18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਭਾਰਤਮਾਲਾ ਹਾਈਵੇਅ ਸੰਘਰਸ਼ ਮੋਰਚੇ ਨੇ ਲਿਖਤੀ ਸਮਝੌਤਾ ਲਾਗੂ ਨਾ ਹੋਣ ’ਤੇ ਨਿਰਮਾਣ ਕੰਪਨੀ ਦਾ ਕੰਮ ਰੋਕਿਆ

ਸ੍ਰੀ ਚਮਕੌਰ ਸਾਹਿਬ,17 ਅਗਸਤ (ਜਗਮੋਹਣ ਸਿੰਘ ਨਾਰੰਗ)- ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ, ਜ਼ਿਲ੍ਹਾ ਪ੍ਰਸ਼ਾਸਨ ਅਤੇ ਭਾਰਤਮਾਲਾ ਪ੍ਰੋਜੈਕਟ ਦੇ ਨਿਰਮਾਣ ਕੰਪਨੀ ਵਲੋਂ ਭਾਰਤਮਾਲਾ ਹਾਈਵੇਅ ਸੰਘਰਸ਼ ਮੋਰਚੇ ਅਤੇ ਕਿਸਾਨਾਂ ਨਾਲ ਕੀਤੇ ਲਿਖਤੀ ਸਮਝੌਤੇ ਨੂੰ ਲਾਗੂ ਨਾ ਕਰਨ ਦੇ ਵਿਰੋਧ ਵਿਚ ਮੋਰਚੇ ਦੇ ਆਗੂਆਂ ਨੇ ਸਖ਼ਤ ਰੁਖ ਅਪਣਾਉਦਿਆਂ ਸ੍ਰੀ ਚਮਕੌਰ ਸਾਹਿਬ ਬਲਾਕ ਦੇ ਪਿੰਡ ਬਸੀ ਗੁੱਜਰਾਂ ਨੇੜੇ ਬਣ ਰਹੀ ਪੁਲੀ ਦੇ ਲੈਂਟਰ ਦਾ ਕੰਮ ਮੌਕੇ ’ਤੇ ਪਹੁੰਚ ਕੇ ਰੋਕ ਦਿੱਤਾ। ਮੋਰਚੇ ਦੇ ਆਗੂ ਜਸਪ੍ਰੀਤ ਸਿੰਘ ਜੱਸਾ ਗਧਰਾਮ (ਜ਼ਿਲ੍ਹਾ ਪ੍ਰਧਾਨ ਭਾਕਿਯੂ ਖੋਸਾ) ਤੇ ਸੁਖਵਿੰਦਰ ਸਿੰਘ ਗੱਗੋਂ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨਿਕ ਅਧਿਕਾਰੀਆਂ, ਨੈਸ਼ਨਲ ਹਾਈਵੇ ਅਥਾਰਟੀ ਅਤੇ ਨਿਰਮਾਣ ਕੰਪਨੀ ਦੇ ਨੁਮਾਇੰਦਿਆਂ ਨਾਲ ਹੋਈਆਂ ਬੈਠਕਾਂ ਦੌਰਾਨ ਕਿਸਾਨਾਂ ਦੀਆਂ ਮੰਗਾਂ ਸਬੰਧੀ ਲਿਖਤੀ ਸਮਝੌਤਾ ਹੋਇਆ ਸੀ, ਪਰ ਇਸ ਦੇ ਬਾਵਜੂਦ ਸਮਝੌਤੇ ਅਨੁਸਾਰ ਰਹਿੰਦੇ ਕੰਮ ਪੂਰੇ ਨਹੀਂ ਕੀਤੇ ਗਏ।

Ad Position 21
No active advertisement
ਗੱਲਬਾਤ ਕਰਦੇ ਭਾਰਤ ਮਾਲਾ ਹਾਈਵੇਅ ਸੰਘਰਸ ਮੋਰਚੇ ਦੇ ਆਗੂ ਜਸਪ੍ਰੀਤ ਸਿੰਘ ਤੇ ਹੋਰ। ਤਸਵੀਰ : ਜਗਮੋਹਣ ਸਿੰਘ ਨਾਰੰਗ 18-08-2026
