22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਨਗਰ ਕੌਂਸਲ ਰੂਪਨਗਰ ਦੀ ਮੀਟਿੰਗ ’ਚ ਸਿਆਸੀ ਘਮਾਸਾਨ ਮਾਕੜ ਤੇ ਰਾਜੂ ਸਤਿਆਲ ਆਹਮੋ-ਸਾਹਮਣੇ 73 ਵਿਕਾਸ ਕਾਰਜਾਂ ਲਈ 10.15 ਕਰੋੜ ਦੇ ਤਖਮੀਨੇ ਪਾਸ

ਰੂਪਨਗਰ, 21 ਅਗਸਤ (ਸਤਨਾਮ ਸਿੰਘ ਸੱਤੀ)- ਨਗਰ ਕੌਂਸਲ ਰੂਪਨਗਰ ਦੀ ਨਵੀਂ ਚੁਣੀ ਗਈ ਆਮ ਆਦਮੀ ਪਾਰਟੀ ਦੇ ਬਹੁਮਤ ਵਾਲੀ ਕੌਂਸਲ ਦੀ ਪਹਿਲੀ ਜਨਰਲ ਮੀਟਿੰਗ ਕੌਂਸਲ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਸ਼ਹਿਰ ਦੇ ਵਿਕਾਸ ਨਾਲ ਸਬੰਧਤ ਕਈ ਅਹਿਮ ਮਤੇ ਪੇਸ਼ ਕੀਤੇ ਗਏ ਅਤੇ ਇੱਕ ਮਤਾ ਪੈਂਡਿੰਗ ਰੱਖਦਿਆਂ ਬਾਕੀ ਬਹੁਤੇ ਮਤੇ ਪਾਸ ਕਰ ਦਿੱਤੇ ਗਏ।

Ad Position 21
No active advertisement
ਨੰਗਲ ਦੇ ਅੱਡਾ ਮਾਰਕੀਟ ’ਚ ਬੰਦ ਪਈਆਂ ਦੁਕਾਨਾਂ, ਰੇਲਵੇ ਰੋਡ ’ਚ ਬੰਦ ਐੱਚ. ਡੀ. ਐਫ. ਸੀ. ਬੈਂਕ ਤੇ ਬੰਦ ਦੇ ਸੱਦੇ ਦੌਰਾਨ ਦੁਕਾਨਾਂ ਬੰਦ ਕਰਵਾਉਣ ਦੀ ਅਪੀਲ ਕਰਦੇ ਨਿਹੰਗ ਸਿੰਘ ਜਥੇਬੰਦੀਆਂ ਦੇ ਕਾਰਕੁਨ। 22-08-2026
ਰੂਪਨਗਰ, 21 ਅਗਸਤ (ਸਤਨਾਮ ਸਿੰਘ ਸੱਤੀ)- ਨਗਰ ਕੌਂਸਲ ਰੂਪਨਗਰ ਦੀ ਨਵੀਂ ਚੁਣੀ ਗਈ ਆਮ ਆਦਮੀ ਪਾਰਟੀ ਦੇ ਬਹੁਮਤ ਵਾਲੀ ਕੌਂਸਲ ਦੀ ਪਹਿਲੀ ਜਨਰਲ ਮੀਟਿੰਗ ਕੌਂਸਲ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਸ਼ਹਿਰ ਦੇ ਵਿਕਾਸ ਨਾਲ ਸਬੰਧਤ ਕਈ ਅਹਿਮ ਮਤੇ ਪੇਸ਼ ਕੀਤੇ ਗਏ ਅਤੇ ਇੱਕ ਮਤਾ ਪੈਂਡਿੰਗ ਰੱਖਦਿਆਂ ਬਾਕੀ ਬਹੁਤੇ ਮਤੇ ਪਾਸ ਕਰ ਦਿੱਤੇ ਗਏ। ਮੀਟਿੰਗ ਵਿਚ ਸਾਬਕਾ ਕੌਂਸਲ ਪ੍ਰਧਾਨ ਅਤੇ ਅਕਾਲੀ ਕੌਂਸਲਰ ਪਰਮਜੀਤ ਸਿੰਘ ਮਾਕੜ ਤੇ ਮੌਜੂਦਾ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ ਵਿਚਕਾਰ ਤਿੱਖੀ ਬਹਿਸ ਵੀ ਹੋਈ। ਮੀਟਿੰਗ ਤੋਂ ਬਾਅਦ ਮਾਕੜ ਨੇ ਦੋਸ਼ ਲਗਾਇਆ ਕਿ ਨਗਰ ਕੌਂਸਲ ਵਲੋਂ ਕਰੀਬ 20 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੇ ਐਸਟੀਮੇਟ ਪਾਸ ਕੀਤੇ ਜਾ ਰਹੇ ਹਨ ਪਰ ਇਨ੍ਹਾਂ ਲਈ ਫੰਡ ਕਿੱਥੋਂ ਆਉਣਗੇ, ਇਸ ਬਾਰੇ ਸਪੱਸ਼ਟਤਾ ਨਹੀਂ ਹੈ। ਉਨ੍ਹਾਂ ਹਵੇਲੀ ਸਥਿਤ ਸੀਵਰੇਜ ਟਰੀਟਮੈਂਟ ਪਲਾਂਟ ਦੇ ਕਰੀਬ 10 ਕਰੋੜ ਰੁਪਏ ਦੇ ਪ੍ਰਾਜੈਕਟ ਵਿੱਚੋਂ ਨਗਰ ਕੌਂਸਲ ਤਂਪ 2 ਕਰੋੜ ਰੁਪਏ ਦੀ ਮੰਗ ’ਤੇ ਵੀ ਇਤਰਾਜ਼ ਕੀਤਾ। ਬੁਲੇਰੋ ਖਰੀਦਣ ’ਤੇ ਵੀ ਮਾਕੜ ਨੇ ਚੁੱਕੇ ਸਵਾਲ- ਨਵੀਂ ਬਲੇਰੋ ਗੱਡੀ ਖਰੀਦਣ ਦੇ ਮਤੇ ਦਾ ਵਿਰੋਧ ਕਰਦਿਆਂ ਮਾਕੜ ਨੇ ਕਿਹਾ ਕਿ ਨਿਯਮਾਂ ਅਨੁਸਾਰ ਕੌਂਸਲ ਪ੍ਰਧਾਨ ਕੋਲ ਗੱਡੀ ਖਰੀਦਣ ਦਾ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਕਰੀਬ ਡੇਢ ਸਾਲ ਪਹਿਲਾਂ ਹੀ ਕੌਂਸਲ ਵਲੋਂ ਇਕ ਗੱਡੀ ਖਰੀਦੀ ਜਾ ਚੁੱਕੀ ਹੈ ਤੇ ਹੁਣ ਦੂਜੀ ਗੱਡੀ ਖਰੀਦਣਾ ਕੌਂਸਲ ’ਤੇ ਵਾਧੂ ਵਿੱਤੀ ਬੋਝ ਪਾਉਣ ਦੇ ਬਰਾਬਰ ਹੈ। ਉਨ੍ਹਾਂ ਸਿਮਰਨ ਨਗਰ ਕਲੋਨੀ ਦੇ ਵਿਕਾਸ ਕਾਰਜਾਂ ਮਤਾ ਨਾ ਲਿਆਂਦੇ ਜਾਣ ’ਤੇ ਵੀ ਇਤਰਾਜ਼ ਕਰਦਿਆਂ ਪ੍ਰਧਾਨ ’ਤੇ ਲੋਕਾਂ ਨੂੰ ਵੱਡੇ ਵਾਅਦਿਆਂ ਨਾਲ ਖੁਸ਼ ਕਰਨ ਦੇ ਦੋਸ਼ ਲਗਾਏ। 