20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਭਨੂਪਲੀ ਰੇਲ ਪ੍ਰਾਜੈਕਟ ਨਾਲ ਨੰਗਲ ਬਰਬਾਦ ਨਹੀਂ ਹੋਵੇਗਾ-ਸਚਿਨ ਪਾਠਕ ਅਨਾਜ ਮੰਡੀ ਲਾਗੇ ਬਣੇਗਾ ਨਵਾਂ ਜੁਡੀਸ਼ੀਅਲ ਕੰਪਲੈਕਸ * 14 ਨਹੀਂ 4 ਪਿੰਡਾਂ ਦਾ ਰਿਕਾਰਡ ਨਹੀਂ ਮਿਲ ਰਿਹਾ * ਨਜਾਇਜ਼ ਮਾਈਨਿੰਗ ਵਿਰੁੱਧ 17 ਪਰਚੇ ਦਰਜ

ਨੰਗਲ, 20 ਅਗਸਤ (ਗੁਰਪ੍ਰੀਤ ਸਿੰਘ ਗਰੇਵਾਲ)- ਭਨੂਪਲੀ-ਬਿਲਾਸਪੁਰ-ਲੇਹ ਪ੍ਰਾਜੈਕਟ ਨਾਲ ਪਿੰਡ ਭਨੂਪਲੀ ਦਾ ਸਾਰਾ ਇਲਾਕਾ ਹੋਰ ਖੁਸ਼ਹਾਲ ਹੋਵੇਗਾ, ਪਰ ਇਸ ਪ੍ਰਾਜੈਕਟ ਕਾਰਨ ਨੰਗਲ ਬਰਬਾਦ ਨਹੀਂ ਹੋਵੇਗਾ ਇਹ ਵਿਚਾਰ ਐਸ. ਡੀ.

Ad Position 21
No active advertisement
ਅਜੀਤ ਡੈਸਕ 21-08-2026
ਨੰਗਲ, 20 ਅਗਸਤ (ਗੁਰਪ੍ਰੀਤ ਸਿੰਘ ਗਰੇਵਾਲ)- ਭਨੂਪਲੀ-ਬਿਲਾਸਪੁਰ-ਲੇਹ ਪ੍ਰਾਜੈਕਟ ਨਾਲ ਪਿੰਡ ਭਨੂਪਲੀ ਦਾ ਸਾਰਾ ਇਲਾਕਾ ਹੋਰ ਖੁਸ਼ਹਾਲ ਹੋਵੇਗਾ, ਪਰ ਇਸ ਪ੍ਰਾਜੈਕਟ ਕਾਰਨ ਨੰਗਲ ਬਰਬਾਦ ਨਹੀਂ ਹੋਵੇਗਾ ਇਹ ਵਿਚਾਰ ਐਸ. ਡੀ. ਐਮ. ਨੰਗਲ ਸਚਿਨ ਪਾਠਕ ਨੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਪ੍ਰਗਟ ਕੀਤੇ। ਇਹ ਗੱਲ ਠੀਕ ਹੈ ਕਿ ਨੰਗਲ-ਉਨਾ-ਕਰਟੋਲੀ ਰੇਲ ਟਰੈਕ ਤੇ ਰੇਲ ਟਰੈਫਿਕ ਵੱਧਣ ਕਾਰਨ ਭਾਖੜਾ ਬਿਆਸ ਪ੍ਰਬੰਧ ਬੋਰਡ ਨੇ ਰੇਲ ਵਿਭਾਗ ਨੂੰ ਨੰਗਲ ਡੈਮ ਦੀ ਸੁਰੱਖਿਆ ਦਾ ਹਵਾਲਾ ਦੇ ਕੇ ਲਿਖਿਆ ਹੈ ਕਿ ਰੇਲ ਟਰੈਕ ਬਦਲਵੀਂ ਥਾਂ ਤੇ ਤਬਦੀਲ ਕੀਤਾ ਜਾਵੇ। ਅਜੇ ਤੱਕ ਅਜਿਹੀ ਕੋਈ ਸੂਚਨਾ ਨਹੀਂ ਹੈ ਕਿ ਰੇਲ ਟਰੈਕ ਦੀ ਥਾਂ ਜਾਂ ਰੂਟ ਬਦਲਿਆ ਜਾ ਰਿਹਾ ਹੈ। ਚੇਤੇ ਰਹੇ ਕਿ ਇਲਾਕੇ ’ਚ ਇਹ ਚਰਚਾ ਹੈ ਕਿ ਨੇੜ ਭਵਿੱਖ ’ਚ ਭਨੂਪਲੀ ਤੋਂ ਹੀ ਨਵੀਂ ਲਾਈਨ ਹਿਮਾਚਲ ਦੇ ਊਨਾ ਲਈ ਜਾਏਗੀ ਤੇ ਨੰਗਲ ਡੈਮ ਰੇਲਵੇ ਸਟੇਸ਼ਨ ’ਤੇ ਘੱਟ ਰੇਲਾਂ ਹੀ ਆਉਣਗੀਆਂ। ਐਸ. ਡੀ. ਐਮ. ਨੇ ਦੱਸਿਆ ਕਿ ਵਕੀਲ ਭਾਈਚਾਰੇ ਤੇ ਆਮ ਲੋਕਾਂ ਦੀਆਂ ਸਭ ਸਮੱਸਿਆਵਾਂ ਹੱਲ ਹੋ ਜਾਣਗੀਆਂ ਕਿ ਪੰਜਾਬ ਸਰਕਾਰ ਨੇ ਅਨਾਜ ਮੰਡੀ ਲਾਗੇ ਨਵੇ ਜੁਡੀਸੀਅਲ ਕੰਪਲੈਕਸ ਲਈ ਥਾਂ ਲੱਭ ਲਈ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਸੱਚ ਨਹੀਂ ਕਿ 14 ਪਿੰਡਾਂ ਦਾ ਰਿਕਾਰਡ ਗਾਇਬ ਹੈ, ਅਸਲ ’ਚ 4 ਪਿੰਡਾਂ ਦਾ ਰਿਕਾਰਡ ਗਾਇਬ ਹੈ, ਇਸ ਸਬੰਧੀ ਐਫ. ਆਈ. ਆਰ. ਵੀ ਹੋਈ ਹੈ, ਜਿੱਥੋਂ ਤੱਕ ਨਾਜਾਇਜ ਮਾਈਨਿੰਗ ਦਾ ਸਵਾਲ ਹੈ ਪ੍ਰਸ਼ਾਸਨ ਨੇ ਇੱਕ ਵਰ੍ਹੇ ’ਚ 17 ਪਰਚੇ ਦਰਜ ਕੀਤੇ ਹਨ ਅਤੇ ਮਸ਼ੀਨਾਂ ਵੀ ਜਬਤ ਕੀਤੀਆਂ ਹਨ। ਕਦੰਬਾ ਟੂਰਿਸਟ ਕੰਪਲੈਕਸ ਮੁੜ ਅਰੰਭ ਕਰਨ ਬਾਰੇ ਸ੍ਰੀ ਪਾਠਕ ਨੇ ਦੱਸਿਆ ਕਿ ਤਹਿਸੀਲਦਾਰ ਡਾ. ਸੁਮੀਤ ਸਿੰਘ ਢਿੱਲੋ ਬੜੀ ਹੀ ਮਿਹਨਤ ਨਾਲ ਜ਼ਮੀਨ ਦੀ ਮਾਲਕੀ ਬਾਰੇ ਤਰੁੱਟੀਆਂ ਠੀਕ ਕਰ ਰਹੇ ਹਨ। ਪਿਛਲੇ ਦਿਨੀ ਪ੍ਰਾਈਮੋ ਕੈਮੀਕਲ ਫੈਕਟਰੀ ’ਚੋਂ ਕਲੋਰੀਨ ਗੈਸ ਰਿਸਾਵ ਹੋਣ ਬਾਰੇ ਉਨ੍ਹਾਂ ਦੱਸਿਆ ਕਿ ਕੋਈ ਵੀ ਵਿਅਕਤੀ ਹਸਪਤਾਲ ਦਾਖ਼ਲ ਨਹੀਂ ਹੋਇਆ। ਮਿਤੀ 11.5.2023 ਨੂੰ ਕਲੋਰੀਨ ਗੈੱਸ ਜਰੂਰ ਲੀਕ ਹੋਈ ਸੀ, ਪਰ ਹੁਣ ਅਜਿਹਾ ਨਹੀਂ ਹੋਇਆ। ਚੇਤੇ ਰਹੇ ਕਿ ਮਿਤੀ 11.5.2023 ਨੂੰ ਪ੍ਰਾਈਮੋ ਦੀ ਮੈਨੇਜਮੈਂਟ ਨੇ ਪੱਤਰਕਾਰ ਸੰਮੇਲਨ ’ਚ ਸਪਸ਼ਟ ਕੀਤਾ ਸੀ ਕਿ ਕਲੋਰੀਨ ਦਾ ਰਿਸਾਵ ਕਿਸੇ ਹੋਰ ਫੈਕਟਰੀ ’ਚੋਂ ਹੋਇਆ ਹੈ।
Ad Position 22
No active advertisement
ਪਿਛਲੀ ਖ਼ਬਰ ਚੌਧਰੀ ਧਰਮ ਪਾਲ ਪ੍ਰਧਾਨ ਅਤੇ ਹਰਭਜਨ ਸਿੰਘ ਢਿੱਲੋਂ ਜਨਰਲ ਸਕੱਤਰ ਚੁਣੇ ਅਗਲੀ ਖ਼ਬਰ ਖ਼ਾਲਸਾ ਗਰਲਜ਼ ਕਾਲਜ ਵਿਖੇ ਤੀਆਂ ਦਾ ਤਿਉਹਾਰ ਮਨਾਇਆ
Ad Position 24