13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਜ਼ਿਲ੍ਹਾ ਰੂਪਨਗਰ ਵਿਚ 60 ਰੋਜ਼ਾ ਵਿਸ਼ੇਸ਼ ਐੱਚ. ਆਈ. ਵੀ. ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ

ਰੂਪਨਗਰ, 12 ਅਗਸਤ (ਗੁਰਪ੍ਰੀਤ ਸਿੰਘ ਹੁੰਦਲ)- ਪੰਜਾਬ ਸਰਕਾਰ ਵਲੋਂ ਸੂਬੇ ਨੂੰ ਐੱਚ. ਆਈ.

Ad Position 21
No active advertisement
ਅਜੀਤ ਡੈਸਕ 13-08-2026
ਰੂਪਨਗਰ, 12 ਅਗਸਤ (ਗੁਰਪ੍ਰੀਤ ਸਿੰਘ ਹੁੰਦਲ)- ਪੰਜਾਬ ਸਰਕਾਰ ਵਲੋਂ ਸੂਬੇ ਨੂੰ ਐੱਚ. ਆਈ. ਵੀ. ਮੁਕਤ ਬਣਾਉਣ ਅਤੇ ਲੋਕਾਂ ਵਿਚ ਇਸ ਬਿਮਾਰੀ ਸਬੰਧੀ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਅੱਜ ਤੋਂ 12 ਅਕਤੂਬਰ 2026 ਤੱਕ ਚੱਲਣ ਵਾਲੀ 60 ਰੋਜ਼ਾ ਵਿਸ਼ੇਸ਼ ਐੱਚ.ਆਈ.ਵੀ. ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਦਾ ਮੁੱਖ ਉਦੇਸ਼ 1 ਦਸੰਬਰ 2026, ਵਿਸ਼ਵ ਏਡਜ਼ ਦਿਵਸ ਤੱਕ ‘95-95-99’ ਅਤੇ ਤੀਹਰੀ ਸਮਾਪਤੀ ਦੇ ਟੀਚਿਆਂ ਨੂੰ ਹਾਸਲ ਕਰਨਾ ਹੈ। ਜ਼ਿਲ੍ਹਾ ਰੂਪਨਗਰ ਵਿਚ ਮੁਹਿੰਮ ਦਾ ਰਸਮੀ ਆਗਾਜ਼ ਸਿਵਲ ਸਰਜਨ ਦਫ਼ਤਰ ਵਿਖੇ ਸਿਵਲ ਸਰਜਨ ਡਾ. ਬੋਬੀ ਗੁਲਾਟੀ ਵਲੋਂ ਕੀਤਾ ਗਿਆ। ਇਸ ਮੌਕੇ ਡਾ. ਉਰਮਿਲ ਗਰਗ, ਡੀ.ਐਮ.ਸੀ., ਡਾ. ਕੰਵਲਜੀਤ, ਇੰਚਾਰਜ ਏ.ਆਰ.ਟੀ. ਕੇਂਦਰ, ਅਨੁਰਾਧਾ, ਕੌਂਸਲਰ ਆਈ.ਸੀ.ਟੀ.ਸੀ., ਤਰਨਜੀਤ ਕੌਰ, ਐਮ. ਐਲ. ਟੀ., ਅਮਨਪ੍ਰੀਤ ਕੌਰ, ਸਟਾਫ਼ ਨਰਸ, ਮਨਿੰਦਰ ਕੌਰ, ਫਾਰਮਾਸਿਸਟ, ਗੁਰਸਿਮਰਨ ਕੌਰ, ਐਮ.ਐੱਲ.ਟੀ., ਗਗਨਦੀਪ ਸਿੰਘ, ਕੌਂਸਲਰ, ਸ਼ੋਭਾ, ਹਰਪ੍ਰੀਤ, ਐੱਸ. ਐੱਸ. ਕੇ., ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਗੁਰਮੀਤ ਕੌਰ, ਰਵਿੰਦਰ ਸਿੰਘ, ਬੀ.ਸੀ.ਸੀ. ਕੋਆਰਡੀਨੇਟਰ ਅਤੇ ਸੁਖਜੀਤ ਕੰਬੋਜ ਸਮੇਤ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ। ਡਾ. ਬੋਬੀ ਗੁਲਾਟੀ ਨੇ ਦੱਸਿਆ ਕਿ ਮੁਹਿੰਮ ਤਹਿਤ ਵੱਧ ਖ਼ਤਰੇ ਵਾਲੇ ਵਰਗਾਂ ਤੱਕ 100 ਫ਼ੀਸਦੀ ਪਹੁੰਚ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਐੱਚ.ਆਈ.ਵੀ. ਨਾਲ ਜੀ ਰਹੇ ਘੱਟੋ-ਘੱਟ 95 ਫ਼ੀਸਦੀ ਲੋਕਾਂ ਨੂੰ ਆਪਣੇ ਐੱਚ.ਆਈ.ਵੀ. ਸਥਿਤੀ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਅਤੇ ਇਨ੍ਹਾਂ ਵਿਚੋਂ 95 ਫ਼ੀਸਦੀ ਦਾ ਇਲਾਜ ਸ਼ੁਰੂ ਕਰਵਾਉਣਾ ਲਾਜ਼ਮੀ ਹੈ। ਇਸ ਦੇ ਨਾਲ ਹੀ ਇਲਾਜ ਅਧੀਨ 99 ਫ਼ੀਸਦੀ ਮਰੀਜ਼ਾਂ ਦਾ ਵਾਇਰਲ ਲੋਡ ਨਿਯੰਤਰਨ ਵਿਚ ਲਿਆਉਣਾ ਵੀ ਮੁੱਖ ਟੀਚਾ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਗਰਭਵਤੀ ਔਰਤਾਂ ਦੇ ਐੱਚ. ਆਈ. ਵੀ., ਸਿਫ਼ਿਲਿਸ ਅਤੇ ਹੈਪੇਟਾਈਟਸ-ਬੀ ਦੇ ਟੈੱਸਟ 100 ਫ਼ੀਸਦੀ ਯਕੀਨੀ ਬਣਾਏ ਜਾਣਗੇ। ਮੁਹਿੰਮ ਦੌਰਾਨ ਜ਼ਿਲ੍ਹੇ ਦੇ ਹਸਪਤਾਲਾਂ ਅਤੇ ਪਿੰਡ ਪੱਧਰ ‘ਤੇ ਵਿਸ਼ੇਸ਼ ਜਾਗਰੂਕਤਾ ਤੇ ਮੁਫ਼ਤ ਜਾਂਚ ਕੈਂਪ ਲਗਾਏ ਜਾਣਗੇ।
Ad Position 22
No active advertisement
ਪਿਛਲੀ ਖ਼ਬਰ ਏਸ਼ੀਅਨ ਚੈਂਪੀਅਨਸ਼ਿਪ ’ਚ ਤਗਮੇ ਜਿੱਤਣ ਵਾਲੀ ਜੈਸਮੀਨ ਦਾ ਵਿਧਾਇਕ ਚੱਢਾ ਵਲੋਂ ਸਨਮਾਨ ਅਗਲੀ ਖ਼ਬਰ ਅੰਗਦਾਨ ਮਨੁੱਖਤਾ ਦੀ ਸੇਵਾ ਲਈ ਮਹਾਨ ਕਾਰਜ-ਡਾ. ਹਰਿੰਦਰ ਸਿੰਘ
Ad Position 24