15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਪਵਿੱਤਰ ਕਲਸ਼ ਯਾਤਰਾ ਦਾ ਹਾਜੀਪੁਰ ਵਿਚ ਹੋਇਆ ਸ਼ਾਨਦਾਰ ਸਵਾਗਤ

ਹਾਜੀਪੁਰ, 14 ਅਗਸਤ (ਜੋਗਿੰਦਰ ਸਿੰਘ)- ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਵਿੱਤਰ ਕਲਸ਼ ਯਾਤਰਾ ਦਾ ਕਸਬਾ ਹਾਜੀਪੁਰ ਵਿਖੇ ਮੰਡਲ ਪ੍ਰਧਾਨ ਭਾਜਪਾ ਸ਼ੰਮੀ ਵਿਸ਼ੇਸ਼ ਦੀ ਅਗਵਾਈ ਹੇਠ ਸ਼ਾਨਦਾਰ ਸਵਾਗਤ ਕੀਤਾ ਗਿਆ ਜਿਸ ਵਿਚ ਹਲਕਾ ਵਿਧਾਇਕ ਜੰਗੀ ਲਾਲ ਮਹਾਜਨ ਤੇ ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਕਲਸ਼ ਯਾਤਰਾ ਦਾ ਬਾਜ਼ਾਰਾਂ ਵਿਚ ਕਸਬਾ ਵਾਸੀਆਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਸ਼ਾਨਦਾਰ ਸਵਾਗਤ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 15-08-2026
ਹਾਜੀਪੁਰ, 14 ਅਗਸਤ (ਜੋਗਿੰਦਰ ਸਿੰਘ)- ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਵਿੱਤਰ ਕਲਸ਼ ਯਾਤਰਾ ਦਾ ਕਸਬਾ ਹਾਜੀਪੁਰ ਵਿਖੇ ਮੰਡਲ ਪ੍ਰਧਾਨ ਭਾਜਪਾ ਸ਼ੰਮੀ ਵਿਸ਼ੇਸ਼ ਦੀ ਅਗਵਾਈ ਹੇਠ ਸ਼ਾਨਦਾਰ ਸਵਾਗਤ ਕੀਤਾ ਗਿਆ ਜਿਸ ਵਿਚ ਹਲਕਾ ਵਿਧਾਇਕ ਜੰਗੀ ਲਾਲ ਮਹਾਜਨ ਤੇ ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਕਲਸ਼ ਯਾਤਰਾ ਦਾ ਬਾਜ਼ਾਰਾਂ ਵਿਚ ਕਸਬਾ ਵਾਸੀਆਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਅਨਿਲ ਵਿਸ਼ਿਸ਼ਟ, ਸਾਬਕਾ ਚੇਅਰਮੈਨ ਰਜਿੰਦਰ ਛੋਟੂ ਦਤਾਰਪੁਰ, ਠੇਕੇਦਾਰ ਸਤਪਾਲ ਸਿੰਘ ਸੰਧਵਾਲ, ਰੋਹਿਤ ਸਵਰਾਜ, ਕਮਲ ਧਵਨ, ਸ਼ਾਂਤੀ ਸਰੂਪ, ਪ੍ਰੇਮਪਾਲ ਸਰਪੰਚ ਭਵਨਾਲ, ਰਾਜਨ, ਪ੍ਰਦੀਪ, ਮਾਸਟਰ ਕੁੰਦਨ ਲਾਲ, ਬਲਬੀਰ ਸਿੰਘ, ਜਗਮੋਹਨ ਠਾਕੁਰ, ਬਿਸ਼ਨ ਦਾਸ ਹਾਜੀਪੁਰ, ਸੁਦਰਸ਼ਨ ਸ਼ਰਮਾ, ਅਜੀਤ ਸਿੰਘ, ਸੁਭਾਸ਼, ਬਲਵੰਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਔਰਤਾਂ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੀ ਨਿਖੇਧੀ ਅਗਲੀ ਖ਼ਬਰ ਰਾਸ਼ਨ ਕਾਰਡ ਅਪਲਾਈ ਕਰਨ ਤੋਂ ਵਾਂਝੇ ਰਹੇ ਲੋਕਾਂ ਵਲੋਂ ਸਾਈਟ ਦੁਬਾਰਾ ਚਲਾਉਣ ਦੀ ਮੰਗ
Ad Position 24