ਜਲ ਸਪਲਾਈ ਵਿਭਾਗ ਰੂਪਨਗਰ ਨੇ ਖ਼ੁਦ ਲੋਕਾਂ ਨੂੰ ਗੰਦਾ-ਮੰਦਾ ਪਾਣੀ ਪੀਣ ਦੀ ਮੁਹਿੰਮ ਚਲਾਈ
ਪੁਰਖਾਲੀ, 12 ਅਗਸਤ (ਅੰਮ੍ਰਿਤਪਾਲ ਸਿੰਘ ਬੰਟੀ)- ਜਲ ਸਪਲਾਈ ਵਿਭਾਗ ਰੂਪਨਗਰ ਕੰਧਾਂ ‘ਤੇ ਵੱਡੇ ਵੱਡੇ ਨਾਅਰੇ ਲਿਖ ਕੇ ਲੋਕਾਂ ਨੂੰ ਸਾਫ਼ ਸੁਥਰਾ ਪਾਣੀ ਪੀਣ ਦੀਆਂ ਨਸੀਹਤਾਂ ਦੇ ਰਿਹਾ ਤੇ ਖ਼ੁਦ ਆਪ ਲੋਕਾਂ ਨੂੰ ਗੰਦਾ ਮੰਦਾ ਪਾਣੀ ਸਪਲਾਈ ਕਰ ਰਿਹਾ ਹੈ। ਜਿਸ ਤੋਂ ਇੰਝ ਲੱਗਦਾ ਹੈ ਕਿ ਵਿਭਾਗ ਨੇ ਪਿੰਡ ਕਕੌਟ ਦੇ ਲੋਕਾਂ ਨੂੰ ਅੱਜ ਕੱਲ੍ਹ ਲੀਕੇਜ ਵਾਲਾ ਗੰਦਾ ਮੰਦਾ ਪਾਣੀ ਪਿਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ।
ਪੁਰਖਾਲੀ, 12 ਅਗਸਤ (ਅੰਮ੍ਰਿਤਪਾਲ ਸਿੰਘ ਬੰਟੀ)- ਜਲ ਸਪਲਾਈ ਵਿਭਾਗ ਰੂਪਨਗਰ ਕੰਧਾਂ ‘ਤੇ ਵੱਡੇ ਵੱਡੇ ਨਾਅਰੇ ਲਿਖ ਕੇ ਲੋਕਾਂ ਨੂੰ ਸਾਫ਼ ਸੁਥਰਾ ਪਾਣੀ ਪੀਣ ਦੀਆਂ ਨਸੀਹਤਾਂ ਦੇ ਰਿਹਾ ਤੇ ਖ਼ੁਦ ਆਪ ਲੋਕਾਂ ਨੂੰ ਗੰਦਾ ਮੰਦਾ ਪਾਣੀ ਸਪਲਾਈ ਕਰ ਰਿਹਾ ਹੈ। ਜਿਸ ਤੋਂ ਇੰਝ ਲੱਗਦਾ ਹੈ ਕਿ ਵਿਭਾਗ ਨੇ ਪਿੰਡ ਕਕੌਟ ਦੇ ਲੋਕਾਂ ਨੂੰ ਅੱਜ ਕੱਲ੍ਹ ਲੀਕੇਜ ਵਾਲਾ ਗੰਦਾ ਮੰਦਾ ਪਾਣੀ ਪਿਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਜਿਸ ਨੂੰ ਪੀ ਕੇ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਸਕਣ, ਵਿਭਾਗ ਦੀ ਲਾਪਰਵਾਹੀ ਦੇ ਚੱਲਦਿਆਂ ਪਿੰਡ ਕਕੌਟ ਦੇ ਲੋਕ ਜਿੱਥੇ ਪਿਛਲੇ ਕਈ ਮਹੀਨਿਆਂ ਤੋਂ ਜਲ ਸਪਲਾਈ ਦੀਆਂ ਮੁੱਖ ਪਾਈਪ ਲਾਈਨਾਂ ਥਾਂ-ਥਾਂ ਤੋਂ ਲੀਕ ਹੋ ਰਹੀਆਂ ਹਨ। ਇਸ ਲੀਕੇਜ ਕਾਰਨ ਪੀਣ ਵਾਲੇ ਸਾਫ਼ ਪਾਣੀ ਵਿਚ ਗੰਦਾ ਪਾਣੀ ਮਿਕਸ ਹੋ ਰਿਹਾ ਹੈ, ਜਿਸ ਨਾਲ ਪਿੰਡ ਵਾਸੀ ਪਿਛਲੇ ਕਈ ਮਹੀਨਿਆਂ ਤੋਂ ਦੂਸ਼ਿਤ ਪਾਣੀ ਪੀਣ ਲਈ ਮਜਬੂਰ ਹਨ। ਲੋਕਾਂ ਅਨੁਸਾਰ ਰਸਤਿਆਂ ਤੇ ਗਲੀਆਂ ਵਿਚ ਲੀਕੇਜ ਦੇ ਕਾਰਨ ਪਾਣੀ ਦੇ ਛੱਪੜ ਬਣ ਚੁੱਕੇ ਹਨ। ਵਿਭਾਗ ਦੀ ਇਸ ਅਣਗਹਿਲੀ ਕਾਰਨ ਪਿੰਡ ਵਿਚ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਤਰਾ ਲਗਾਤਾਰ ਮੰਡਰਾ ਰਿਹਾ ਹੈ । ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਕਈ ਮਹੀਨੇ ਤੋਂ ਜਲ ਸਪਲਾਈ ਦੀਆਂ ਪਾਈਪਾਂ ਥਾਂ-ਥਾਂ ਤੋਂ ਲੀਕ ਕਰ ਰਹੀਆਂ ਹਨ, ਜਿਸ ਕਾਰਨ ਪਿੰਡ ਵਾਸੀ ਗੰਦਾ ਮੰਦਾ ਪਾਣੀ ਪੀਣ ਲਈ ਮਜਬੂਰ ਹੋਏ ਪਏ ਹਨ। ਪ੍ਰੰਤੂ ਪਿੰਡ ਵਾਸੀਆਂ ਦੀ ਇਸ ਸਮੱਸਿਆ ਵੱਲ ਵਿਭਾਗ ਦਾ ਕੋਈ ਧਿਆਨ ਨਹੀਂ ਹੈ, ਲੋਕਾਂ ਨੇ ਦੱਸਿਆ ਕਿ ਪਾਣੀ ਦੀ ਲੀਕੇਜ ਕਾਰਨ ਪਿੰਡ ‘ਚ ਪਾਣੀ ਦੀ ਸਪਲਾਈ ਘੱਟ ਗਈ ਹੈ ਤੇ ਪਿੰਡ ਦੀਆਂ ਟੂਟੀਆਂ ‘ਚ ਪੂਰਾ ਪਾਣੀ ਸਪਲਾਈ ਨਹੀਂ ਹੋ ਰਿਹਾ। ਜਿਸ ਕਾਰਨ ਲੋਕ ਪੀਣ ਵਾਲੇ ਪਾਣੀ ਤੋਂ ਅਵਾਜ਼ਾਰ ਹੋ ਰਹੇ ਹਨ। ਪਿੰਡ ਵਾਸੀਆਂ ਮੁਤਾਬਿਕ ਜੇਕਰ ਵਿਭਾਗ ਨੇ ਜਲਦੀ ਤੋਂ ਜਲਦੀ ਪਾਣੀ ਦੀਆਂ ਪਾਈਪਾਂ ‘ਚ ਹੋ ਰਹੀ ਲੀਕੇਜ ਬੰਦ ਨਹੀਂ ਕੀਤੀ ਤਾਂ ਲੋਕ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹਨ। ਪਿੰਡ ਵਾਸੀਆਂ ਨੇ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਬੰਧਿਤ ਤੋਂ ਮੰਗ ਕੀਤੀ ਕਿ ਵਿਭਾਗ ਦੀ ਮਿਹਰਬਾਨੀ ਦੇ ਸਦਕਾ ਪਿੰਡ ਵਾਸੀਆਂ ਨੇ ਬਥੇਰਾ ਸਮਾਂ ਗੰਦਾ ਮੰਦਾ ਪਾਣੀ ਪੀ ਲਿਆ, ਹੁਣ ਪਿੰਡ ਦੇ ਲੋਕਾਂ ‘ਤੇ ਰਹਿਮੋ ਕਰਮ ਕੀਤਾ ਜਾਵੇ ਅਤੇ ਪਿੰਡ ‘ਚ ਥਾਂ-ਥਾਂ ਹੋ ਰਹੀਆਂ ਲੀਕਾਂ ਠੀਕ ਕਰਵਾਈਆਂ ਜਾਣ।