13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਅੰਗਦਾਨ ਮਨੁੱਖਤਾ ਦੀ ਸੇਵਾ ਲਈ ਮਹਾਨ ਕਾਰਜ-ਡਾ. ਹਰਿੰਦਰ ਸਿੰਘ

ਸ੍ਰੀ ਅਨੰਦਪੁਰ ਸਾਹਿਬ, 12 ਅਗਸਤ (ਕਰਨੈਲ ਸਿੰਘ)- ਸਥਾਨਕ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਦੇ ਸਾਬਕਾ ਵਿਦਿਆਰਥੀ ਗਗਨਦੀਪ ਸਿੰਘ ਨੇ ਆਪਣੀ ਸੁਰੀਲੀ ਆਵਾਜ਼ ਤੇ ਬੇਮਿਸਾਲ ਗਾਇਕੀ ਦੇ ਦਮ ‘ਤੇ ਪੀ. ਟੀ.

Ad Position 21
No active advertisement
ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਦੇ ਸਾਬਕਾ ਵਿਦਿਆਰਥੀ ਗਗਨਦੀਪ ਨੇ ‘ਵਾਇਸ ਆਫ਼ ਪੰਜਾਬ ਮਾਸਟਰ ਚੈਂਪਸ’ ਜਿੱਤਿਆ 13-08-2026
ਸ੍ਰੀ ਅਨੰਦਪੁਰ ਸਾਹਿਬ, 12 ਅਗਸਤ (ਕਰਨੈਲ ਸਿੰਘ)- ਸਥਾਨਕ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਦੇ ਸਾਬਕਾ ਵਿਦਿਆਰਥੀ ਗਗਨਦੀਪ ਸਿੰਘ ਨੇ ਆਪਣੀ ਸੁਰੀਲੀ ਆਵਾਜ਼ ਤੇ ਬੇਮਿਸਾਲ ਗਾਇਕੀ ਦੇ ਦਮ ‘ਤੇ ਪੀ. ਟੀ. ਸੀ. ਪੰਜਾਬੀ ਚੈਨਲ ਦੇ ਪ੍ਰਸਿੱਧ ਸੰਗੀਤਕ ਸ਼ੋਅ ‘ਵਾਇਸ ਆਫ਼ ਪੰਜਾਬ ਮਾਸਟਰ ਚੈਂਪਸ 11’ ਦਾ ਖ਼ਿਤਾਬ ਜਿੱਤ ਕੇ ਕਾਲਜ, ਆਪਣੇ ਪਰਿਵਾਰ ਅਤੇ ਸਮੁੱਚੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ। ਗਗਨਦੀਪ ਦੀ ਇਸ ਸ਼ਾਨਦਾਰ ਪ੍ਰਾਪਤੀ ਨਾਲ ਕਾਲਜ ਦੇ ਸਟਾਫ਼ ਤੇ ਵਿਦਿਆਰਥੀਆਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਮਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਮਦਨੀਪੁਰ ਦਾ ਵਸਨੀਕ ਗਗਨਦੀਪ ਸਿੰਘ ਸੰਗੀਤ ਦੇ ਖੇਤਰ ‘ਚ ਆਪਣੀ ਪ੍ਰਤਿਭਾ ਨੂੰ ਨਿਖਾਰਨ ਲਈ ਸਥਾਨਕ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਵਿਖੇ ਸਾਲ 2023 ਤੋਂ 2025 ਤੱਕ ਪੜ੍ਹਿਆ। ਉਸਨੇ ਮਲੇਰਕੋਟਲਾ ਦੇ ਸਰਕਾਰੀ ਕਾਲਜ ਤੋਂ ਗਰੈਜੂਏਸ਼ਨ ਦੀ ਪੜ੍ਹਾਈ ਪੂਰੀ ਕਰਨ ਉਪਰੰਤ ਖ਼ਾਲਸਾ ਕਾਲਜ ‘ਚ ਐਮ.