ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਅਧੀਨ ਘਨੌਲੀ ਤੋਂ ਧਾਰਮਿਕ ਅਸਥਾਨਾਂ ਦੀ ਯਾਤਰਾ ਲਈ ਬੱਸ ਰਵਾਨਾ
ਘਨੌਲੀ, 20 ਅਗਸਤ (ਜਸਵੀਰ ਸਿੰਘ ਸੈਣੀ)- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਤੀਰਥ ਯਾਤਰਾ ਯੋਜਨਾ ਦੇ ਅਨੁਸਾਰ ਘਨੌਲੀ ਤੋਂ ਰਿਸ਼ੀ ਕੇਸ ਤੇ ਹਰਿਦੁਆਰ ਦੇ ਲਈ ਬੱਸ ਰਵਾਨਾ ਹੋਈ। ਇਸ ਮੌਕੇ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਉਚੇਚੇ ਤੌਰ ‘ਤੇ ਸ਼ਮੂਲੀਅਤ ਕਰਦਿਆਂ ਬੱਸ ਨੂੰ ਹਰੀ ਝੰਡੀ ਦੇ ਕੇ ਘਨੌਲੀ ਦੇ ਆਪ ਆਗੂਆਂ ਦੀ ਹਾਜ਼ਰੀ ਵਿਚ ਰਵਾਨਾ ਕੀਤੀ।
ਘਨੌਲੀ, 20 ਅਗਸਤ (ਜਸਵੀਰ ਸਿੰਘ ਸੈਣੀ)- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਤੀਰਥ ਯਾਤਰਾ ਯੋਜਨਾ ਦੇ ਅਨੁਸਾਰ ਘਨੌਲੀ ਤੋਂ ਰਿਸ਼ੀ ਕੇਸ ਤੇ ਹਰਿਦੁਆਰ ਦੇ ਲਈ ਬੱਸ ਰਵਾਨਾ ਹੋਈ। ਇਸ ਮੌਕੇ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਉਚੇਚੇ ਤੌਰ ‘ਤੇ ਸ਼ਮੂਲੀਅਤ ਕਰਦਿਆਂ ਬੱਸ ਨੂੰ ਹਰੀ ਝੰਡੀ ਦੇ ਕੇ ਘਨੌਲੀ ਦੇ ਆਪ ਆਗੂਆਂ ਦੀ ਹਾਜ਼ਰੀ ਵਿਚ ਰਵਾਨਾ ਕੀਤੀ। ਇਸ ਮੌਕੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਜਿੱਥੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਦਿਆਂ ਵਿਕਾਸ ਕਾਰਜਾਂ ਦੀ ਝੜੀ ਲਗਾਈ ਹੋਈ ਹੈ। ਉੱਥੇ ਹੀ ਬਜ਼ੁਰਗਾਂ ਦੇ ਲਈ ਮੁੱਖ ਮੰਤਰੀ ਤੀਰਥ ਯੋਜਨਾ ਸ਼ੁਰੂ ਕਰਕੇ ਪੰਜਾਬ ਦੇ ਬਜ਼ੁਰਗਾਂ ਨੂੰ ਵੱਖ-ਵੱਖ ਤੀਰਥ ਸਥਾਨਾਂ ਦੀ ਯਾਤਰਾ ਬਿਲਕੁਲ ਮੁਫ਼ਤ ਕਰਵਾਈ ਜਾ ਰਹੀ ਹੈ ਤਾਂ ਜੋ ਬਜ਼ੁਰਗ ਆਪਣੇ ਧਰਮ ਅਤੇ ਵਿਰਸੇ ਨਾਲ ਜੁੜੇ ਰਹਿਣ। ਉਨ੍ਹਾਂ ਨੇ ਕਿਹਾ ਕਿ ਇਹਨਾਂ ਯਾਤਰਾ ਦੌਰਾਨ ਬਜ਼ੁਰਗਾਂ ਦੇ ਲਈ ਵਿਸ਼ੇਸ਼ ਡੀਲੈਕਸ ਏਸੀ ਬੱਸਾਂ ਤਿਆਰ ਕਰਵਾਈਆਂ ਹਨ, ਜਿੱਥੇ ਇਸ ਯਾਤਰਾ ਦੌਰਾਨ ਬਜ਼ੁਰਗਾਂ ਨੂੰ ਹੋਟਲਾਂ ਵਿਚ ਸਟੇਅ ਕਰਵਾਇਆ ਜਾ ਰਿਹਾ ਉੱਥੇ ਹੀ ਖਾਣਾ ਪੀਣਾ ਰਹਿਣਾ ਸਹਿਣਾ ਵੀ ਉਪਲਬਧ ਕਰਵਾਇਆ ਜਾ ਰਿਹਾ ਹੈ। ਤਾਂ ਜੋ ਇਸ ਯਾਤਰਾ ਦੌਰਾਨ ਕਿਸੇ ਨੂੰ ਵੀ ਦਿੱਕਤ ਤਾਂ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਉਨ੍ਹਾਂ ਦੁਆਰਾ ਭਾਖੜਾ ਨਹਿਰ ਪੁਲ ਘਨੌਲੀ ਤੋਂ ਰੇਲਵੇ ਫਾਟਕ ਘਨੌਲੀ ਤੱਕ ਬਣ ਰਹੀ ਕੰਕਰੀਟ ਸੜਕ ਦੇ ਚੱਲ ਰਹੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਸਰਪੰਚ ਕੁਲਦੀਪ ਸਿੰਘ ਜੇਈ, ਐਡਵੋਕੇਟ ਵਿਕਾਸ ਵਰਮਾ,ਬਲਾਕ ਸੰਮਤੀ ਮੈਂਬਰ ਸੰਦੀਪ ਪਰਜਾਪਤ, ਨੰਬਰਦਾਰ ਪ੍ਰਦੀਪ ਕੁਮਾਰ ਜਗਤਾਰ ਸਿੰਘ, ਬਿਕਰਮਜੀਤ ਸਿੰਘ ਵਿੱਕੀ, ਸੀਏ ਸਤਪਾਲ ਸ਼ਰਮਾ, ਗੁਰਪ੍ਰੀਤ ਸਿੰਘ ਕਾਬੜਵਾਲ, ਗੋਨਾ ਸੈਣੀ, ਵਿਜੇ ਕੁਮਾਰ ਤੇ ਹੋਰ ਹਾਜ਼ਰ ਸਨ।