73 ਵਿਕਾਸ ਕਾਰਜਾਂ ਲਈ 10.15 ਕਰੋੜ ਰੁਪਏ- ਮੀਟਿੰਗ ਵਿਚ ਵੱਖ-ਵੱਖ ਵਾਰਡਾਂ ਦੇ 73 ਵਿਕਾਸ ਕਾਰਜਾਂ ਲਈ 10 ਕਰੋੜ 15 ਲੱਖ 32 ਹਜ਼ਾਰ ਰੁਪਏ ਦੇ ਤਖਮੀਨੇ ਪ੍ਰਵਾਨਗੀ ਲਈ ਪੇਸ਼ ਕੀਤੇ ਗਏ। ਨਗਰ ਕੌਂਸਲ ਦੀ ਹੱਦ ਵਿਚ ਸ਼ਾਮਲ ਹੋਏ ਖੇਤਰਾਂ ਵਿਚ ਪਾਣੀ ਅਤੇ ਸੀਵਰੇਜ ਦੀਆਂ ਪਾਈਪਾਂ ਪਾਉਣ ਲਈ 1 ਕਰੋੜ 10 ਲੱਖ 27 ਹਜ਼ਾਰ ਰੁਪਏ ਦਾ ਤਖਮੀਨਾ ਵੀ ਵਿਚਾਰਿਆ ਗਿਆ। ਇਹ ਮਾਮਲਾ ਪਹਿਲਾਂ 9 ਮਾਰਚ 2026 ਦੀ ਮੀਟਿੰਗ ਵਿਚ ਪੈਂਡਿੰਗ ਰੱਖਿਆ ਗਿਆ ਸੀ। ਜੁਝਾਰ ਸਿੰਘ ਨਗਰ ਅਤੇ ਛੋਟੀ ਹਵੇਲੀ-ਸ਼ਾਮਪੁਰਾ ਰੋਡ ’ਤੇ ਸੀਵਰੇਜ ਦੀ ਮੁਰੰਮਤ ਲਈ 26.27 ਲੱਖ ਰੁਪਏ ਦੇ ਐਸਟੀਮੇਟ, ਫਾਇਰ ਸ਼ਾਖਾ ਦੇ ਕੰਟਰੈਕਟ ਕਰਮਚਾਰੀਆਂ ਨੂੰ ਗਰਮ ਤੇ ਠੰਢੀਆਂ ਵਰਦੀਆਂ, ਵੱਖ-ਵੱਖ ਸਕੀਮਾਂ ਲਈ ਸਾਲਾਨਾ ਮੇਂਟੀਨੈਂਸ ਫੰਡ ਅਤੇ ਸੁੱਖੇਮਾਜਰਾ ਗਊਸ਼ਾਲਾ ਨੂੰ ਪ੍ਰਤੀ ਮਹੀਨਾ ਇੱਕ ਲੱਖ ਰੁਪਏ ਦੇਣ ਸਮੇਤ ਕਈ ਮਤੇ ਪਾਸ ਕੀਤੇ ਗਏ। 111 ਠੇਕਾ ਆਧਾਰਤ ਸਫ਼ਾਈ ਸੇਵਕਾਂ ਤੇ ਸੀਵਰਮੈਨਾਂ ਨੂੰ ਹਦਾਇਤਾਂ ਅਨੁਸਾਰ ਰੈਗੂਲਰ ਕਰਨ, ਤਨਖ਼ਾਹਾਂ ਵਿਚ ਸੋਧ ਅਤੇ ਏਬੀਸੀ ਸੈਂਟਰ ਤੇ ਡੌਗ ਸ਼ੈਲਟਰ ਸਥਾਪਤ ਕਰਨ ਸਬੰਧੀ ਮਾਮਲੇ ਵੀ ਹਾਊਸ ਵਿਚ ਰੱਖੇ ਗਏ। ਕੌਂਸਲਰ ਸੁਖਜਿੰਦਰ ਸਿੰਘ ਫੌਜੀ ਨੇ ਵਾਰਡ ਨੰਬਰ 7 ਦੀਆਂ ਸਮੱਸਿਆਵਾਂ ਜ਼ੋਰਦਾਰ ਢੰਗ ਨਾਲ ਉਠਾਈਆਂ, ਜਦਕਿ ਭਾਜਪਾ ਕੌਂਸਲਰ ਹਰਮਿੰਦਰ ਪਾਲ ਸਿੰਘ ਭੂੰਡੀ ਨੇ ਵੀ ਆਪਣੇ ਵਾਰਡ ਨਾਲ ਸਬੰਧਤ ਮੁੱਦੇ ਰੱਖੇ। ਵੱਖ-ਵੱਖ ਵਾਰਡਾਂ ਲਈ ਐਮਪੀ ਲੈਂਡ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਸਮੇਤ ਹੋਰ ਸਕੀਮਾਂ ਤੋਂ ਪ੍ਰਾਪਤ ਗ੍ਰਾਂਟਾਂ ਸਬੰਧੀ ਮਤੇ ਵੀ ਪੇਸ਼ ਕੀਤੇ ਗਏ। ਗਊਸ਼ਾਲਾ ਵਲੋਂ 9 ਲੱਖ ਮਹੀਨਾਵਾਰ ਸਹਾਇਤਾ ਦੀ ਮੰਗ- ਮੀਟਿੰਗ ਵਿਚ ਵਿਚਾਰਾਂ ਤੋਂ ਬਾਅਦ ਪ੍ਰੈੱਸ ਬਿਆਨ ਜਾਰੀ ਕਰਕੇ ਗੋਪਾਲ ਗਊਸ਼ਾਲਾ ਰੂਪਨਗਰ ਦੇ ਪ੍ਰਧਾਨ ਇੰਜ: ਭਾਰਤ ਭੂਸ਼ਣ ਸ਼ਰਮਾ ਨੇ ਕਿਹਾ ਕਿ ਗਊਸ਼ਾਲਾ ਹੋਰ ਬੇਸਹਾਰਾ ਗਊਆਂ ਦੀ ਸੰਭਾਲ ਲਈ ਤਿਆਰ ਹੈ। ਉਨ੍ਹਾਂ ਅਨੁਸਾਰ ਇਸ ਸਮੇਂ ਕਰੀਬ 500 ਗਊਆਂ ਦੀ ਸੰਭਾਲ ਕੀਤੀ ਜਾ ਰਹੀ ਹੈ ਅਤੇ ਨਗਰ ਕੌਂਸਲ 100 ਤੋਂ 125 ਹੋਰ ਬੇਸਹਾਰਾ ਗਊਆਂ ਲਿਆਉਂਦੀ ਹੈ ਤਾਂ ਉਨ੍ਹਾਂ ਨੂੰ ਵੀ ਸੰਭਾਲਿਆ ਜਾ ਸਕਦਾ ਹੈ। ਉਨ੍ਹਾਂ ਪੰਜਾਬ ਸਰਕਾਰ ਵਲੋਂ ਪ੍ਰਤੀ ਗਊ 60 ਰੁਪਏ ਰੋਜ਼ਾਨਾ ਖੁਰਾਕ ਭੱਤੇ ਦੇ ਹਿਸਾਬ ਨਾਲ ਗੋਪਾਲ ਗਊਸ਼ਾਲਾ ਲਈ ਵੀ ਕਰੀਬ 9 ਲੱਖ ਰੁਪਏ ਮਹੀਨਾਵਾਰ ਸਹਾਇਤਾ ਦੀ ਮੰਗ ਕੀਤੀ। ਉਨ੍ਹਾਂ ਸ਼ਹਿਰ ਵਿੱਚੋਂ ਬੇਸਹਾਰਾ ਪਸ਼ੂ ਫੜਨ ਅਤੇ ਬਾਹਰੋਂ ਲਿਆ ਕੇ ਸ਼ਹਿਰ ਵਿਚ ਪਸ਼ੂ ਛੱਡਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਵੀ ਕੀਤੀ। ਸਫ਼ਾਈ ਕਰਮਚਾਰੀਆਂ ਦੀ ਹਾਜ਼ਰੀ ’ਤੇ ਵੀ ਉੱਠੇ ਸਵਾਲ- ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ ਨੇ ਕਿਹਾ ਕਿ ਸਫ਼ਾਈ ਕਰਮਚਾਰੀਆਂ ਦੀ ਹਾਜ਼ਰੀ ਵਿਚ ਪਾਰਦਰਸ਼ਤਾ ਯਕੀਨੀ ਬਣਾਈ ਜਾਵੇਗੀ, ਤਾਂ ਜੋ ਕੋਈ ਕਰਮਚਾਰੀ ਆਪਣੀ ਮਰਜ਼ੀ ਨਾਲ ਡਿਊਟੀ ਤੋਂ ਗੈਰਹਾਜ਼ਰ ਨਾ ਰਹੇ। ਇਸ ਦੌਰਾਨ ਸਫ਼ਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਭੱਟੀ ਨੇ ਕਿਹਾ ਕਿ ਉਹ ਕਰਮਚਾਰੀਆਂ ਨੂੰ ਡਿਊਟੀ ਪ੍ਰਤੀ ਜ਼ਿੰਮੇਵਾਰ ਰਹਿਣ ਦੀਆਂ ਹਦਾਇਤਾਂ ਦੇਣਗੇ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਕਿਸੇ ਸਰਕਾਰੀ ਅਧਿਕਾਰੀ ਦੀ ਨਿੱਜੀ ਸਰਕਾਰੀ ਕੋਠੀ ਵਿਚ ਸਫ਼ਾਈ ਕਰਮਚਾਰੀ ਲਗਾਏ ਹੋਏ ਹਨ ਤਾਂ ਉਨ੍ਹਾਂ ਨੇ ਇਸ ਤੋਂ ਇਨਕਾਰ ਕੀਤਾ, ਪਰ ਇਸ ਮੌਕੇ ਮੌਜੂਦ ਕੌਂਸਲਰ ਗੁਰਵਿੰਦਰ ਸਿੰਘ ਜੱਗੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਵਾਰਡ ਵਿਚ ਸਥਿਤ ਇੱਕ ਏ.ਡੀ.ਸੀ. ਦੀ ਸਰਕਾਰੀ ਕੋਠੀ ਵਿਚ ਨਗਰ ਕੌਂਸਲ ਦੇ ਤਿੰਨ ਸਫ਼ਾਈ ਕਰਮਚਾਰੀ ਕੰਮ ਕਰ ਰਹੇ ਹਨ, ਜਦਕਿ ਪੂਰੇ ਵਾਰਡ ਲਈ ਸਿਰਫ਼ ਦੋ ਸਫ਼ਾਈ ਕਰਮਚਾਰੀ ਤਾਇਨਾਤ ਹਨ। ਇਸ ’ਤੇ ਯੂਨੀਅਨ ਪ੍ਰਧਾਨ ਨੇ ਮਾਮਲੇ ਦੀ ਜਾਂਚ ਕਰਕੇ ਲੋੜੀਂਦੀ ਕਾਰਵਾਈ ਕਰਨ ਦੀ ਗੱਲ ਕਹੀ। ਇਸ ਤਰ੍ਹਾਂ ਨਗਰ ਕੌਂਸਲ ਦੀ ਪਹਿਲੀ ਜਨਰਲ ਮੀਟਿੰਗ ਵਿਚ ਵਿਕਾਸ ਕਾਰਜਾਂ ਅਤੇ ਮਤਿਆਂ ਦੀ ਪ੍ਰਵਾਨਗੀ ਦੇ ਨਾਲ-ਨਾਲ ਸੱਤਾ ਧਿਰ ਤੇ ਵਿਰੋਧੀ ਕੌਂਸਲਰਾਂ ਦੀ ਤਿੱਖੀ ਤਕਰਾਰ ਅਤੇ ਸਫ਼ਾਈ ਪ੍ਰਬੰਧਾਂ ਨਾਲ ਜੁੜੇ ਸਵਾਲਾਂ ਨੇ ਵੀ ਮੀਟਿੰਗ ਨੂੰ ਖਾਸਾ ਚਰਚਿਤ ਬਣਾ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਸਿੱਖਿਆ ਮੰਤਰੀ ਬੈਂਸ ਤੇ ਬਾਬਾ ਸਤਨਾਮ ਸਿੰਘ ਸਮੇਤ ਹੋਰ ਸ਼ਖ਼ਸੀਅਤਾਂ ਨੇ ਮੇਲੇ ਦੌਰਾ ਕੀਤਾ ਸਿਜਦਾ ਅਗਲੀ ਖ਼ਬਰ ਕਦੇ ਨੇੜਲਾ ਸਾਥੀ, ਫਿਰ ਕੱਟੜ ਵਿਰੋਧੀ; ਟਰੰਪ ਤੇ ਮਾਈਕਲ ਕੋਹੇਨ ਵਿਚਾਲੇ ਮੁੜ ਦੋਸਤੀ
Ad Position 24