12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਏਸ਼ੀਅਨ ਚੈਂਪੀਅਨਸ਼ਿਪ ’ਚ ਤਗਮੇ ਜਿੱਤਣ ਵਾਲੀ ਜੈਸਮੀਨ ਦਾ ਵਿਧਾਇਕ ਚੱਢਾ ਵਲੋਂ ਸਨਮਾਨ

ਰੂਪਨਗਰ, 12 ਅਗਸਤ (ਯਸ਼ਵੰਤ ਬੱਸੀ)- ਰਿਆਤ ਬਾਹਰਾ ਗਰੁੱਪ ਵਲੋਂ ਅਧਿਆਪਕਾਂ ਦੀਆਂ ਪੇਸ਼ੇਵਰ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਅਤੇ ਉਨ੍ਹਾਂ ਵਿਚ ਲਚਕੀਲਾਪਣ, ਮਾਨਸਿਕ ਤੰਦਰੁਸਤੀ ਤੇ ਅਧਿਆਪਨ ਪ੍ਰਤੀ ਨਵੀਂ ਊਰਜਾ ਅਤੇ ਉਦੇਸ਼ ਦੀ ਭਾਵਨਾ ਪੈਦਾ ਕਰਨ ਦੇ ਮੰਤਵ ਨਾਲ ‘ਐਲੀਵੇਟ ਅਧਿਆਪਕ ਵਿਕਾਸ ਲੜੀ’ ਦੀ ਸ਼ੁਰੂਆਤ ਕੀਤੀ ਗਈ । “ ਦਿ ਰੈਜ਼ਿਲੀਅੰਟ ਐਜੂਕੇਟਰ: ਮਾਸਟਰਿੰਗ ਦ ਆਰਟ ਆਫ਼ ਸਟਰੈੱਸ ਐਂਡ ਵੈੱਲ-ਬੀਇੰਗ” ਵਿਸ਼ੇ ’ਤੇ ਆਯੋਜਿਤ ਪਹਿਲੇ ਸੈਸ਼ਨ ਵਿਚ ਰਿਆਤ ਬਾਹਰਾ ਇੰਟਰਨੈਸ਼ਨਲ ਸਕੂਲ, ਬ੍ਰਿਟਿਸ਼ ਲੌਰੀਏਟ ਸਕੂਲ ਤੇ ਰਿਆਤ ਬਾਹਰਾ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੇ ਸ਼ਿਰਕਤ ਕੀਤੀ।

Ad Position 21
No active advertisement
ਪੰਜਾਬੀ ਯੂਨੀਵਰਸਿਟੀ, ਪਟਿਆਲਾ (ਪੰਜਾਬ ਐਕਟ ਨੰ. 35 ਆਫ 1961 ਅਧੀਨ ਸਥਾਪਿਤ) ਐਨ ਏ ਏ ਸੀ ਗਰੇਡ ‘ਏ+’ ਅਤੇ ਪੰਜਾਬ ਦੀ ਸਭ ਤੋਂ ਵੱਡੀ ਸਟੇਟ ਯੂਨੀਵਰਸਿਟੀ 13-08-2026
ਰੂਪਨਗਰ, 12 ਅਗਸਤ (ਯਸ਼ਵੰਤ ਬੱਸੀ)- ਰਿਆਤ ਬਾਹਰਾ ਗਰੁੱਪ ਵਲੋਂ ਅਧਿਆਪਕਾਂ ਦੀਆਂ ਪੇਸ਼ੇਵਰ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਅਤੇ ਉਨ੍ਹਾਂ ਵਿਚ ਲਚਕੀਲਾਪਣ, ਮਾਨਸਿਕ ਤੰਦਰੁਸਤੀ ਤੇ ਅਧਿਆਪਨ ਪ੍ਰਤੀ ਨਵੀਂ ਊਰਜਾ ਅਤੇ ਉਦੇਸ਼ ਦੀ ਭਾਵਨਾ ਪੈਦਾ ਕਰਨ ਦੇ ਮੰਤਵ ਨਾਲ ‘ਐਲੀਵੇਟ ਅਧਿਆਪਕ ਵਿਕਾਸ ਲੜੀ’ ਦੀ ਸ਼ੁਰੂਆਤ ਕੀਤੀ ਗਈ । “ ਦਿ ਰੈਜ਼ਿਲੀਅੰਟ ਐਜੂਕੇਟਰ: ਮਾਸਟਰਿੰਗ ਦ ਆਰਟ ਆਫ਼ ਸਟਰੈੱਸ ਐਂਡ ਵੈੱਲ-ਬੀਇੰਗ” ਵਿਸ਼ੇ ’ਤੇ ਆਯੋਜਿਤ ਪਹਿਲੇ ਸੈਸ਼ਨ ਵਿਚ ਰਿਆਤ ਬਾਹਰਾ ਇੰਟਰਨੈਸ਼ਨਲ ਸਕੂਲ, ਬ੍ਰਿਟਿਸ਼ ਲੌਰੀਏਟ ਸਕੂਲ ਤੇ ਰਿਆਤ ਬਾਹਰਾ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੇ ਸ਼ਿਰਕਤ ਕੀਤੀ। ਸੈਸ਼ਨ ਦੌਰਾਨ ਅਧਿਆਪਕਾਂ ਨੇ ਤਣਾਅ ਪ੍ਰਬੰਧਨ, ਮਾਨਸਿਕ ਤੰਦਰੁਸਤੀ ਅਤੇ ਬਦਲਦੇ ਵਿਦਿਅਕ ਮਾਹੌਲ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਨ ਸਬੰਧੀ ਅਹਿਮ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਰਿਆਤ ਬਾਹਰਾ ਗਰੁੱਪ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ ਨੇ ਕਿਹਾ ਕਿ ਬਦਲਦੇ ਸਿੱਖਿਆ ਖੇਤਰ ਦੀਆਂ ਚੁਣੌਤੀਆਂ ਦਾ ਆਤਮ-ਵਿਸ਼ਵਾਸ, ਹਮਦਰਦੀ ਅਤੇ ਲਚਕੀਲਾਪਣ ਨਾਲ ਸਾਹਮਣਾ ਕਰਨ ਲਈ ਅਧਿਆਪਕਾਂ ਨੂੰ ਲੋੜੀਂਦੇ ਗਿਆਨ ਅਤੇ ਹੁਨਰਾਂ ਨਾਲ ਸਸ਼ਕਤ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਨੇ ਅਧਿਆਪਕਾਂ ਦੀ ਭਲਾਈ ਨੂੰ ਗੁਣਵੱਤਾਪੂਰਨ ਸਿੱਖਿਆ ਦਾ ਅਹਿਮ ਅੰਗ ਦੱਸਿਆ। ਪ੍ਰੋਗਰਾਮ ਵਿਚ ਉੱਘੇ ਮਾਹਿਰਾਂ ਅਨੁਭੂਤੀ ਮਹਿਤਾ, ਸਾਬਕਾ ਸਹਾਇਕ ਕਮਿਸ਼ਨਰ, ਕੇ.ਵੀ.ਐਸ., ਰੋਜ਼ਾ ਰਮਾਨੀ ਰੇਵਾਲਾ, ਪ੍ਰਮਾਣਿਤ ਪੋਸ਼ ਅਤੇ ਪੋਕਸੋ ਟਰੇਨਰ, ਅਤੇ ਅਮਿਤ ਅਰੋੜਾ, ਸੰਸਥਾਪਕ, ਈਕੋਵਿਜ਼ਨੇਅਰ—ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਤੇ ਆਪਣੇ ਵਿਚਾਰ ਸਾਂਝੇ ਕੀਤੇ। ਰਿਆਤ ਬਾਹਰਾ ਗਰੁੱਪ ਦੀ ਵਾਈਸ ਪ੍ਰੈਜ਼ੀਡੈਂਟ ਜੈਸਿਕਾ ਦੁੱਗਲ ਬਾਹਰਾ ਅਤੇ ਡਾ. ਸਿੰਮੀ ਪ੍ਰਕਾਸ਼, ਡਾਇਰੈਕਟਰ, ਉੱਦਮਤਾ ਸੈੱਲ, ਨੇ ਵੀ ਅਧਿਆਪਕਾਂ ਦੇ ਨਾਲ ਸੈਸ਼ਨ ਵਿਚ ਸ਼ਿਰਕਤ ਕੀਤੀ। ‘ਐਲੀਵੇਟ’ ਲੜੀ ਦਾ ਉਦੇਸ਼ ਅਧਿਆਪਕਾਂ ਦੇ ਨਿਰੰਤਰ ਪੇਸ਼ੇਵਰ ਵਿਕਾਸ, ਆਤਮ-ਚਿੰਤਨ ਤੇ ਗਿਆਨ ਦੇ ਆਦਾਨ-ਪ੍ਰਦਾਨ ਲਈ ਇਕ ਸਥਾਈ ਮੰਚ ਪ੍ਰਦਾਨ ਕਰਨਾ ਹੈ।
Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਸਕੂਲ ਰੋਪੜ ਦੀ ਗੁਰਲੀਨ ਕੌਰ ਨੇ ਨੈਸ਼ਨਲ ਖੇਡਾਂ ’ਚ ਜਿੱਤਿਆ ਤਗਮਾ ਅਗਲੀ ਖ਼ਬਰ ਜ਼ਿਲ੍ਹਾ ਰੂਪਨਗਰ ਵਿਚ 60 ਰੋਜ਼ਾ ਵਿਸ਼ੇਸ਼ ਐੱਚ. ਆਈ. ਵੀ. ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ
Ad Position 24