02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਲੈਬ ਟੈੱਸਟਾਂ ’ਚ ਸਰਸਾ ਨਦੀ ਰਾਹੀਂ ਸਤਲੁਜ ਦਰਿਆ ’ਚ ਸੀਵਰੇਜ ਪੈਣ ਦਾ ਦਾਅਵਾ

ਰੂਪਨਗਰ, 2 ਅਕਤੂਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ ਸਰਸਾ ਨਦੀ ਰਾਹੀਂ ਸਤਲੁਜ ਦਰਿਆ ਵਿਚ ਵੱਡੀ ਮਾਤਰਾ ’ਚ ਸੀਵਰੇਜ ਦਾ ਗੰਦਾ ਪਾਣੀ ਪੈਣ ਦਾ ਮਾਮਲਾ ਪਾਣੀ ਦੇ ਨਮੂਨਿਆਂ ਦੀ ਲੈਬਾਰਟਰੀ ਜਾਂਚ ਦੌਰਾਨ ਸਾਹਮਣੇ ਆਇਆ ਹੈ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਪਾਣੀ ਵਿਚ ਟੀ.

Ad Position 21
No active advertisement
ਹੈੱਡ ਵਰਕਸ ਰੂਪਨਗਰ ਵਿਖੇ ਲੈਬਾਰਟਰੀ ਰਿਪੋਰਟਾਂ ਦੇ ਆਧਾਰ ’ਤੇ ਸਤਲੁਜ ਦਰਿਆ ਵਿਚ ਸੀਵਰੇਜ ਦਾ ਪਾਣੀ ਮਿਲਣ ਸਬੰਧੀ ਜਾਣਕਾਰੀ ਦਿੰਦੇ ਹੋਏ ਹਲਕਾ ਵਿਧਾਇਕ ਦਿਨੇਸ਼ ਚੱਢਾ। 03-10-2026
ਰੂਪਨਗਰ, 2 ਅਕਤੂਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ ਸਰਸਾ ਨਦੀ ਰਾਹੀਂ ਸਤਲੁਜ ਦਰਿਆ ਵਿਚ ਵੱਡੀ ਮਾਤਰਾ ’ਚ ਸੀਵਰੇਜ ਦਾ ਗੰਦਾ ਪਾਣੀ ਪੈਣ ਦਾ ਮਾਮਲਾ ਪਾਣੀ ਦੇ ਨਮੂਨਿਆਂ ਦੀ ਲੈਬਾਰਟਰੀ ਜਾਂਚ ਦੌਰਾਨ ਸਾਹਮਣੇ ਆਇਆ ਹੈ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਪਾਣੀ ਵਿਚ ਟੀ. ਕੋਲੀ ਦੀ ਮਾਤਰਾ ਨਿਰਧਾਰਤ ਮਾਪਦੰਡ ਨਾਲੋਂ ਲਗਭਗ 250 ਗੁਣਾ ਅਤੇ ਐੱਫ. ਕੋਲੀ 80 ਗੁਣਾ ਵੱਧ ਪਾਈ ਗਈ ਹੈ। ਵਿਧਾਇਕ ਨੇ ਕਿਹਾ ਕਿ ਲੈਬਾਰਟਰੀ ਜਾਂਚ ਦੇ ਨਤੀਜੇ ਸਰਸਾ ਨਦੀ ਦੇ ਪਾਣੀ ਵਿਚ ਸੀਵਰੇਜ ਨਾਲ ਸਬੰਧਿਤ ਪ੍ਰਦੂਸ਼ਣ ਦੀ ਮੌਜੂਦਗੀ ਵੱਲ ਇਸ਼ਾਰਾ ਕਰਦੇ ਹਨ। ਉਨ੍ਹਾਂ ਕਿਹਾ ਕਿ ਪਾਣੀ ਦੀ ਗੁਣਵੱਤਾ ਸਬੰਧੀ ਹੋਰ ਪਹਿਲੂਆਂ ਦੀ ਵੀ ਵਿਗਿਆਨਕ ਢੰਗ ਨਾਲ ਜਾਂਚ ਕਰਵਾਈ ਜਾਣੀ ਜ਼ਰੂਰੀ ਹੈ। ਦਿਨੇਸ਼ ਚੱਢਾ ਨੇ ਦੱਸਿਆ ਕਿ ਸਰਸਾ ਨਦੀ ਦੇ ਪਾਣੀ ਵਿਚ ਉਦਯੋਗਿਕ ਰਹਿੰਦ-ਖੂੰਹਦ, ਹੈਵੀ ਮੈਟਲ ਅਤੇ ਫਾਰਮਾਸਿਊਟੀਕਲ ਰਹਿੰਦ-ਖੂੰਹਦ ਦੀ ਮੌਜੂਦਗੀ ਦੀ ਜਾਂਚ ਕਰਵਾਉਣ ਲਈ ਸਬੰਧਿਤ ਵਿਭਾਗਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਜਾਂਚਾਂ ਦੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਹੀ ਪ੍ਰਦੂਸ਼ਣ ਦੇ ਹੋਰ ਸੰਭਾਵਿਤ ਸਰੋਤਾਂ ਅਤੇ ਪਾਣੀ ਦੀ ਗੁਣਵੱਤਾ ਸਬੰਧੀ ਸਥਿਤੀ ਹੋਰ ਸਪਸ਼ਟ ਹੋਵੇਗੀ। ਉਨ੍ਹਾਂ ਕਿਹਾ ਕਿ ਸਰਸਾ ਨਦੀ ਅਤੇ ਸਤਲੁੱਜ ਦਰਿਆ ਦੇ ਪਾਣੀ ਦੀ ਗੁਣਵੱਤਾ ਦੀ ਨਿਯਮਤ ਜਾਂਚ ਕਰਵਾਈ ਜਾਵੇਗੀ ਅਤੇ ਲੈਬਾਰਟਰੀ ਰਿਪੋਰਟਾਂ ਦੇ ਆਧਾਰ ’ਤੇ ਲੋੜੀਂਦੇ ਕਦਮ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਦਰਿਆਈ ਪਾਣੀ ਦੇ ਪ੍ਰਦੂਸ਼ਣ ਸਬੰਧੀ ਮਾਮਲੇ ਵਿਚ ਵਿਗਿਆਨਕ ਜਾਂਚ ਨੂੰ ਆਧਾਰ ਬਣਾਇਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਪਿੰਡ ਗੋਪਾਲਪੁਰ ਤੋਂ ਹਿਆਤਪੁਰ ਤੱਕ 32 ਲੱਖ ਦੀ ਲਾਗਤ ਨਾਲ ਸੜਕ ’ਤੇ ਲੁੱਕ ਪਾਉਣ ਦਾ ਕੰਮ ਸ਼ੁਰੂ ਅਗਲੀ ਖ਼ਬਰ ਵਿਧਾਇਕ ਚੱਢਾ ਵਲੋਂ ਨੀਲੀ ਰਾਜਗੀਰੀ ਤੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲਈ ਬੱਸ ਰਵਾਨਾ
Ad Position 24