ਮਕਾਨ ਦੀ ਹਿਫ਼ਾਜ਼ਤ ਲਈ ਦਿੱਤੀ ਦਰਖਾਸਤ ਤੋਂ ਭੜਕਿਆ ਸਰਪੰਚ ਮੇਰੇ ਵਿਰੁੱਧ ਕਰ ਰਿਹਾ ਹੈ ਝੂਠੀਆਂ ਸ਼ਿਕਾਇਤਾਂ ਸਰਪੰਚ ਨੇ ਦੋਸ਼ਾਂ ਨੂੰ ਨਕਾਰਿਆ
ਬੇਲਾ, 16 ਅਗਸਤ (ਮਨਜੀਤ ਸਿੰਘ ਸੈਣੀ)- ਨੇੜਲੇ ਪਿੰਡ ਸ਼ੇਖੂਪੁਰ ਦੇ ਮਾਲ ਵਿਭਾਗ ਤੋ ਸੇਵਾ ਮੁਕਤ ਹੋਈ ਕਾਨੂੰਗੋ ਗੁਰਨਾਮ ਸਿੰਘ ਪੁੱਤਰ ਸ਼ਰਧਾ ਸਿੰਘ ਨੇ ਦੱਸਿਆ ਕਿ ਮੇਰੇ ਮਕਾਨ ਦੇ ਨਾਲ ਪਿੰਡ ਦਾ ਟੋਭਾ ਲੱਗਦਾ ਹੈ ਜਿੱਥੇ ਕਿ ਪਿੰਡ ਦੇ ਘਰਾਂ ਦਾ ਗੰਦਾ ਪਾਣੀ ਪੈਂਦਾ ਹੈ ਟੋਭੇ ਨੂੰ ਪੱਕਾ ਕਰਨ ਲਈ ਬਹੁਤ ਡੂੰਘਾ ਪੱਟਿਆ ਗਿਆ ਸੀ। ਪਰ ਟੋਭਾ ਪੱਕਾ ਨਾ ਹੋਣ ਕਾਰਨ ਮੇਰੇ ਮਕਾਨ ਨੂੰ ਤਰੇੜਾਂ ਆ ਗਈਆਂ ਮਕਾਨ ਦੇ ਕਿਸੇ ਵੀ ਸਮੇਂ ਡਿੱਗਣ ਦਾ ਖ਼ਤਰਾ ਬਣਿਆ ਹੋਇਆ ਬਲਾਕ ਵਿਕਾਸ ਦਫ਼ਤਰ ਦੇ ਅਧਿਕਾਰੀ ਪੰਚਾਇਤ ਅਫ਼ਸਰ, ਪੰਚਾਇਤ ਸੈਕਟਰੀ ਕਈ ਵਾਰ ਮੌਕੇ ਵੀ ਦੇਖ ਕੇ ਗਏ ਟੋਭੇ ਵਿਚ ਸੁਰੱਖਿਆ ਦੀਵਾਰ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ, ਜਿਸ ਦਾ ਕੰਮ ਅੱਧ ਵਿਚਾਲੇ ਬੰਦ ਪਿਆ ਹੈ।
ਸ
ਸੇਵਾਮੁਕਤ ਕਾਨੂਗੋ ਗੁਰਨਾਮ ਸਿੰਘ ਜਾਣਕਾਰੀ ਦਿੰਦੇ ਹੋਏ ।
17-08-2026
ਬੇਲਾ, 16 ਅਗਸਤ (ਮਨਜੀਤ ਸਿੰਘ ਸੈਣੀ)- ਨੇੜਲੇ ਪਿੰਡ ਸ਼ੇਖੂਪੁਰ ਦੇ ਮਾਲ ਵਿਭਾਗ ਤੋ ਸੇਵਾ ਮੁਕਤ ਹੋਈ ਕਾਨੂੰਗੋ ਗੁਰਨਾਮ ਸਿੰਘ ਪੁੱਤਰ ਸ਼ਰਧਾ ਸਿੰਘ ਨੇ ਦੱਸਿਆ ਕਿ ਮੇਰੇ ਮਕਾਨ ਦੇ ਨਾਲ ਪਿੰਡ ਦਾ ਟੋਭਾ ਲੱਗਦਾ ਹੈ ਜਿੱਥੇ ਕਿ ਪਿੰਡ ਦੇ ਘਰਾਂ ਦਾ ਗੰਦਾ ਪਾਣੀ ਪੈਂਦਾ ਹੈ ਟੋਭੇ ਨੂੰ ਪੱਕਾ ਕਰਨ ਲਈ ਬਹੁਤ ਡੂੰਘਾ ਪੱਟਿਆ ਗਿਆ ਸੀ। ਪਰ ਟੋਭਾ ਪੱਕਾ ਨਾ ਹੋਣ ਕਾਰਨ ਮੇਰੇ ਮਕਾਨ ਨੂੰ ਤਰੇੜਾਂ ਆ ਗਈਆਂ ਮਕਾਨ ਦੇ ਕਿਸੇ ਵੀ ਸਮੇਂ ਡਿੱਗਣ ਦਾ ਖ਼ਤਰਾ ਬਣਿਆ ਹੋਇਆ ਬਲਾਕ ਵਿਕਾਸ ਦਫ਼ਤਰ ਦੇ ਅਧਿਕਾਰੀ ਪੰਚਾਇਤ ਅਫ਼ਸਰ, ਪੰਚਾਇਤ ਸੈਕਟਰੀ ਕਈ ਵਾਰ ਮੌਕੇ ਵੀ ਦੇਖ ਕੇ ਗਏ ਟੋਭੇ ਵਿਚ ਸੁਰੱਖਿਆ ਦੀਵਾਰ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ, ਜਿਸ ਦਾ ਕੰਮ ਅੱਧ ਵਿਚਾਲੇ ਬੰਦ ਪਿਆ ਹੈ। ਮੈਂ ਇਸ ਸਬੰਧੀ ਪਿੰਡ ਦੇ ਸਰਪੰਚ ,ਪੰਚਾਇਤ ਮੈਂਬਰਾਂ ਨੂੰ ਵੀ ਕਈ ਵਾਰ ਮੌਕਾ ਵੀ ਦਿਖਾ ਚੁੱਕਿਆ ਹਾਂ ਪੰਚਾਇਤ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਸਰਪੰਚ ਰੋਹਿਤ ਕੁਮਾਰ ਸਬਰਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਗਰਾਂਟ ਨਹੀਂ ਮਿਲੀ ਜਿਸ ਕਰਕੇ ਅਸੀਂ ਟੋਭਾ ਪੱਕਾ ਨਹੀਂ ਕਰ ਸਕਦੇ ਜਦੋਂ ਕਿ ਪੰਚਾਇਤ ਦੇ ਖਾਤੇ ਵਿਚ ਲੱਖਾਂ ਰੁਪਏ ਪਏ ਹਨ। ਗੁਰਨਾਮ ਸਿੰਘ ਨੇ ਦੱਸਿਆ ਕਿ ਪਿੰਡ ਦੇ ਹੀ ਵਾਸੀ ਨੇ ਟੋਭੇ ਵਾਲੀ ਥਾਂ ਤੇ ਨਜਾਇਜ਼ ਕਬਜ਼ਾ ਕਰਕੇ ਘਰ ਦੀ ਉਸਾਰੀ ਕੀਤੀ ਹੋਈ ਹੈ। ਜਿਸ ਕਰਕੇ ਟੋਭੇ ਦੀ ਦਸ਼ਾ ਅਤੇ ਦਿਸ਼ਾ ਹੀ ਬਦਲ ਦਿੱਤੀ ਹੈ। ਮਾਨਯੋਗ ਉੱਚ ਅਦਾਲਤ (ਹਾਈ ਕੋਰਟ) ਵਲੋਂ ਉਕਤ ਕਬਜ਼ਾ ਹਟਾਉਣ ਲਈ ਮਕਾਨ ਢਾਹੁਣ ਦੇ ਹੁਕਮ ਕੀਤੇ ਹੋਏ ਹਨ ਪਰੰਤੂ ਗ੍ਰਾਮ ਪੰਚਾਇਤ, ਬਲਾਕ ਵਿਕਾਸ ਅਫ਼ਸਰ ਸ੍ਰੀ ਚਮਕੌਰ ਸਾਹਿਬ ਵਲੋਂ ਅਦਾਲਤ ਦੇ ਹੁਕਮਾਂ ਨੂੰ ਟਿੱਚ ਜਾਣਦੇ ਹੋਏ, ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਮੌਕੇ ਗੁਰਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਮਕਾਨ ਦੀ ਹਿਫ਼ਾਜ਼ਤ ਲਈ ਐਸ.ਡੀ.