13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਦੋ ਕਿੱਲੋਮੀਟਰ ਸੜਕ ’ਤੇ 197 ਵੱਡੇ ਖੱਡੇ, ਫਲੈਕਸਾਂ ’ਤੇ 45 ਹਜ਼ਾਰ ਕਿੱਲੋਮੀਟਰ ਸੜਕਾਂ ਬਣਾਉਣ ਦਾ ਦਾਅਵਾ ਨੀਂਹ ਪੱਥਰ ਰੱਖਣ ਤੋਂ ਛੇ ਮਹੀਨੇ ਬਾਅਦ ਵੀ ਸੜਕ ਦਾ ਕੰਮ ਸ਼ੁਰੂ ਨਾ ਹੋਣ ’ ਤੇ ਲੋਕਾਂ ’ ਚ ਰੋਸ

ਰੂਪਨਗਰ, 13 ਅਗਸਤ (ਸਤਨਾਮ ਸਿੰਘ ਸੱਤੀ)- ਪੰਜਾਬ ਸਰਕਾਰ ਵਲੋਂ ਰੂਪਨਗਰ ਸ਼ਹਿਰ ਸਮੇਤ ਵੱਖ-ਵੱਖ ਥਾਵਾਂ ’ਤੇ ਲਗਾਏ ਵੱਡੇ ਫਲੈਕਸਾਂ ’ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਨਾਲ ਪਿਛਲੇ ਚਾਰ ਸਾਲਾਂ ਦੌਰਾਨ ਪੰਜਾਬ ਵਿਚ 45 ਹਜ਼ਾਰ ਕਿੱਲੋਮੀਟਰ ਲੰਬੀਆਂ ਸੜਕਾਂ ਬਣਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਰੂਪਨਗਰ ਦੀ ਇਕ ਸੜਕ ਦੀ ਜ਼ਮੀਨੀ ਹਾਲਤ ਇਸ ਦਾਅਵੇ ’ਤੇ ਸਵਾਲ ਖੜ੍ਹੇ ਕਰ ਰਹੀ ਹੈ। ਸ਼ਹੀਦ ਭਗਤ ਸਿੰਘ ਚੌਂਕ (ਬੇਲਾ ਚੌਂਕ) ਤੋਂ ਬਾਈਪਾਸ ਤੱਕ, ਦਸ਼ਮੇਸ਼ ਨਗਰ, ਗੁਰੂ ਹਰਗੋਬਿੰਦ ਨਗਰ ਅਤੇ ਮਾਧੋ ਦਾਸ ਕਲੋਨੀ ਰਾਹੀਂ ਲੰਘਦੀ ਕਰੀਬ ਦੋ ਕਿੱਲੋਮੀਟਰ ਲੰਮੀ ਸੜਕ ’ਤੇ 197 ਵੱਡੇ ਖੱਡੇ ਪਏ ਹੋਏ ਹਨ।

Ad Position 21
No active advertisement
ਸੜਕ ਵਿਚ ਪਏ ਖੱਡਿਆਂ ਕਾਰਨ ਬਦਹਾਲ ਹੋਈ ਮੁੱਖ ਸੜਕ ਦਿਖਾ ਰਹੇ ਇਲਾਕਾ ਵਾਸੀ। 14-08-2026
ਰੂਪਨਗਰ, 13 ਅਗਸਤ (ਸਤਨਾਮ ਸਿੰਘ ਸੱਤੀ)- ਪੰਜਾਬ ਸਰਕਾਰ ਵਲੋਂ ਰੂਪਨਗਰ ਸ਼ਹਿਰ ਸਮੇਤ ਵੱਖ-ਵੱਖ ਥਾਵਾਂ ’ਤੇ ਲਗਾਏ ਵੱਡੇ ਫਲੈਕਸਾਂ ’ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਨਾਲ ਪਿਛਲੇ ਚਾਰ ਸਾਲਾਂ ਦੌਰਾਨ ਪੰਜਾਬ ਵਿਚ 45 