20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਮੋਰਿੰਡਾ ’ਚ ਸਰਕਾਰੀ ਸਿਹਤ ਸੇਵਾਵਾਂ ਦਾ ਮੰਦਾ ਹਾਲ, ਹਸਪਤਾਲ ਦੀ ਹਾਲਤ ਖਸਤਾ

ਮੋਰਿੰਡਾ, 20 ਅਗਸਤ (ਤਰਲੋਚਨ ਸਿੰਘ ਕੰਗ)- ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿਚ ਆਈ ਹੈ ਉਦੋਂ ਤੋਂ ਹੀ ਸਰਕਾਰੀ ਸਿਹਤ ਅਤੇ ਵਿਦਿਆ ਖੇਤਰ ਵਿੱਚ ਕ੍ਰਾਂਤੀ ਲਿਆਉਣ ਦੀਆਂ ਗੱਲਾਂ ਹੋ ਰਹੀਆਂ ਹਨ। ਪ੍ਰੰਤੂ ਅਗਰ ਸਿਹਤ ਸੇਵਾਵਾਂ ਦੀ ਗੱਲ ਕੀਤੀ ਜਾਵੇ ਤਾਂ ਸਰਕਾਰੀ ਹਸਪਤਾਲ ਮੋਰਿੰਡਾ ਦੀ ਹਾਲਤ ਬਹੁਤ ਤਰਸਯੋਗ ਹੈ।

Ad Position 21
No active advertisement
ਅਜੀਤ ਡੈਸਕ 21-08-2026
ਮੋਰਿੰਡਾ, 20 ਅਗਸਤ (ਤਰਲੋਚਨ ਸਿੰਘ ਕੰਗ)- ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿਚ ਆਈ ਹੈ ਉਦੋਂ ਤੋਂ ਹੀ ਸਰਕਾਰੀ ਸਿਹਤ ਅਤੇ ਵਿਦਿਆ ਖੇਤਰ ਵਿੱਚ ਕ੍ਰਾਂਤੀ ਲਿਆਉਣ ਦੀਆਂ ਗੱਲਾਂ ਹੋ ਰਹੀਆਂ ਹਨ। ਪ੍ਰੰਤੂ ਅਗਰ ਸਿਹਤ ਸੇਵਾਵਾਂ ਦੀ ਗੱਲ ਕੀਤੀ ਜਾਵੇ ਤਾਂ ਸਰਕਾਰੀ ਹਸਪਤਾਲ ਮੋਰਿੰਡਾ ਦੀ ਹਾਲਤ ਬਹੁਤ ਤਰਸਯੋਗ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਪਰਮਿੰਦਰ ਸਿੰਘ ਚਲਾਕੀ, ਬਹਾਦਰ ਸਿੰਘ ਢੰਗਰਾਲੀ ਅਤੇ ਰਣਧੀਰ ਸਿੰਘ ਚੱਕਲ ਨੇ ਦੱਸਿਆ ਕਿ ਹਸਪਤਾਲ ਦੇ ਆਲ਼ੇ ਦੁਆਲੇ ਗੰਦਾ ਪਾਣੀ ਖੜਾ ਰਹਿੰਦਾ ਹੈ। ਜਿਸ ਨਾਲ ਮਰੀਜਾਂ ਨੂੰ ਆਉਣ ਜਾਣ ਵਿਚ ਦਿੱਕਤਾਂ ਆਉਂਦੀਆਂ ਹਨ। ਇੱਥੋਂ ਤੱਕ ਕਿ ਹਸਪਤਾਲ ਨੂੰ ਦੋ ਐਂਬੂਲੈਂਸਾਂ ਮਿਲੀਆਂ ਹੋਈਆਂ ਹਨ, ਜੋ ਕਿ ਰਾਤ ਸਮੇਂ ਅਨਾਜ ਮੰਡੀ ਵਿਚ ਖੜ ਜਾਂਦੀਆਂ ਹਨ। ਜਦੋਂ ਵੀ ਕੋਈ ਐਮਰਜੈਂਸੀ ਹੁੰਦੀ ਹੈ ਤਾਂ ਹਸਪਤਾਲ ਵਿਚ ਕੋਈ ਐਂਬੂਲੈਂਸ ਨਹੀਂ ਹੁੰਦੀ। ਐਂਬੂਲੈਂਸ 112 ਨੰਬਰ ਤੇ ਫੋਨਕਰਕੇ ਬੁਲਾਉਣੀ ਪੈਂਦੀ ਹੈ ਜੋ ਕਿ ਕਾਫੀ ਸਮਾਂ ਬਾਅਦ ਹਸਪਤਾਲ ਵਿਚ ਪਹੁੰਚਦੀ ਹੈ। ਉਪਰੋਕਤ ਆਗੂਆਂ ਨੇ ਡਾਇਰੈਕਟਰ ਹੈਲਥ ਪੰਜਾਬ ਤੋਂ ਇਸ ਹਸਪਤਾਲ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਇਸੇ ਸਬੰਧ ਵਿੱਚ ਜਦੋਂ ਸੀਨੀਅਰ ਮੈਡੀਕਲ ਅਫਸਰ ਮੋਰਿੰਡਾ ਨਾਲ ਫੋਨ ’ਤੇ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਫੋਨ ਨਹੀਂ ਚੁੱਕਿਆ।
Ad Position 22
No active advertisement
ਪਿਛਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਕੱਢੀ ਮਸ਼ਾਲ ਯਾਤਰਾ ਅਗਲੇ ਪੜਾਅ ਲਈ ਰਵਾਨਾ ਅਗਲੀ ਖ਼ਬਰ ਮਹਿੰਗਾਈ ਲਈ ਕੇਂਦਰ ਅਤੇ ਪੰਜਾਬ ਸਰਕਾਰ ਦੋਵੇਂ ਜ਼ਿੰਮੇਵਾਰ - ਐਡਵੋਕੇਟ ਗੁਰਮੁੱਖ ਸਿੰਘ
Ad Position 24