ਰੈੱਡ ਰਿਬਨ ਕਲੱਬਾਂ ਦੀ ਜ਼ਿਲ੍ਹਾ ਪੱਧਰੀ ਐਡਵੋਕੇਸੀ ਮੀਟਿੰਗ
ਨੂਰਪੁਰ ਬੇਦੀ, 12 ਅਗਸਤ (ਹਰਦੀਪ ਸਿੰਘ ਢੀਂਡਸਾ)- ਗ੍ਰਾਮ ਪੰਚਾਇਤ ਨੂਰਪੁਰ ਬੇਦੀ ਅਤੇ ਸ਼ਿਵਾਲਕ ਵੈੱਲਫੇਅਰ ਤੇ ਸਪੋਰਟਸ ਕਲੱਬ ਨੂਰਪੁਰ ਬੇਦੀ ਵਲੋਂ ਸਾਂਝੇ ਰੂਪ ਵਿਚ ਸਰਪੰਚ ਨਿਰਮਲਾ ਦੇਵੀ ਤੇ ਕਲੱਬ ਦੇ ਪ੍ਰਧਾਨ ਜਰਨੈਲ ਸਿੰਘ ਲਾਲੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਦੀ ਅਗਵਾਈ ਵਿਚ ਤੀਜ਼ ਮੇਲੇ ਮੌਕੇ ਗਿੱਧੇ ਅਤੇ ਮਿਸ ਤੀਜ਼ ਦੇ ਮੁਕਾਬਲੇ ਸਰਕਾਰੀ ਕੰਨਿਆ ਸੀ. ਸੈ.
ਵ
ਵਧੀਆ ਕਾਰਗੁਜ਼ਾਰੀ ਵਾਲੇ ਨੋਡਲ ਅਫ਼ਸਰਾਂ ਨੂੰ ਸਨਮਾਨਿਤ ਕਰ ਰਹੇ ਮਹਿਮਾਨ ।
13-08-2026
ਨੂਰਪੁਰ ਬੇਦੀ, 12 ਅਗਸਤ (ਹਰਦੀਪ ਸਿੰਘ ਢੀਂਡਸਾ)- ਗ੍ਰਾਮ ਪੰਚਾਇਤ ਨੂਰਪੁਰ ਬੇਦੀ ਅਤੇ ਸ਼ਿਵਾਲਕ ਵੈੱਲਫੇਅਰ ਤੇ ਸਪੋਰਟਸ ਕਲੱਬ ਨੂਰਪੁਰ ਬੇਦੀ ਵਲੋਂ ਸਾਂਝੇ ਰੂਪ ਵਿਚ ਸਰਪੰਚ ਨਿਰਮਲਾ ਦੇਵੀ ਤੇ ਕਲੱਬ ਦੇ ਪ੍ਰਧਾਨ ਜਰਨੈਲ ਸਿੰਘ ਲਾਲੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਦੀ ਅਗਵਾਈ ਵਿਚ ਤੀਜ਼ ਮੇਲੇ ਮੌਕੇ ਗਿੱਧੇ ਅਤੇ ਮਿਸ ਤੀਜ਼ ਦੇ ਮੁਕਾਬਲੇ ਸਰਕਾਰੀ ਕੰਨਿਆ ਸੀ.ਸੈ. ਸਕੂਲ ਨੂਰਪੁਰ ਬੇਦੀ ਵਿਖੇ ਕਰਵਾਏ ਗਏ। ਇਸ ਤੀਜ਼ ਮੇਲੇ ਦੌਰਾਨ ਵਿਧਾਇਕ ਐਡ. ਦਿਨੇਸ਼ ਚੱਢਾ ਅਤੇ ਉਨ੍ਹਾਂ ਦੀ ਪਤਨੀ ਮੈਡਮ ਨਿਸ਼ਾ ਚੱਢਾ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਮੈਡਮ ਨਿਸ਼ਾ ਚੱਢਾ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਸਾਡੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ਅਤੇ ਇਹ ਸਿਰਫ ਤਿਉਹਾਰ ਹੀ ਨਹੀ ਬਲਕਿ ਪੰਜਾਬੀ ਵਿਰਸੇ ਨੂੰ ਅਗਲੀਆਂ ਪੀੜੀਆਂ ਤੱਕ ਪਹੁੰਚਾਉਣ ਦਾ ਜ਼ਰੀਆ ਹਨ। ਵਿਧਾਇਕ ਵਲੋਂ ਕਲੱਬ ਨੂੰ 51 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ। ਗਿੱਧੇ ਦੀਆਂ 15 ਟੀਮਾਂ ਵਿਚਕਾਰ ਹੋਏ ਸਖਤ ਮੁਕਾਬਲਿਆਂ ਵਿਚ ਪੀ.