ਏ. ਮਿਊਜ਼ਿਕ (ਵੋਕਲ) ‘ਚ ਦਾਖਲਾ ਲਿਆ ਤੇ ਆਪਣੀ ਉਚ ਸਿੱਖਿਆ ਮੁਕੰਮਲ ਕੀਤੀ। ਗਗਨਦੀਪ ਦੀ ਇਸ ਪ੍ਰਾਪਤੀ ‘ਤੇ ਕਾਲਜ ਦੇ ਪ੍ਰਿੰਸੀਪਲ ਡਾ. ਜਸਵੀਰ ਸਿੰਘ ਨੇ ਵਿਦਿਆਰਥੀ ਗਗਨਦੀਪ ਅਤੇ ਉਸਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਿਰਫ਼ ਗਗਨਦੀਪ ਦੀ ਨਿੱਜੀ ਪ੍ਰਾਪਤੀ ਨਹੀਂ, ਸਗੋਂ ਉਸ ਸੰਸਥਾ ਲਈ ਵੀ ਮਾਣ ਵਾਲਾ ਪਲ ਹੈ, ਜਿੱਥੋਂ ਉਸਨੇ ਸੰਗੀਤ ਦੀ ਉੱਚ ਸਿੱਖਿਆ ਪ੍ਰਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ ਗਗਨਦੀਪ ਨੇ ਆਪਣੀ ਮਿਹਨਤ, ਲਗਨ, ਸਾਧਨਾ ਅਤੇ ਪ੍ਰਤਿਭਾ ਦੇ ਬਲਬੂਤੇ ਇਹ ਮੁਕਾਮ ਹਾਸਲ ਕੀਤਾ ਹੈ। ਉਨ੍ਹਾਂ ਗਗਨਦੀਪ ਦੇ ਉਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਹ ਆਉਣ ਵਾਲੇ ਸਮੇਂ ‘ਚ ਸੰਗੀਤ ਦੇ ਖੇਤਰ ‘ਚ ਹੋਰ ਵੱਡੀਆਂ ਉਪਲਬਧੀਆਂ ਹਾਸਲ ਕਰੇ। ਇਸ ਮੌਕੇ ਕਾਲਜ ਦੇ ਡੀਨ ਕਲਚਰਲ ਅਤੇ ਮਿਊਜ਼ਿਕ ਵਿਭਾਗ ਦੇ ਮੁਖੀ ਡਾ. ਜੇ. ਪੀ. ਸਿੰਘ ਨੇ ਗਗਨਦੀਪ ਦੀ ਪ੍ਰਾਪਤੀ ਨੂੰ ਕਾਲਜ ਲਈ ਬੇਹੱਦ ਮਾਣ ਵਾਲਾ ਪਲ ਕਰਾਰ ਦਿੰਦਿਆਂ ਕਿਹਾ ਕਿ ਸੰਗੀਤ ਇਕ ਅਜਿਹੀ ਕਲਾ ਹੈ, ਜਿਸ ‘ਚ ਨਿਰੰਤਰ ਰਿਆਜ਼, ਅਨੁਸ਼ਾਸਨ ਤੇ ਸਮਰਪਣ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਖ਼ਾਲਸਾ ਕਾਲਜ ਲਈ ਇਹ ਵਿਸ਼ੇਸ਼ ਮਾਣ ਦੀ ਗੱਲ ਹੈ ਕਿ ਇੱਥੋਂ ਸੰਗੀਤ ਦੀ ਸਿੱਖਿਆ ਪ੍ਰਾਪਤ ਕਰਨ ਵਾਲਾ ਵਿਦਿਆਰਥੀ ਅੱਜ ਪੰਜਾਬ ਦੇ ਪ੍ਰਸਿੱਧ ਸੰਗੀਤਕ ਮੰਚ ‘ਤੇ ਆਪਣੀ ਕਲਾ ਦਾ ਲੋਹਾ ਮਨਵਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਰੂਪਨਗਰ ਵਿਚ 60 ਰੋਜ਼ਾ ਵਿਸ਼ੇਸ਼ ਐੱਚ. ਆਈ. ਵੀ. ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਅਗਲੀ ਖ਼ਬਰ ਦਲਿਤਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਦੇਣ ਦਾ ਮੁੱਦਾ ਵਿਧਾਨ ਸਭਾ ’ਚ ਉਠਾਉਣਾ ਸ਼ਲਾਘਾਯੋਗ-ਗੋਲਡੀ ਪੁਰਖਾਲੀ
Ad Position 24