12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਪਿੰਡ ਮਜਾਰਾ ਵਿਖੇ ਜਾਗਰੂਕਤਾ ਕੈਂਪ ਲਗਾਇਆ

ਸ੍ਰੀ ਅਨੰਦਪੁਰ ਸਾਹਿਬ, 11 ਅਗਸਤ (ਜੇ ਐਸ ਨਿੱਕੂਵਾਲ)- ਖੇਤੀ ਵਿਰਾਸਤ ਪੰਜਾਬ ਵਲੋਂ ਪਿੰਡ ਮਜਾਰਾ ਵਿਖੇ ਪਲਾਸਟਿਕ ਸਬੰਧੀ ਇੱਕ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿਚ ਪਿੰਡਾਂ ਦੀਆ ਪੰਚਾਇਤਾਂ ਅਤੇ ਪਿੰਡ ਵਾਸੀਆਂ ਨੂੰ ਪਲਾਸਟਿਕ, ਗਿਲੇ ਅਤੇ ਸੁੱਕੇ ਕੁੜੇ ਦੀ ਸੰਭਾਲ ਅਤੇ ਉਸ ਕੁੜੇ ਨੂੰ ਵੱਖਰਾ ਵੱਖਰਾ ਕਰਕੇ ਅਗੰਮਪੁਰ ਵਿਖੇ ਪਲਾਂਟ ਵਿਚ ਪਹੁੰਚਾਉਣ ਲਈ ਜਾਗਰੂਕ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 12-08-2026
ਸ੍ਰੀ ਅਨੰਦਪੁਰ ਸਾਹਿਬ, 11 ਅਗਸਤ (ਜੇ ਐਸ ਨਿੱਕੂਵਾਲ)- ਖੇਤੀ ਵਿਰਾਸਤ ਪੰਜਾਬ ਵਲੋਂ ਪਿੰਡ ਮਜਾਰਾ ਵਿਖੇ ਪਲਾਸਟਿਕ ਸਬੰਧੀ ਇੱਕ ਜਾਗਰੂਕਤਾ ਕੈਂਪ ਲਗਾਇਆ ਗਿਆ।ਜਿਸ ਵਿਚ ਪਿੰਡਾਂ ਦੀਆ ਪੰਚਾਇਤਾਂ ਅਤੇ ਪਿੰਡ ਵਾਸੀਆਂ ਨੂੰ ਪਲਾਸਟਿਕ, ਗਿਲੇ ਅਤੇ ਸੁੱਕੇ ਕੁੜੇ ਦੀ ਸੰਭਾਲ ਅਤੇ ਉਸ ਕੁੜੇ ਨੂੰ ਵੱਖਰਾ ਵੱਖਰਾ ਕਰਕੇ ਅਗੰਮਪੁਰ ਵਿਖੇ ਪਲਾਂਟ ਵਿਚ ਪਹੁੰਚਾਉਣ ਲਈ ਜਾਗਰੂਕ ਕੀਤਾ ਗਿਆ।ਇਸ ਸਬੰਧੀ ਨਿਰਦੇਸ਼ਕ ਡਾ. ਸੁਰਿੰਦਰ ਸਿੰਘ ਨ ਦੱਸਿਆ ਅਜੋਕੇ ਸਮੇਂ ਅੰਦਰ ਦੁਨੀਆ ਦੀ ਸਭ ਤੋਂ ਵੱਡੀ ਚੁਣੌਤੀ ਵਾਤਾਵਰਨ ਦਾ ਗੰਧਲਾ ਹੋਣਾ ਬਣ ਗਈ ਹੈ।ਉਨ੍ਹਾਂ ਕਿਹਾ ਕਿ ਪਲਾਸਟਿਕ ਸਾਡੇ ਚਾਰੇ ਪਾਸੇ ਖਿੱਲਰਿਆ ਪਿਆ ਹੈ।ਜਿਸ ਨਾਲ ਮਨੁੱਖ ਨੂੰ ਕੈਂਸਰ ਵਰਗੀਆਂ ਬਿਮਾਰੀਆਂ ਵੱਧ ਰਹੀਆਂ ਹਨ।ਸੁਰਿੰਦਰ ਸਿੰਘ ਨੇ ਦੱਸਿਆ ਭਾਰਤ ਸਰਕਾਰ ਦੀ ਸਿਹਤ ਮਹਿਕਮੇ ਵਲੋਂ ਜਾਰੀ ਕੀਤੇ ਤਾਜ਼ੇ ਅੰਕੜਿਆਂ ਦੇ ਮੁਤਾਬਿਕ ਉੱਤਰੀ ਭਾਰਤ ਵਿਚ ਪੰਜਾਬ ਅੰਦਰ ਹਰ ਰੋਜ਼ 68 ਮੌਤਾਂ ਕੈਂਸਰ ਨਾਲ ਹੋ ਰਹੀਆਂ ਹਨ।ਇਹਨਾਂ ਵਿਚ ਪਲਾਸਟਿਕ ਵੀ ਇੱਕ ਮੁੱਖ ਕਾਰਨ ਹੈ।ਇਸ ਮੌਕੇ ਜਰਨੈਲ ਸਿੰਘ, ਸਰਪੰਚ ਸ੍ਰਿਸਟਾ ਦੇਵੀ, ਰਾਮ ਕੁਮਾਰ, ਹਰਦੀਪ ਸਿੰਘ, ਗੁਲਜ਼ਾਰ ਸਿੰਘ, ਕਿਰਨਾਂ ਦੇਵੀ, ਵਿਪਿਨ ਕੁਮਾਰ, ਸੁੱਚਾ ਸਿੰਘ, ਮਨਜੀਤ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਾਈਂ ਹਸਪਤਾਲ ਵਿਖੇ 10 ਲੱਖ ਰੁਪਏ ਵਾਲੇ ਸਿਹਤ ਬੀਮਾ ਕਾਰਡ ਦੀ ਸਹੂਲਤ ਹੋਈ ਸ਼ੁਰੂ ਅਗਲੀ ਖ਼ਬਰ ਬਾਹਰੀ ਸ੍ਰੋਤ ਮੁਲਾਜ਼ਮਾਂ ਦਾ ਨੋਟੀਫ਼ਿਕੇਸ਼ਨ ਜਾਰੀ ਹੋਣ ਤੱਕ ਜਾਰੀ ਰਹੇਗਾ ਸੰਘਰਸ਼-ਕਪਿਲ
Ad Position 24