ਐਮ. ਸ੍ਰੀ ਸਰਕਾਰੀ ਸੀ.ਸੈ. ਸਕੂਲ ਕਾਹਨਪੁਰ ਖੂਹੀ ਨੇ ਪਹਿਲਾ,ਪੀਰ ਬਾਬਾ ਜ਼ਿੰਦਾ ਸ਼ਹੀਦ ਸਕੂਲ ਸਿੰਘਪੁਰ ਨੇ ਦੂਜਾ ਅਤੇ ਸਰਕਾਰੀ ਸੀ.ਸੈ. ਸਕੂਲ ਝੱਜ ਨੇ ਤੀਜਾ ਸਥਾਨ ਹਾਸਲ ਕੀਤਾ।ਜਦਕਿ ਮਿਸ ਤੀਜ ਮੁਕਾਬਲਿਆਂ ਵਿਚ ਸਰਕਾਰੀ ਕੰਨਿਆ ਸਕੂਲ ਨੂਰਪੁਰ ਬੇਦੀ ਦੀ ਨਵਨੀਤ ਕੌਰ, ਸਰਕਾਰੀ ਸੀ.ਸੈ. ਸਕੂਲ਼ ਝੱਜ ਦੀ ਰਮਨਪ੍ਰੀਤ ਕੌਰ ਅਤੇ ਸਰਕਾਰੀ ਸੀ.ਸੈ. ਸਕੂਲ ਲੜਕੇ ਨੂਰਪੁਰ ਬੇਦੀ ਦੀ ਅਵਨੀਤ ਕੌਰ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ। ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਰਨੈਲ ਸਿੰਘ ਲਾਲੀ ਨੇ ਮੁੱਖ ਮਹਿਮਾਨਾਂ ਨੂੰ ਜੀ ਆਇਆ ਕਿਹਾ ਤੇ ਮਾ. ਰਾਮ ਸਿੰਘ ਪੰਚ ਵਲੋ ਸਭ ਦਾ ਧੰਨਵਾਦ ਕੀਤਾ।ਸਮੂਹ ਜੇਤੂ ਟੀਮਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਸਮਾਗਮ ਦੌਰਾਨ ਬੀ.ਡੀ.ਪੀ.ਓ ਨੂਰਪੁਰ ਬੇਦੀ ਅਮਰੀਕ ਸਿੰਘ, ਨਾਇਬ ਤਹਿਸੀਲਦਾਰ ਜਸਵਿੰਦਰ ਕੌਰ, ਐਸ.ਐਮ.ਓ ਡਾ.ਹਰਪ੍ਰੀਤ ਕੌਰ, ਡਾ.ਵੇਦ ਸੈਣੀ ਕੈਨੇਡਾ, ਜ਼ਿਲ੍ਹਾ ਪ੍ਰੀਸ਼ਦ ਦੇ ਉਪ ਚੇਅਰਮੈਨ ਦੇਸ ਰਾਜ ਸੈਣੀ, ਰਾਜ ਕੁਮਾਰ ਖੋਸਲਾ ਸਾ.ਡੀ.ਈ.ਓ, ਰਾਮ ਪ੍ਰਸ਼ਾਦ ਪਾਲੀ, ਮਾ.ਜਗਨ ਨਾਥ ਭੰਡਾਰੀ,ਚੌ.ਹੁਸਨ ਲਾਲ ਚੌਹਾਨ, ਮਾ. ਸੰਜੀਵ ਬਸਾਲੀ, ਸਤਨਾਮ ਸਿੰਘ ਨਾਗਰਾ,ਕੇਵਲ ਕ੍ਰਿਸ਼ਨ ਹੈਪੀ, ਕ੍ਰਿਸ਼ਨ ਸਿੰਘ ਲਸਾੜੀ,ਹਰਵਿੰਦਰ ਸਿੰਘ ਬਿੰਦੀ (ਸਾਰੇ ਸੰਮਤੀ ਮੈਂਬਰ), ਨਰਿੰਦਰ ਬੱਗਾ, ਸਰਪੰਚ ਰਾਮ ਸਰੂਪ, ਪ੍ਰਿੰ. ਨਿਸ਼ਾ ਸ਼ਰਮਾ ਤੇ ਹੋਰ ਹਾਜ਼ਰ ਸਨ।