ਜ਼ਿਲ੍ਹਾ ਪੱਧਰੀ ਫੁੱਟਬਾਲ ਮੁਕਾਬਲਿਆਂ ਦੀ ਲੁਠੇੜੀ ਸਕੂਲ ਵਿਖੇ ਪ੍ਰਿੰਸੀਪਲ ਲੌਂਗੀਆ ਨੇ ਕਰਵਾਈ ਸ਼ੁਰੂਆਤ
ਸ੍ਰੀ ਚਮਕੌਰ ਸਾਹਿਬ, 20 ਅਗਸਤ (ਜਗਮੋਹਣ ਸਿੰਘ ਨਾਰੰਗ)- ਸਕੂਲ ਖੇਡਾਂ ਦੇ ਜ਼ਿਲ੍ਹਾ ਪੱਧਰੀ ਫੁੱਟਬਾਲ ਮੁਕਾਬਲਿਆਂ ਦੀ ਸ਼ੁਰੂਆਤ ਨਜ਼ਦੀਕੀ ਪਿੰਡ ਲੁਠੇੜੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮੈਦਾਨ ਵਿਚ ਹੋਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੀਡੀਆ ਇੰਚਾਰਜ ਧਰਮਿੰਦਰ ਸਿੰਘ ਭੰਗੂ ਅਤੇ ਜ਼ੋਨਲ ਸਕੱਤਰ ਸੁਰਮੁੱਖ ਸਿੰਘ ਨੇ ਦੱਸਿਆ ਇਨ੍ਹਾਂ ਮੁਕਾਬਲਿਆਂ ਦੇ ਉਦਘਾਟਨ ਵਿਚ ਮੁੱਖ ਮਹਿਮਾਨ ਵੱਜੋ ਪੁੱਜੇ ਸ੍ਰੀ ਚਮਕੌਰ ਸਾਹਿਬ ਦੇ ਲੜਕੀਆਂ ਦੇ ਸਕੂਲ ਦੇ ਪ੍ਰਿੰਸੀਪਲ ਜਗਤਾਰ ਸਿੰਘ ਲੌਂਗੀਆ ਨੇ ਵਿਦਿਆਰਥੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀ ਜੀਵਨ ਦਾ ਅਹਿਮ ਅੰਗ ਹਨ, ਜੋ ਉਨ੍ਹਾਂ ਵਿਚ ਅਨੇਕਾਂ ਸੁਚੱਜੇ ਗੁਣ ਭਰਦੀਆਂ ਹਨ, ਇਸ ਕਰਕੇ ਹਰੇਕ ਵਿਦਿਆਰਥੀ ਨੂੰ ਖੇਡਾਂ ਵਿਚ ਭਾਗ ਲੈਣਾ ਚਾਹੀਦਾ ਹੈ।
ਪ
ਪਿੰਡ ਰੰਗੀਆਂ ਵਿਖੇ ਅੱਖਾਂ ਦੀ ਜਾਂਚ ਕੈਂਪ ਦੌਰਾਨ ਸਿਹਤ ਕਰਮਚਾਰੀ ਤੇ ਪਿੰਡ ਵਾਸੀ।
21-08-2026
ਸ੍ਰੀ ਚਮਕੌਰ ਸਾਹਿਬ, 20 ਅਗਸਤ (ਜਗਮੋਹਣ ਸਿੰਘ ਨਾਰੰਗ)- ਸਕੂਲ ਖੇਡਾਂ ਦੇ ਜ਼ਿਲ੍ਹਾ ਪੱਧਰੀ ਫੁੱਟਬਾਲ ਮੁਕਾਬਲਿਆਂ ਦੀ ਸ਼ੁਰੂਆਤ ਨਜ਼ਦੀਕੀ ਪਿੰਡ ਲੁਠੇੜੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮੈਦਾਨ ਵਿਚ ਹੋਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੀਡੀਆ ਇੰਚਾਰਜ ਧਰਮਿੰਦਰ ਸਿੰਘ ਭੰਗੂ ਅਤੇ ਜ਼ੋਨਲ ਸਕੱਤਰ ਸੁਰਮੁੱਖ ਸਿੰਘ ਨੇ ਦੱਸਿਆ ਇਨ੍ਹਾਂ ਮੁਕਾਬਲਿਆਂ ਦੇ ਉਦਘਾਟਨ ਵਿਚ ਮੁੱਖ ਮਹਿਮਾਨ ਵੱਜੋ ਪੁੱਜੇ ਸ੍ਰੀ ਚਮਕੌਰ ਸਾਹਿਬ ਦੇ ਲੜਕੀਆਂ ਦੇ ਸਕੂਲ ਦੇ ਪ੍ਰਿੰਸੀਪਲ ਜਗਤਾਰ ਸਿੰਘ ਲੌਂਗੀਆ ਨੇ ਵਿਦਿਆਰਥੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀ ਜੀਵਨ ਦਾ ਅਹਿਮ ਅੰਗ ਹਨ, ਜੋ ਉਨ੍ਹਾਂ ਵਿਚ ਅਨੇਕਾਂ ਸੁਚੱਜੇ ਗੁਣ ਭਰਦੀਆਂ ਹਨ, ਇਸ ਕਰਕੇ ਹਰੇਕ ਵਿਦਿਆਰਥੀ ਨੂੰ ਖੇਡਾਂ ਵਿਚ ਭਾਗ ਲੈਣਾ ਚਾਹੀਦਾ ਹੈ। ਅੱਜ ਜ਼ੋਨਲ ਪ੍ਰਧਾਨ ਕੁਲਵੰਤ ਕੌਰ ਇੰਚਾਰਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੁਠੇੜੀ ਅਤੇ ਕਨਵੀਨਰ ਹਰਮਨਦੀਪ ਸਿੰਘ ਸੰਧੂ ਦੀ ਦੇਖਰੇਖ ਵਿਚ ਸ਼ੁਰੂ ਹੋਏ ਇਨ੍ਹਾਂ ਫੁੱਟਬਾਲ ਮੁਕਾਬਲਿਆਂ ਵਿਚ ਅੰਡਰ 14 ਸਾਲਾਂ, 17 ਸਾਲਾਂ ਅਤੇ 1 9 ਸਾਲਾਂ ਉਮਰ ਵਰਗ ਵਿਚ ਲੜਕੀਆਂ ਦੇ ਫੁੱਟਬਾਲ ਮੁਕਾਬਲੇ ਸ਼ੁਰੂ ਕਰਵਾਏ ਗਏ। ਇਸ ਮੌਕੇ ਗੁਰਿੰਦਰ ਸਿੰਘ ਹਾਫਿਜਾਬਾਦ, ਰਵਿੰਦਰ ਸਿੰਘ ਧਨੌਰੀ, ਰਾਜਵੀਰ ਸਿੰਘ ਸਲੇਮਪੁਰ, ਗੁਰਵਿੰਦਰ ਸਿੰਘ ਬਰਸਾਲਪੁਰ, ਜਸਵਿੰਦਰ ਸਿੰਘ ਭੁੱਲਰ, ਕੁਲਦੀਪ ਕੌਰ, ਸਰਬਜੀਤ ਕੌਰ, ਹਰਿੰਦਰ ਕੁਮਾਰ ਕਾਈਨੌਰ, ਲਖਵਿੰਦਰ ਸਿੰਘ ਆਦਿ ਨੇ ਮੁਕਾਬਲਿਆਂ ਦੇ ਮੁੱਢਲੇ ਦੌਰ ਦੇ ਮੁਕਾਬਲਿਆਂ ਨੂੰ ਸਫਲਤਾ ਪੂਰਵਕ ਕਰਵਾਉਣ ਲਈ ਸਹਿਯੋਗ ਦਿੱਤਾ।