ਸ੍ਰੀ ਚਮਕੌਰ ਸਾਹਿਬ,17 ਅਗਸਤ (ਜਗਮੋਹਣ ਸਿੰਘ ਨਾਰੰਗ)- ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ, ਜ਼ਿਲ੍ਹਾ ਪ੍ਰਸ਼ਾਸਨ ਅਤੇ ਭਾਰਤਮਾਲਾ ਪ੍ਰੋਜੈਕਟ ਦੇ ਨਿਰਮਾਣ ਕੰਪਨੀ ਵਲੋਂ ਭਾਰਤਮਾਲਾ ਹਾਈਵੇਅ ਸੰਘਰਸ਼ ਮੋਰਚੇ ਅਤੇ ਕਿਸਾਨਾਂ ਨਾਲ ਕੀਤੇ ਲਿਖਤੀ ਸਮਝੌਤੇ ਨੂੰ ਲਾਗੂ ਨਾ ਕਰਨ ਦੇ ਵਿਰੋਧ ਵਿਚ ਮੋਰਚੇ ਦੇ ਆਗੂਆਂ ਨੇ ਸਖ਼ਤ ਰੁਖ ਅਪਣਾਉਦਿਆਂ ਸ੍ਰੀ ਚਮਕੌਰ ਸਾਹਿਬ ਬਲਾਕ ਦੇ ਪਿੰਡ ਬਸੀ ਗੁੱਜਰਾਂ ਨੇੜੇ ਬਣ ਰਹੀ ਪੁਲੀ ਦੇ ਲੈਂਟਰ ਦਾ ਕੰਮ ਮੌਕੇ ’ਤੇ ਪਹੁੰਚ ਕੇ ਰੋਕ ਦਿੱਤਾ।ਮੋਰਚੇ ਦੇ ਆਗੂ ਜਸਪ੍ਰੀਤ ਸਿੰਘ ਜੱਸਾ ਗਧਰਾਮ (ਜ਼ਿਲ੍ਹਾ ਪ੍ਰਧਾਨ ਭਾਕਿਯੂ ਖੋਸਾ) ਤੇ ਸੁਖਵਿੰਦਰ ਸਿੰਘ ਗੱਗੋਂ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨਿਕ ਅਧਿਕਾਰੀਆਂ, ਨੈਸ਼ਨਲ ਹਾਈਵੇ ਅਥਾਰਟੀ ਅਤੇ ਨਿਰਮਾਣ ਕੰਪਨੀ ਦੇ ਨੁਮਾਇੰਦਿਆਂ ਨਾਲ ਹੋਈਆਂ ਬੈਠਕਾਂ ਦੌਰਾਨ ਕਿਸਾਨਾਂ ਦੀਆਂ ਮੰਗਾਂ ਸਬੰਧੀ ਲਿਖਤੀ ਸਮਝੌਤਾ ਹੋਇਆ ਸੀ, ਪਰ ਇਸ ਦੇ ਬਾਵਜੂਦ ਸਮਝੌਤੇ ਅਨੁਸਾਰ ਰਹਿੰਦੇ ਕੰਮ ਪੂਰੇ ਨਹੀਂ ਕੀਤੇ ਗਏ।ਆਗੂਆਂ ਨੇ ਦੱਸਿਆ ਕਿ ਪਿੰਡ ਤਾਲਾਪੁਰ ਦੇ ਕਿਸਾਨ ਬਲਬੀਰ ਸਿੰਘ ਦੀ 2-3 ਕਨਾਲ ਜ਼ਮੀਨ ਐਕਵਾਇਰ ਹੋਣ ਤੋਂ ਬਚੀ ਹੋਈ ਹੈ, ਪਰ ਖੇਤ ਤੱਕ ਰਸਤਾ ਨਾ ਹੋਣ ਕਾਰਨ ਉਹ ਪਿਛਲੇ ਤਿੰਨ ਸਾਲਾਂ ਤੋਂ ਆਪਣੀ ਜ਼ਮੀਨ ਵਿਚ ਫਸਲ ਨਹੀਂ ਬੀਜ ਸਕਿਆ। ਮੋਰਚੇ ਨੇ ਮੰਗ ਕੀਤੀ ਹੈ ਕਿ ਕਿਸਾਨ ਨੂੰ ਪਿਛਲੇ ਤਿੰਨ ਸਾਲਾਂ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਖੇਤ ਤੱਕ ਤੁਰੰਤ ਰਸਤਾ ਬਣਾਇਆ ਜਾਵੇ।