ ਲਮਲੈਹੜੀ ਆਦਿ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਵਿਧਾਨ ਸਭਾ ਅੰਦਰ “ਦੀ ਪੰਜਾਬ ਸਟੇਟ ਆਊਟਸੋਰਸਡ ਪਰਸਨਲ ਬਿਲ-2026” ਬਿਲ ਪਾਸ ਕੀਤਾ ਹੈ। ਇਹ ਬਿਲ ਉਨ੍ਹਾਂ ਦੀ ਸਾਲਾਂ ਬੱਧੀ ਅਰਸੇ ਦੀ ਦੇਣ ਹੈ।

Ad Position 21
No active advertisement
ਅਜੀਤ ਡੈਸਕ 12-08-2026
ਸ਼੍ਰੀ ਅਨੰਦਪੁਰ ਸਾਹਿਬ, 11 ਅਗਸਤ (ਜੇ ਐਸ ਨਿੱਕੂਵਾਲ)- ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਵਿਚ ਬਾਹਰੀ ਸ੍ਰੋਤ ਮੁਲਾਜ਼ਮਾਂ ਸਬੰਧੀ ਬਿੱਲ ’ਤੇ ਚਰਚਾ ਦੇਖਣ ਲਈ ਪੰਜਾਬ ਵਿਧਾਨ ਸਭਾ ਪਹੁੰਚੇ ਆਊਟਸੋਰਸ ਮੁਲਾਜ਼ਮਾਂ ਦੇ ਆਗੂ ਮੱਖਣ ਕਾਲਸ, ਕਪਿਲ ਮਹਿੰਦਲੀ, ਕਾਕੂ ਭੁੰਬਲਾ, ਗੋਲਡੀ ਜਿੰਦਵੜੀ, ਗੁਰਮੁਖ ਸਿੰਘ ਕਲੋਤਾ, ਸ਼ਰਨਜੀਤ ਸਿੰਘ, ਇੰਦਰ ਰਾਣਾ, ਪੱਪੂ ਸਹੋਤਾ, ਜੱਸੀ ਕੀਰਤਪੁਰ, ਗੁਰਜੀਤ ਸਿੰਘ ਲਮਲੈਹੜੀ ਆਦਿ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਵਿਧਾਨ ਸਭਾ ਅੰਦਰ “ਦੀ ਪੰਜਾਬ ਸਟੇਟ ਆਊਟਸੋਰਸਡ ਪਰਸਨਲ ਬਿਲ-2026” ਬਿਲ ਪਾਸ ਕੀਤਾ ਹੈ। ਇਹ ਬਿਲ ਉਨ੍ਹਾਂ ਦੀ ਸਾਲਾਂ ਬੱਧੀ ਅਰਸੇ ਦੀ ਦੇਣ ਹੈ। ਉਨ੍ਹਾਂ ਕਿਹਾ ਕਿ ਹੁਣ ਫ਼ਿਲਹਾਲ ਯੂਨੀਅਨ ਕੁੱਝ ਦਿਨ ਨੋਟੀਫ਼ਿਕੇਸ਼ਨ ਦਾ ਇੰਤਜ਼ਾਰ ਕਰੇਗੀ ਪਰੰਤੂ ਸੰਘਰਸ਼ ਨੂੰ ਜਾਰੀ ਰੱਖਦਿਆਂ ਨੋਟੀਫ਼ਿਕੇਸ਼ਨ ਨਾਂ ਹੋਣ ਦੀ ਸੂਰਤ ਵਿਚ ਇੱਕ ਸਤੰਬਰ ਤੋਂ ਫਿਰ ਵੱਡੇ ਸੰਘਰਸ਼ਾਂ ਅਤੇ ਘਿਰਾਓ ਸ਼ੁਰੂ ਕਰ ਦਿੱਤੇ ਜਾਣਗੇ। ਇਸ ਲਈ ਉਹ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਹੁਣ ਬਿਲ ਪਾਸ ਹੋਣ ਤੋਂ ਬਾਅਦ ਜਲਦ ਤੋਂ ਜਲਦ ਨੋਟੀਫ਼ਿਕੇਸ਼ਨ ਕਰਕੇ ਜਲ ਸਪਲਾਈ ਵਿਭਾਗ ਦੇ ਸਮੂਹ ਬਾਹਰੀ ਸ੍ਰੋਤ ਮੁਲਾਜ਼ਮਾਂ ਨੂੰ ਵਿਭਾਗ ਵਿਚ ਸ਼ਾਮਲ ਕਰੇ। ਬਿਲ ਤੋਂ ਬਾਹਰ ਛੱਡੇ ਗਏ ਭਰਤੀ ਮੁਲਾਜ਼ਮਾਂ ਨੂੰ ਬਿਲ ਦਾ ਹਿੱਸਾ ਬਣਾਵੇ। ਨਾਲ ਹੀ ਸਮੂਹ ਵਿਭਾਗਾਂ ਦੇ 65048 ਬਾਹਰੀ ਸ੍ਰੋਤ ਮੁਲਾਜ਼ਮਾਂ ਨੂੰ ਵੀ ਜਲਦ ਤੋਂ ਜਲਦ ਨੋਟੀਫ਼ਿਕੇਸ਼ਨ ਜਾਰੀ ਕਰਕੇ ਵਿਭਾਗਾਂ ਵਿਚ ਮਰਜ਼ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਪਿੰਡ ਮਜਾਰਾ ਵਿਖੇ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਸਮੀਰੋਵਾਲ ਦੇ ਸਰਕਾਰੀ ਸਕੂਲ ਤੇ ਆਂਗਣਵਾੜੀ ਕੇਂਦਰ ’ਚ ਡੀਵਰਮਿੰਗ ਡੇ ਮਨਾਇਆ
Ad Position 24