ਹਜ਼ਾਰ ਕਿੱਲੋਮੀਟਰ ਲੰਬੀਆਂ ਸੜਕਾਂ ਬਣਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਰੂਪਨਗਰ ਦੀ ਇਕ ਸੜਕ ਦੀ ਜ਼ਮੀਨੀ ਹਾਲਤ ਇਸ ਦਾਅਵੇ ’ਤੇ ਸਵਾਲ ਖੜ੍ਹੇ ਕਰ ਰਹੀ ਹੈ। ਸ਼ਹੀਦ ਭਗਤ ਸਿੰਘ ਚੌਂਕ (ਬੇਲਾ ਚੌਂਕ) ਤੋਂ ਬਾਈਪਾਸ ਤੱਕ, ਦਸ਼ਮੇਸ਼ ਨਗਰ, ਗੁਰੂ ਹਰਗੋਬਿੰਦ ਨਗਰ ਅਤੇ ਮਾਧੋ ਦਾਸ ਕਲੋਨੀ ਰਾਹੀਂ ਲੰਘਦੀ ਕਰੀਬ ਦੋ ਕਿੱਲੋਮੀਟਰ ਲੰਮੀ ਸੜਕ ’ਤੇ 197 ਵੱਡੇ ਖੱਡੇ ਪਏ ਹੋਏ ਹਨ। ਛੋਟੇ ਖੱਡਿਆਂ ਦੀ ਗਿਣਤੀ ਕਰਨੀ ਵੀ ਮੁਸ਼ਕਲ ਹੈ। ਇਲਾਕਾ ਵਾਸੀਆਂ ਅਨੁਸਾਰ ਖੱਡਿਆਂ ਕਾਰਨ ਰੋਜ਼ਾਨਾ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਗੁਰੂ ਹਰਗੋਬਿੰਦ ਨਗਰ ਸੁਧਾਰ ਕਮੇਟੀ ਦੇ ਪ੍ਰਧਾਨ ਕੇਹਰ ਸਿੰਘ ਅਤੇ ਸਕੱਤਰ ਰਣਜੀਤ ਸਿੰਘ ਪਟਿਆਲਾ ਸਮੇਤ ਕਮੇਟੀ ਮੈਂਬਰਾਂ ਅਤੇ ਕਲੋਨੀ ਵਾਸੀਆਂ ਨੇ ਦੱਸਿਆ ਕਿ ਇਸ ਸੜਕ ਦਾ ਨੀਂਹ ਪੱਥਰ 20 ਫਰਵਰੀ 202 6 ਨੂੰ ਬੇਲਾ ਚੌਂਕ ਵਿਖੇ ਹਲਕਾ ਵਿਧਾਇਕ ਦਿਨੇਸ਼ ਚੱਢਾ ਵਲੋਂ ਰੱਖਿਆ ਗਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਨੀਂਹ ਪੱਥਰ ਰੱਖਣ ਨੂੰ ਹੋਰ ਵਿਕਾਸ ਕਾਰਜਾਂ ਦੀ ਸੂਚੀ ਵਿਚ ਸ਼ਾਮਲ ਕਰਕੇ ਖੂਬ ਪ੍ਰਚਾਰ ਕੀਤਾ ਗਿਆ ਅਤੇ ਨਗਰ ਕੌਂਸਲ ਚੋਣਾਂ ਵਿਚ ਇਸ ਦਾ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਗਈ। ਇਹ ਸੜਕ ਰੂਪਨਗਰ ਦੇ ਵਾਰਡ ਨੰਬਰ 14 ਅਤੇ 16 ਵਿਚਕਾਰੋਂ ਲੰਘਦੀ ਹੈ। ਇਲਾਕਾ ਵਾਸੀਆਂ ਨੇ ਦੱਸਿਆ ਕਿ ਹਾਲ ਹੀ ਵਿਚ ਹੋਈਆਂ ਨਗਰ ਕੌਂਸਲ ਚੋਣਾਂ ਦੌਰਾਨ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਇਸ ਉਮੀਦ ਨਾਲ ਵੋਟਾਂ ਪਾ ਕੇ ਜਿਤਾਇਆ ਸੀ ਕਿ ਸੜਕ ਦਾ ਕੰਮ ਜਲਦ ਸ਼ੁਰੂ ਹੋਵੇਗਾ। ਲੋਕਾਂ ਨੇ ਕਿਹਾ, “ਅਸੀਂ ਤਾਂ ਕੌਂਸਲਰ ਬਣਾ ਦਿੱਤੇ, ਪਰ ਸੜਕ ਫਿਰ ਵੀ ਨਹੀਂ ਬਣੀ।” ਦੋਵੇਂ ਵਾਰਡਾਂ ਦੇ ਵਸਨੀਕਾਂ ਨੇ ਨਵੇਂ ਚੁਣੇ ਨਗਰ ਕੌਂਸਲ ਮੈਂਬਰਾਂ ਨੂੰ ਅਪੀਲ ਕੀਤੀ ਕਿ ਜੇਕਰ ਚੋਣਾਂ ਦੀ ਥਕਾਵਟ ਅਤੇ ਜਿੱਤ ਦੇ ਜਸ਼ਨਾਂ ਦੀ ਰੌਣਕ ਉਤਰ ਗਈ ਹੈ ਤਾਂ ਹੁਣ ਉਹ ਹਲਕਾ ਵਿਧਾਇਕ ਨੂੰ ਜਗਾ ਕੇ ਸੜਕ ਦਾ ਕੰਮ ਸ਼ੁਰੂ ਕਰਵਾਉਣ। ਉਨ੍ਹਾਂ ਵਿਅੰਗ ਕਰਦਿਆਂ ਕਿਹਾ ਕਿ ਫਰਵਰੀ ਵਿਚ ਨੀਂਹ ਪੱਥਰ ਰੱਖਣ ਤੋਂ ਬਾਅਦ ਹੁਣ ਕੰਮ ਸ਼ੁਰੂ ਹੋਣ ਦੀ ਉਡੀਕ ਹੈ। ਸੁਧਾਰ ਕਮੇਟੀ ਨੇ ਇਹ ਵੀ ਮੰਗ ਕੀਤੀ ਕਿ ਸੜਕ ਦਾ ਕੰਮ ਨਾ ਹੋਣ ਲਈ ਬਰਸਾਤ ਨੂੰ ਬਹਾਨਾ ਨਾ ਬਣਾਇਆ ਜਾਵੇ, ਕਿਉਂਕਿ ਕੁਝ ਸਮੇਂ ਬਾਅਦ ਮੁੜ ਚੋਣ ਜ਼ਾਬਤਾ ਲੱਗਣ ਦਾ ਹਵਾਲਾ ਦਿੱਤਾ ਜਾ ਸਕਦਾ ਹੈ। ਲੋਕਾਂ ਨੇ ਮੰਗ ਕੀਤੀ ਕਿ ਸੜਕ ਦਾ ਕੰਮ ਤੁਰੰਤ ਸ਼ੁਰੂ ਕਰਕੇ ਮੁਕੰਮਲ ਕੀਤਾ ਜਾਵੇ, ਤਾਂ ਜੋ ਹਾਦਸਿਆਂ ਦਾ ਖ਼ਤਰਾ ਘਟੇ ਅਤੇ ਰਾਹਗੀਰਾਂ ਨੂੰ ਰਾਹਤ ਮਿਲ ਸਕੇ। ਇਸ ਮੌਕੇ ਜਸਪਾਲ ਸਿੰਘ ਕਾਨੂੰਗੋ, ਮਾਸਟਰ ਪ੍ਰਦੀਪ ਸਿੰਘ, ਮਾਸਟਰ ਅਵਤਾਰ ਸਿੰਘ, ਪ੍ਰਦੀਪ ਕੁਮਾਰ, ਗੁਰਬਖ਼ਸ਼ ਸਿੰਘ, ਜੈਦੀਪ ਫੋਟੋਗ੍ਰਾਫਰ ਸਮੇਤ ਹੋਰ ਕਲੋਨੀ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਛੋਟਾ ਹਾਥੀ ਤੇ ਮੋਟਰਸਾਈਕਲ ਦੀ ਟੱਕਰ ਵਿਚ ਤਿੰਨ ਵਿਅਕਤੀ ਜ਼ਖ਼ਮੀ ਅਗਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਵਿਖੇ ਆਜ਼ਾਦੀ ਦਿਵਸ ਨੂੰ ਸਮਰਪਿਤ ਫੁੱਲ ਡਰੈੱਸ ਰਿਹਰਸਲ ਹੋਈ
Ad Position 24