ਐਮ. ਸ੍ਰੀ ਚਮਕੌਰ ਸਾਹਿਬ ਨੂੰ ਦਰਖਾਸਤ ਦਿੱਤੀ ਤਾਂ ਗ਼ੁੱਸੇ ਵਿਚ ਆਏ ਮੌਜੂਦਾ ਸਰਪੰਚ ਰੋਹਿਤ ਸਭਰਵਾਲ ਉਨ੍ਹਾਂ ਵਿਰੁੱਧ ਆਪਣੇ ਪਰਿਵਾਰਕ ਮੈਂਬਰਾਂ ਦੁਆਰਾ ਝੂਠੀਆਂ ਸ਼ਿਕਾਇਤਾਂ ਕਰਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਕਿ ਗੁਰਨਾਮ ਸਿੰਘ ਨੇ ਖੇਤਾਂ ਵਿਚ ਪਾਣੀ ਦੀ ਨਿਕਾਸੀ ਬੰਦ ਕਰ ਦਿੱਤੀ ਹੈ ਸਰਪੰਚ ਰੋਹਿਤ ਸਭਰਵਾਲ ਅਤੇ ਰਾਕੇਸ਼ ਸਭਰਵਾਲ ਨੇ ਮੇਰੀ ਬਿਨਾਂ ਸਹਿਮਤੀ ਤੋਂ ਕਾਨੂੰਨ ਦੇ ਵਿਰੁੱਧ ਜਾ ਕੇ ਉਲਟੀ ਦਿਸ਼ਾ ਨੂੰ ਖਾਲਾ ਪੁੱਟ ਕੇ ਮੇਰੇ ਖੇਤ ਪਾਣੀ ਨਾਲ ਭਰ ਦਿੱਤੇ, ਜਿਸ ਨਾਲ ਮੱਕੀ ਦੀ ਫ਼ਸਲ ਤੇ ਨਵੇਂ ਲਗਾਏ ਪਾਪੂਲਰ ਦੇ ਦਰਖ਼ਤ ਖ਼ਰਾਬ ਹੋ ਗਏ ਹਨ। ਸਰਪੰਚ ਰੋਹਿਤ ਸਭਰਵਾਲ ਅਤੇ ਰਾਕੇਸ਼ ਸਭਰਵਾਲ ਨੇ ਦੂਜੇ ਪਿੰਡਾਂ ਦੇ ਲੋਕਾਂ ਨੂੰ ਧੋਖੇ ਵਿਚ ਰੱਖ ਕੇ ਦਸਤਖ਼ਤ ਕਰਵਾਏ ਕਿ ਪਾਣੀ ਦੀ ਨਿਕਾਸੀ ਲਈ ਪਾਈਪ ਦਬਾਉਣੇ ਹਨ ਜਦੋਂ ਕਿ ਦਰਖਾਸਤ ਮੇਰੇ ਵਿਰੁੱਧ ਦਿੱਤੀ ਕਿ ਗੁਰਨਾਮ ਸਿੰਘ ਨੇ ਪਾਣੀ ਦੀ ਨਿਕਾਸੀ ਬੰਦ ਕਰ ਦਿੱਤੀ ਹੈ । ਜਦੋਂ ਇਸ ਸੰਬੰਧੀ ਮਾਲ ਵਿਭਾਗ ਦੇ ਅਧਿਕਾਰੀਆਂ ਨੇ ਮੌਕਾ ਦੇਖਿਆ ਤਾਂ ਕੋਈ ਪਾਣੀ ਦੀ ਨਿਕਾਸੀ ਬੰਦ ਨਹੀਂ ਸੀ ਉਸ ਸਮੇਂ ਰਾਕੇਸ਼ ਸੱਭਰਵਾਲ ਤੇ ਉਸ ਦੇ ਪੁੱਤਰ ਨੇ ਮੈਨੂੰ ਤੇ ਮੇਰੇ ਪੁੱਤਰ ਨੂੰ ਅਧਿਕਾਰੀਆਂ ਦੀ ਹਾਜ਼ਰੀ ਵਿਚ ਗੰਦੀਆਂ ਗਾਲ੍ਹਾਂ ਕੱਢੀਆਂ ਜਾਤੀ ਸੂਚਕ ਸ਼ਬਦ ਕਹੇ ਅਤੇ ਅਸਲਾ ਦਿਖਾ ਕੇ ਮਾਰਨ ਦੀਆਂ ਧਮਕੀਆਂ ਦਿੱਤੀਆਂ । ਜੇਕਰ ਮੌਕੇ ਤੇ ਪੁਲਿਸ ਨਾ ਹੁੰਦੀ ਤਾਂ ਉਹ ਸਾਡਾ ਨੁਕਸਾਨ ਕਰ ਸਕਦੇ ਸਨ। ਇਸ ਸੰਬੰਧੀ ਉਨ੍ਹਾਂ ਨੇ ਬੀਤੀ 5 ਅਗਸਤ ਨੂੰ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਸ਼ਿਕਾਇਤ ਕੀਤੀ ਸੀ ਕਿ ਸਰਪੰਚ ਤੇ ਉਕਤ ਵਿਅਕਤੀ ਆਪਣੇ ਕੋਲ ਅਸਲਾ ਲੈ ਕੇ ਚੱਲਦੇ ਹਨ ਜਿਸ ਕਰਕੇ ਉਹ ਕਿਸੇ ਵੀ ਸਮੇਂ ਸਾਡਾ ਜਾਨੀ ਮਾਲੀ ਨੁਕਸਾਨ ਕਰ ਸਕਦੇ ਹਨ । ਭਵਿੱਖ ਵਿਚ ਵੀ ਮੇਰਾ ਜਾ ਮੇਰੇ ਪਰਿਵਾਰ ਦਾ ਨੁਕਸਾਨ ਹੁੰਦਾ ਹੈ ਤਾਂ ਸਰਪੰਚ ਰੋਹਿਤ ਸੱਭਰਵਾਲ, ਰਾਕੇਸ਼ ਸੱਭਰਵਾਲ ਜ਼ਿੰਮੇਵਾਰ ਹੋਣਗੇ। ਗੁਰਨਾਮ ਸਿੰਘ ਸ਼ੇਖੂਪੁਰ ਨੇ ਡਿਪਟੀ ਕਮਿਸ਼ਨਰ, ਜ਼ਿਲ੍ਹਾ ਪੁਲਿਸ ਮੁਖੀ, ਡਾਇਰੈਕਟਰ ਪੰਚਾਇਤ ਵਿਭਾਗ ਨੂੰ ਲਿਖਤੀ ਸ਼ਿਕਾਇਤਾਂ ਰਾਹੀਂ ਸਰਪੰਚ ਰੋਹਿਤ ਸੱਭਰਵਾਲ ਉਕਤ ਵਿਅਕਤੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ। ਸਰਪੰਚ ਰੋਹਿਤ ਸੱਭਰਵਾਲ ਨੇ ਦੋਸ਼ਾਂ ਨੂੰ ਨਕਾਰਿਆ- ਇਸ ਸੰਬੰਧੀ ਸਰਪੰਚ ਰੋਹਿਤ ਸੱਭਰਵਾਲ ਸ਼ੇਖੂਪੁਰ ਨੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਗੁਰਨਾਮ ਸਿੰਘ ਦਾ ਆਪਣਾ ਅੱਧਾ ਮਕਾਨ ਟੋਭੇ ਵਿਚ ਆਉਂਦਾ ਹੈ, ਪਰ ਮੈਂ ਆਪਣੇ ਖ਼ਰਚੇ ਤੇ ਉਨ੍ਹਾਂ ਦੇ ਮਕਾਨ ਦੇ ਨਾਲ ਮਿੱਟੀ ਸੁਟਾ ਰਿਹਾ ਸੀ, ਜਿਸ ਦਾ ਕਿ ਗੁਰਨਾਮ ਸਿੰਘ ਨੇ ਆਪ ਹੀ ਪਿੰਡ ਵਿਚ ਰੌਲਾ ਪਾ ਦਿੱਤਾ ਕਿ ਪੰਚਾਇਤ ਮਿੱਟੀ ਸੱਟਾ ਰਹੀ ਹੈ, ਜਿਸ ਦਾ ਪਿੰਡ ਵਾਸੀਆਂ ਨੇ ਵਿਰੋਧ ਕੀਤਾ ਕਿ ਪੰਚਾਇਤ ਹੋਰਨਾਂ ਤੋਂ ਕਬਜ਼ੇ ਛਡਵਾ ਰਹੀ ਹੈ, ਪਰ ਇਸ ਦੇ ਘਰ ਨਾਲ ਮਿੱਟੀ ਪੁਆ ਰਹੀ ਹੈ, ਜਿਸ ਕਰਕੇ ਉਨ੍ਹਾਂ ਨੇ ਮਿੱਟੀ ਪੁਆਉਣੀ ਬੰਦ ਕਰ ਦਿੱਤੀ। ਸਰਪੰਚ ਰੋਹਿਤ ਸੱਭਰਵਾਲ ਨੇ ਕਿਹਾ ਕਿ ਮਾਲ ਵਿਭਾਗ ਦੇ ਅਧਿਕਾਰੀ ਅਤੇ ਚਾਰ ਪਿੰਡਾਂ ਦੇ ਲੋਕ ਮੌਕੇ ’ਤੇ ਹਾਜ਼ਰ ਸਨ ਉਨ੍ਹਾਂ ਤੋਂ ਜਦੋਂ ਮਰਜ਼ੀ ਪੁੱਛ ਪੜਤਾਲ ਕੀਤੀ ਜਾ ਸਕਦੀ ਹੈ।