ਸਾਈਂ ਹਸਪਤਾਲ ਵਿਖੇ 10 ਲੱਖ ਰੁਪਏ ਵਾਲੇ ਸਿਹਤ ਬੀਮਾ ਕਾਰਡ ਦੀ ਸਹੂਲਤ ਹੋਈ ਸ਼ੁਰੂ
ਸ੍ਰੀ ਅਨੰਦਪੁਰ ਸਾਹਿਬ, 11 ਅਗਸਤ (ਕਰਨੈਲ ਸਿੰਘ)- ਇੱਥੋਂ ਦੇ ਸਾਈਂ ਹਸਪਤਾਲ ਵਿਖੇ ਮਰੀਜ਼ਾਂ ਨੂੰ ਇਲਾਜ ਸਬੰਧੀ ਵੱਡੀ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ। ਹਸਪਤਾਲ ਵਿਚ 10 ਲੱਖ ਰੁਪਏ ਤੱਕ ਦੇ ਇਲਾਜ ਦੀ ਸਹੂਲਤ ਵਾਲਾ ਕਾਰਡ ਚੱਲ ਰਿਹਾ ਹੈ।
ਸ
ਸ੍ਰੀ ਅਨੰਦਪੁਰ ਸਾਹਿਬ ਦੇ ਸਾਈ ਹਸਪਤਾਲ ਵਿਖੇ ਜਾਣਕਾਰੀ ਦਿੰਦੇ ਹੋਏ ਐਮ. ਡੀ. ਡਾ. ਭਰਤ ਜਸਵਾਲ ਤੇ ਡਾ. ਸਾਰਿਕਾ ਜਸਵਾਲ।
12-08-2026
ਸ੍ਰੀ ਅਨੰਦਪੁਰ ਸਾਹਿਬ, 11 ਅਗਸਤ (ਕਰਨੈਲ ਸਿੰਘ)- ਇੱਥੋਂ ਦੇ ਸਾਈਂ ਹਸਪਤਾਲ ਵਿਖੇ ਮਰੀਜ਼ਾਂ ਨੂੰ ਇਲਾਜ ਸਬੰਧੀ ਵੱਡੀ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ। ਹਸਪਤਾਲ ਵਿਚ 10 ਲੱਖ ਰੁਪਏ ਤੱਕ ਦੇ ਇਲਾਜ ਦੀ ਸਹੂਲਤ ਵਾਲਾ ਕਾਰਡ ਚੱਲ ਰਿਹਾ ਹੈ। ਇਸ ਸਬੰਧੀ ਸਾਈਂ ਹਸਪਤਾਲ ਦੇ ਐਮ. ਡੀ. ਡਾ. ਭਰਤ ਜਸਵਾਲ ਅਤੇ ਡਾ. ਸਾਰਿਕਾ ਜਸਵਾਲ ਨੇ ਦੱਸਿਆ ਕਿ ਹਸਪਤਾਲ ਵਿਚ ਉਕਤ ਕਾਰਡ ਦੀ ਸਹੂਲਤ ਤਹਿਤ ਯੋਗ ਮਰੀਜ਼ਾਂ ਨੂੰ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਸਿਹਤ ਸਬੰਧੀ ਇਲਾਜ ਕਰਵਾਉਣ ਵਿਚ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਸਰਕਾਰ ਵਲੋਂ ਦਿੱਤੀ ਜਾ ਰਹੀ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿਚ ਇੱਕ ਮਰੀਜ਼ ਗਗਨਦੀਪ ਪੁੱਤਰ ਵੀਰਪਾਲ ਸਿੰਘ ਪਿੰਡ ਜੱਜਰ ਵਲੋਂ ਇਸ ਕਾਰਡ ਰਾਹੀਂ ਇਲਾਜ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਮਰੀਜ਼ਾਂ ਕੋਲ 10 ਲੱਖ ਰੁਪਏ ਤੱਕ ਦੇ ਇਲਾਜ ਦੀ ਸਹੂਲਤ ਵਾਲਾ ਕਾਰਡ ਮੌਜੂਦ ਹੈ ਅਤੇ ਉਹ ਇਸ ਦੇ ਦਾਇਰੇ ਵਿਚ ਆਉਂਦੇ ਹਨ, ਉਹ ਹਸਪਤਾਲ ਨਾਲ ਸੰਪਰਕ ਕਰਕੇ ਇਸ ਸਹੂਲਤ ਸਬੰਧੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਬਿਮਾਰੀ ਨੂੰ ਲੈ ਕੇ ਇਲਾਜ ਵਿਚ ਦੇਰੀ ਨਾ ਕੀਤੀ ਜਾਵੇ ਅਤੇ ਸਰਕਾਰ ਵਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਪੂਰਾ ਲਾਭ ਲਿਆ ਜਾਵੇ।ਇਸ ਮੌਕੇ ਰਾਜ ਕੁਮਾਰ, ਰੇਖਾ, ਦਲਬੀਰ, ਰਜਨੀ, ਮਰੇਸ਼, ਸਵਿਤਾ, ਕੋਮਲ, ਵੰਦਨਾ, ਜੈਸਮੀਨ, ਜੱਸੀ, ਆਂਚਲ, ਵੀਨਾ, ਗਗਨ ਆਦਿ ਹਾਜ਼ਰ ਸਨ।