ਇਸ ਤੋਂ ਇਲਾਵਾ ਪਿੰਡ ਬਸੀ ਗੁੱਜਰਾਂ ਦੇ ਕਿਸਾਨ ਸੁਖਬੀਰ ਸਿੰਘ ਦੇ ਗੰਨੇ ਦੇ ਖੇਤ ਵਿਚ ਬਿਜਲੀ ਦਾ ਖੰਭਾ ਟੁੱਟਣ ਕਾਰਨ ਹਾਈ ਵੋਲਟੇਜ ਤਾਰਾਂ ਹੇਠਾਂ ਲਟਕ ਰਹੀਆਂ ਹਨ। ਆਗੂਆਂ ਮੁਤਾਬਕ ਕੰਪਨੀ ਨੂੰ ਕਈ ਵਾਰ ਜਾਣਕਾਰੀ ਦੇਣ ਦੇ ਬਾਵਜੂਦ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ। ਖੇਤਾਂ ਵਿਚ ਗੰਨਾ ਬੰਨ੍ਹਣ ਦਾ ਕੰਮ ਚੱਲ ਰਿਹਾ ਹੋਣ ਕਾਰਨ ਕਿਸੇ ਵੱਡੇ ਹਾਦਸੇ ਦਾ ਖਦਸ਼ਾ ਬਣਿਆ ਹੋਇਆ ਹੈ।ਮੋਰਚੇ ਨੇ ਚੇਤਾਵਨੀ ਦਿੱਤੀ ਕਿ ਜੇਕਰ ਲਿਖਤੀ ਸਮਝੌਤੇ ਅਨੁਸਾਰ ਕਿਸਾਨ ਬਲਬੀਰ ਸਿੰਘ ਨੂੰ ਮੁਆਵਜ਼ਾ, ਖੇਤ ਦਾ ਰਸਤਾ ਅਤੇ ਹੋਰ ਮੰਗਾਂ ਜਲਦ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਇਲਾਕੇ ਵਿਚ ਜਿੱਥੇ ਵੀ ਕੰਪਨੀ ਦਾ ਕੰਮ ਚੱਲ ਰਿਹਾ ਹੈ, ਉਸ ਨੂੰ ਰੋਕਿਆ ਜਾਵੇਗਾ ਅਤੇ ਕੰਪਨੀ ਦਾ ਪਲਾਂਟ ਮੁੜ ਬੰਦ ਕਰ ਦਿੱਤਾ ਜਾਵੇਗਾ।ਇਸ ਮੌਕੇ ਕਿਸਾਨ ਯੂਨੀਅਨ ਸ਼ੇਰੇ ਪੰਜਾਬ ਤੋਂ ਧਰਮਿੰਦਰ ਸਿੰਘ ਭੰਗੂ ਹਾਫਿਜ਼ਾਬਾਦ, ਕੁਲਦੀਪ ਸਿੰਘ ਮੁੰਡੀਆਂ ਤੇ ਗੁਰਪ੍ਰੀਤ ਸਿੰਘ ਬਸੀ ਗੁੱਜਰਾਂ ਸਮੇਤ ਹੋਰ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਆਜ਼ਾਦੀ ਦਿਵਸ ਮੌਕੇ ਖ਼ਾਲਸਾ ਸਕੂਲ ਦੇ 38 ਵਿਦਿਆਰਥੀ ਸਨਮਾਨਿਤ ਅਗਲੀ ਖ਼ਬਰ ਭਾਖੜਾ ਡੈਮ ’ਚ ਪਾਣੀ ਦਾ ਪੱਧਰ 1623.11 ਫੁੱਟ
Ad Position 24